Jind Road Accident : ਸ਼ਰਾਬ ਦੇ ਨਸ਼ੇ 'ਚ ਸਵਿਫਟ ਕਾਰ ਸਵਾਰ ਨੇ ਡਿਜ਼ਾਇਰ ਕਾਰ ਨੂੰ ਮਾਰੀ ਟੱਕਰ , 3 ਨੌਜਵਾਨਾਂ ਦੀ ਮੌਤ ,3 ਜ਼ਖ਼ਮੀ; ਦਰੱਖਤ ਨਾਲ ਟਕਰਾਈ ਕਾਰ
Jind Road Accident : ਹਰਿਆਣਾ ਦੇ ਉਚਾਨਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਉਚਾਨਾ ਤੋਂ ਲਿਟਾਣੀ ਸੜਕ 'ਤੇ ਪਿੰਡ ਦੁਰਜਾਨਪੁਰ ਨੇੜੇ ਸਥਿਤ ਪੈਟਰੋਲ ਪੰਪ ਨੇੜੇ ਵਾਪਰਿਆ ਹੈ।ਇਸ ਘਟਨਾ ਵਿੱਚ ਸਵਿਫਟ ਕਾਰ ਵਿੱਚ ਸਵਾਰ 6 ਵਿੱਚੋਂ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸਵਿਫਟ ਕਾਰ ਨੇ ਪੈਟਰੋਲ ਪੰਪ ਤੋਂ ਨਿਕਲ ਰਹੀ ਡਿਜ਼ਾਇਰ ਕਾਰ ਨੂੰ ਟੱਕਰ ਮਾਰ ਦਿੱਤੀ। ਸਥਾਨਕ ਲੋਕਾਂ ਦੇ ਅਨੁਸਾਰ ਸਵਿਫਟ ਕਾਰ ਵਿੱਚ ਸਵਾਰ ਲੋਕ ਸ਼ਰਾਬ ਦੇ ਨਸ਼ੇ ਵਿੱਚ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਵਿਫਟ ਕਾਰ ਲਗਭਗ 20 ਫੁੱਟ ਤੱਕ ਉਛਲ ਕੇ ਸੜਕ ਕਿਨਾਰੇ ਖੜ੍ਹੇ ਇੱਕ ਦਰੱਖਤ ਨਾਲ ਟਕਰਾ ਗਈ। ਕਾਰ ਦਰੱਖਤ ਨਾਲ ਲਗਭਗ 5 ਫੁੱਟ ਉੱਪਰ ਜਾ ਕੇ ਟਕਰਾਈ।
ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਗੋਲੀ ਘਿਮਾਣਾ, ਸਾਹਿਲ ਬਹਿਬਲਪੁਰ ਅਤੇ ਵਿਸ਼ਾਲ ਇਗਰਾਹ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਗੋਗੀ ਘਮਾਣਾ, ਮਨੋਜ ਬਹਿਬਲਪੁਰ ਅਤੇ ਦੀਪਕ ਪੋਖੜੀ ਖੇੜੀ ਸ਼ਾਮਲ ਹਨ। ਜ਼ਖਮੀਆਂ ਨੂੰ ਉਚਾਨਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
- PTC NEWS