T20 World Cup:ਇੰਗਲੈਂਡ ਤੇ ਪਾਕਿਸਤਾਨ ਦੇ ਫਾਈਨਲ 'ਤੇ ਮੀਂਹ ਦਾ ਖ਼ਦਸ਼ਾ!
ENG vs PAK T20 World Cup Final : ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਅੱਜ ਮੈਲਬੌਰਨ 'ਚ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਫਾਈਨਲ ਮੈਚ ਤੋਂ ਪਹਿਲਾਂ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਮੌਸਮ ਵਿਭਾਗ ਅਨੁਸਾਰ 13 ਅਤੇ 14 ਨਵੰਬਰ ਨੂੰ ਮੈਲਬੌਰਨ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ 'ਚ ਜੇਕਰ ਮੈਚ ਮੀਂਹ ਕਾਰਨ ਪ੍ਰਭਾਵਿਤ ਹੁੰਦਾ ਹੈ ਤਾਂ ਮੈਚ ਦੂਜੇ ਦਿਨ ਖੇਡਿਆ ਜਾ ਸਕੇਗਾ। ਇਸ ਦੇ ਨਾਲ ਹੀ ਜੇਕਰ ਰਿਜ਼ਰਵ ਡੇਅ 'ਤੇ ਵੀ ਮੈਚ ਪੂਰਾ ਨਹੀਂ ਹੁੰਦਾ ਹੈ ਤਾਂ ਦੋਵਾਂ ਟੀਮਾਂ ਨੂੰ ਟੀ-20 ਵਿਸ਼ਵ ਕੱਪ ਦਾ ਜੇਤੂ ਐਲਾਨ ਦਿੱਤਾ ਜਾਵੇਗਾ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅੱਜ 52 ਫੀਸਦੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਮੌਸਮ ਵਿਭਾਗ ਅਨੁਸਾਰ ਮੈਲਬੌਰਨ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਮੀਂਹ ਕਾਰਨ ਅੱਜ ਮੈਚ ਨਹੀਂ ਹੋ ਸਕਿਆ ਤਾਂ ਅਗਲੇ ਦਿਨ ਮੈਚ ਕਰਵਾਇਆ ਜਾਵੇਗਾ। ਅਗਲੇ ਦਿਨ ਯਾਨੀ ਰਿਜ਼ਰਵ ਡੇਅ 'ਤੇ ਮੈਚ ਭਾਰਤ ਦੇ ਸਮੇਂ ਮੁਤਾਬਕ ਸਵੇਰੇ 9.30 ਵਜੇ ਸ਼ੁਰੂ ਹੋਵੇਗਾ। ਰਿਜ਼ਰਵ ਡੇਅ 'ਤੇ ਮੈਚ ਉਥੋਂ ਸ਼ੁਰੂ ਹੋਵੇਗਾ ਜਿੱਥੇ ਪਹਿਲੇ ਦਿਨ ਮੈਚ ਰੁਕਿਆ ਸੀ। ਉਥੋਂ ਹੀ ਲੜਾਈ ਸ਼ੁਰੂ ਹੋਵੇਗੀ। ਜੇਕਰ ਮੀਂਹ ਨੇ ਦੋਵੇਂ ਦਿਨ ਖੇਡ ਵਿਗਾੜ ਦਿੱਤੀ ਤਾਂ ਇੰਗਲੈਂਡ ਅਤੇ ਪਾਕਿਸਤਾਨ ਸਾਂਝੇ ਤੌਰ 'ਤੇ ਜੇਤੂ ਹੋਣਗੇ।
ਇਹ ਨਿਯਮ ਹੋ ਸਕਦਾ ਲਾਗੂ
ਬਾਕੀ ਮੈਚਾਂ 'ਚ ਡਕਵਰਥ ਲੁਈਸ ਨਿਯਮ ਉਦੋਂ ਲਾਗੂ ਹੁੰਦਾ ਹੈ ਜਦੋਂ ਦੋਵੇਂ ਟੀਮਾਂ ਘੱਟੋ-ਘੱਟ 6-6 ਓਵਰ ਖੇਡ ਚੁੱਕੀਆਂ ਹੁੰਦੀਆਂ ਹਨ ਪਰ ਫਾਈਨਲ ਮੈਚ ਲਈ ਨਿਯਮਾਂ ਨੂੰ ਬਦਲ ਦਿੱਤਾ ਗਿਆ ਹੈ। ਦੱਸ ਦੇਈਏ ਕਿ ਖ਼ਤਰਾ ਇਸ ਲਈ ਵੀ ਵੱਡਾ ਹੈ ਕਿਉਂਕਿ ਇਸ ਵਿਸ਼ਵ ਕੱਪ ਦੇ ਕਰੀਬ ਚਾਰ-ਪੰਜ ਮੈਚ ਮੀਂਹ ਕਾਰਨ ਪ੍ਰਭਾਵਿਤ ਹੋ ਚੁੱਕੇ ਹਨ। ਇਸ 'ਚ ਜ਼ਿਆਦਾਤਰ ਮੈਚ ਮੈਲਬੌਰਨ 'ਚ ਹੋਏ, ਜਿਸ ਕਾਰਨ ਖ਼ਤਰਾ ਬਣਿਆ ਹੋਇਆ ਹੈ। ਮੈਲਬੌਰਨ ਵਿੱਚ 13 ਨਵੰਬਰ ਨੂੰ 95 ਫੀਸਦੀ ਅਤੇ 14 ਨਵੰਬਰ ਨੂੰ ਵੀ 90 ਫੀਸਦੀ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਯਾਨੀ ਦੋਵੇਂ ਦਿਨ ਭਰਵੀਂ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਏਅਰਸ਼ੋਅ ਦੌਰਾਨ ਭਿਆਨਕ ਹਾਦਸਾ ਵਪਾਰਿਆ, ਹਵਾ 'ਚ ਟਕਰਾਏ ਦੋ ਜਹਾਜ਼
- PTC NEWS