AAP ਲੀਡਰਾਂ 'ਤੇ ਮੇਰੇ ਲਈ ਗੰਦੀਆਂ ਗੱਲਾਂ ਅਤੇ ਫੋਟੋਆਂ ਲੀਕ ਕਰਨ ਦਾ ਦਬਾਅ, ਸਵਾਤੀ ਮਾਲੀਵਾਲ ਦਾ ਦਾਅਵਾ
Bibhav Kumar Assault Swati Maliwal Case: ਆਮ ਆਦਮੀ ਪਾਰਟੀ (AAP) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ (MP Swati Maliwal) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਦੇ ਪੀਐਸ ਬਿਭਵ ਕੁਮਾਰ ਵੱਲੋਂ ਆਪਣੀ ਕੁੱਟਮਾਰ ਮਾਮਲੇ 'ਚ ਵੱਡਾ ਦਾਅਵਾ ਕੀਤਾ ਹੈ। ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਕਿ ਕੱਲ ਉਨ੍ਹਾਂ ਨੂੰ ਪਾਰਟੀ ਦੇ ਹੀ ਇੱਕ ਵੱਡੇ ਲੀਡਰ ਦਾ ਫੋਨ ਆਇਆ, ਜਿਸ ਵਿੱਚ ਲੀਡਰ ਨੇ ਕਿਹਾ ਕਿ ਸਾਰਿਆਂ 'ਤੇ ਇਸ ਗੱਲ ਦਾ ਬਹੁਤ ਜ਼ਿਆਦਾ ਹੈ ਕਿ ਕਿਵੇਂ ਸਵਾਤੀ ਮਾਲੀਵਾਲ ਨੂੰ ਤੋੜਨਾ ਹੈ। ਇਸ ਦੇ ਨਾਲ ਹੀ ਜਿਹੜਾ ਸਵਾਤੀ ਮਾਲੀਵਾਲ ਦਾ ਸਾਥ ਦੇਵੇਗਾ, ਉਸ ਨੂੰ ਆਮ ਆਦਮੀ ਪਾਰਟੀ ਵਿਚੋਂ ਕੱਢ ਦਿੱਤਾ ਜਾਵੇਗਾ।
'ਸਵਾਤੀ ਨੂੰ ਨਿੱਜੀ ਤਸਵੀਰਾਂ ਕਰਕੇ ਤੋੜਨਾ ਹੈ'
ਸਵਾਤੀ ਮਾਲੀਵਾਲ ਨੇ ਇਹ ਦਾਅਵਾ ਆਪਣੇ ਟਵਿੱਟਰ ਐਕਸ ਖਾਤੇ 'ਤੇ ਪੋਸਟ ਸਾਂਝੀ ਕਰਕੇ ਕੀਤਾ ਹੈ। ਸਵਾਤੀ ਮਾਲੀਵਾਲ ਨੇ ਕਿਹਾ, ''ਕੱਲ ਪਾਰਟੀ ਦੇ ਇੱਕ ਵੱਡੇ ਨੇਤਾ ਦਾ ਫੋਨ ਆਇਆ। ਉਸ ਨੇ ਦੱਸਿਆ ਕਿਵੇਂ ਸਾਰਿਆਂ 'ਤੇ ਬਹੁਤ ਜ਼ਿਆਦਾ ਦਬਾਅ ਹੈ, ਸਵਾਤੀ ਦੇ ਖਿਲਾਫ ਗੰਦੀਆਂ ਗੱਲਾਂ ਬੋਲਣੀਆਂ ਹਨ, ਉਸ ਦੀ ਨਿੱਜੀ ਤਸਵੀਰਾਂ ਲੀਕ ਕਰਕੇ ਉਸ ਨੂੰ ਤੋੜਨਾ ਹੈ। ਇਹ ਬੋਲਿਆ ਜਾ ਰਿਹਾ ਹੈ ਕਿ ਜਿਹੜਾ ਉਸ ਦਾ ਸਾਥ ਦੇਵੇਗਾ, ਉਸ ਨੂੰ ਪਾਰਟੀ ਵਿਚੋਂ ਕੱਢ ਦੇਵਾਂਗੇ। ਕਿਸੇ ਨੂੰ ਪ੍ਰੈਸ ਕਾਨਫਰੰਸ ਕਰਨ ਦੀ ਅਤੇ ਕਿਸੇ ਨੂੰ ਟਵੀਟ ਕਰਨ ਦੀ ਡਿਊਟੀ ਮਿਲੀ ਹੈ। ਕਿਸੇ ਦੀ ਡਿਊਟੀ ਹੈ ਕਿ ਅਮਰੀਕਾ 'ਚ ਬੈਠੇ ਵਲੰਟੀਅਰਾਂ ਨੂੰ ਫੋਨ ਕਰਕੇ ਮੇਰੇ ਖਿਲਾਫ ਕੁੱਝ ਕਢਵਾਉਣਾ (ਬੁਲਵਾਉਣਾ)। ਆਰੋਪੀ ਦੇ ਕੁੱਝ ਕਰੀਬੀ ਬੀਟ ਰਿਪੋਰਟ ਦੀ ਡਿਊਟੀ ਹੈ ਕੁੱਝ ਫਰਜ਼ੀ ਸਟਿੰਗ ਅਪ੍ਰੇਸ਼ਨ ਬਣਾ ਕੇ ਲਿਆਓ।''
ਸਵਾਤੀ ਮਾਲੀਵਾਲ ਨੇ ਅੱਗੇ ਕਿਹਾ ਕਿ ਜਵਾਬ ਦਿੰਦਿਆਂ ਆਪਣੇ ਖਿਲਾਫ਼ ਬੋਲਣ ਵਾਲਿਆਂ ਨੂੰ ਜਵਾਬ ਦਿੱਤਾ ਹੈ ਕਿ ਤੁਸੀ ਹਜ਼ਾਰਾਂ ਦੀ ਫੌਜ ਖੜੀ ਕਰ ਦਿਓ, ਮੈਂ ਇਕੱਲੀ ਸਾਹਮਣਾ ਕਰਾਂਗੀ, ਕਿਉਂਕਿ ਸੱਚ ਮੇਰੇ ਨਾਲ ਹੈ।कल पार्टी के एक बड़े नेता का फोन आया। उसने बताया कैसे सब पर बहुत ज़्यादा दबाव है, स्वाति के ख़िलाफ़ गंदी बातें बोलनी हैं, उसकी पर्सनल फ़ोटोज़ लीक करके उसे तोड़ना है। ये बोला जा रहा है कि जो उसको सपोर्ट करेगा उसको पार्टी से निकाल देंगे। किसी को PC करने की और किसी को ट्वीट्स करने… — Swati Maliwal (@SwatiJaiHind) May 22, 2024
ਉਸ ਨੇ ਅੱਗੇ ਕਿਹਾ, ''ਮੈਨੂੰ ਉਨ੍ਹਾਂ ਨਾਲ ਕੋਈ ਨਰਾਜ਼ਗੀ ਨਹੀਂ ਹੈ, ਦੋਸ਼ੀ ਬਹੁਤ ਤਾਕਤਵਰ ਆਦਮੀ ਹੈ। ਵੱਡੇ ਤੋਂ ਵੱਡੇ ਨੇਤਾ ਵੀ ਉਸ ਤੋਂ ਡਰਦੇ ਹਨ। ਉਸ ਵਿਰੁੱਧ ਸਟੈਂਡ ਲੈਣ ਦੀ ਹਿੰਮਤ ਕਿਸੇ ਵਿਚ ਨਹੀਂ ਸੀ। ਮੈਨੂੰ ਕਿਸੇ ਤੋਂ ਕੋਈ ਉਮੀਦ ਨਹੀਂ। ਦੁੱਖ ਇਸ ਗੱਲ ਦਾ ਹੋਇਆ ਕਿ ਦਿੱਲੀ ਦੀ ਮਹਿਲਾ ਮੰਤਰੀ ਪਾਰਟੀ ਦੀ ਪੁਰਾਣੀ ਮਹਿਲਾ ਸਾਥੀ ਦੇ ਕਿਰਦਾਰ ਦਾ ਹੱਸਦੇ-ਹੱਸਦੇ ਚਰਿੱਤਰਹਰਣ ਕਰ ਰਹੀ ਹੈ।''
ਸਵਾਤੀ ਮਾਲੀਵਾਲ ਅਖੀਰ ਕਿਹਾ, ''ਮੈਂ ਆਪਣੇ ਸਵੈ-ਮਾਣ ਦੀ ਲੜਾਈ ਸ਼ੁਰੂ ਕੀਤੀ ਹੈ, ਮੈਂ ਇਨਸਾਫ਼ ਮਿਲਣ ਤੱਕ ਲੜਦਾ ਰਹਾਂਗਾ। ਮੈਂ ਇਸ ਲੜਾਈ ਵਿੱਚ ਪੂਰੀ ਤਰ੍ਹਾਂ ਇਕੱਲੀ ਹਾਂ ਪਰ ਮੈਂ ਹਾਰ ਨਹੀਂ ਮੰਨਾਂਗੀ।''
- PTC NEWS