ਨਵੀਂ ਦਿੱਲੀ: ਤਾਲਿਬਾਨ ਦੇ ਸ਼ਾਸਨ 'ਚ ਅਫਗਾਨਿਸਤਾਨ ਆਰਥਿਕ ਸੰਕਟ ਅਤੇ ਹੋਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਪਰ ਇਸ ਦੇ ਵਿਚਕਾਰ ਅਜਿਹੀ ਖਬਰ ਆ ਰਹੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਦੱਸ ਦੇਈਏ ਕਿ ਤਾਲਿਬਾਨ ਦੇ ਸ਼ਾਸਨ ਵਿੱਚ ਅਫਗਾਨਿਸਤਾਨ ਵਿੱਚ ਇੱਕ ਸੁਪਰ ਕਾਰ ਬਣਾਈ ਗਈ ਹੈ। ਜਿਸਦਾ ਨਾਮ MADA9 ਹੈ। ਕਾਰ ਡਿਜ਼ਾਈਨ ਸਟੂਡੀਓ ENTOP ਅਤੇ ਕਾਬੁਲ ਦੇ ਅਫਗਾਨਿਸਤਾਨ ਟੈਕਨੀਕਲ ਵੋਕੇਸ਼ਨਲ ਇੰਸਟੀਚਿਊਟ ਦੇ 30 ਇੰਜੀਨੀਅਰਾਂ ਨੇ ਦੇਸ਼ ਦੀ ਪਹਿਲੀ ਸੁਪਰਕਾਰ ਬਣਾਈ ਹੈ।<blockquote class=twitter-tweet><p lang=en dir=ltr>Unveiling ceremony of a car made by an Afghan engineer M. Raza Mohammadi. All qualified Afghan youths should rise to the occasion to play their innovative role in the reconstruction and development of Afghanistan. <a href=https://t.co/gScHaBf7mp>pic.twitter.com/gScHaBf7mp</a></p>&mdash; Suhail Shaheen. محمد سهیل شاهین (@suhailshaheen1) <a href=https://twitter.com/suhailshaheen1/status/1612899265549946881?ref_src=twsrc^tfw>January 10, 2023</a></blockquote> <script async src=https://platform.twitter.com/widgets.js charset=utf-8></script>ਅਫਗਾਨਿਸਤਾਨ ਦੇ 30 ਇੰਜੀਨੀਅਰਾਂ ਦੀ ਟੀਮ ਨੇ ਇਸ ਕਾਰ ਨੂੰ ਬਣਾਇਆ ਹੈ। ਇਸ ਨੂੰ ਬਣਾਉਣ ਵਿੱਚ ਪੂਰੇ 5 ਸਾਲ ਲੱਗੇ ਹਨ। ਇਸ ਨੂੰ ਬਣਾਉਣ 'ਚ ਕਰੀਬ 50 ਹਜ਼ਾਰ ਅਮਰੀਕੀ ਡਾਲਰ ਯਾਨੀ ਕਰੀਬ 40 ਲੱਖ ਭਾਰਤੀ ਰੁਪਏ ਖਰਚ ਹੋਏ ਹਨ। ਤਾਲਿਬਾਨ ਦੇ ਉੱਚ ਸਿੱਖਿਆ ਮੰਤਰੀ ਅਬਦੁਲ ਬਾਕੀ ਹੱਕਾਨੀ ਨੇ ਸੁਪਰਕਾਰ ਦਾ ਉਦਘਾਟਨ ਕੀਤਾ। ਇਸ ਕਾਰ ਨੂੰ ENTOP ਨਾਮ ਦੀ ਕੰਪਨੀ ਨੇ ਬਣਾਇਆ ਹੈ।ਅਫਗਾਨਿਸਤਾਨ 'ਚ ਬਣੀ ਇਸ ਸੁਪਰਕਾਰ 'ਚ ਟੋਇਟਾ ਕੋਰੋਲਾ ਦਾ ਇੰਜਣ ਲਗਾਇਆ ਗਿਆ ਹੈ ਪਰ ਇਸ ਕਾਰ ਦਾ ਇੰਜਣ ਬਦਲਿਆ ਗਿਆ ਹੈ।