Fri, Jan 3, 2025
Whatsapp

Sushant Singh death case : ਸੁਸ਼ਾਂਤ ਸਿੰਘ ਕੇਸ 'ਚ ਰੀਆ ਚੱਕਰਵਰਤੀ ਨੂੰ 'ਸੁਪਰੀਮ' ਰਾਹਤ, ਅਦਾਲਤ ਨੇ CBI ਨੂੰ ਪਾਈ ਝਾੜ

Rhea Chakrobarty : ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਜਿਸ ਤਹਿਤ ਸੀਬੀਆਈ ਦੇ ਲੁੱਕਆਊਟ ਸਰਕੂਲਰ ਨੂੰ ਰੱਦ ਕਰ ਦਿੱਤਾ ਗਿਆ ਸੀ। ਸੀਬੀਆਈ ਨੇ ਰੀਆ ਚੱਕਰਵਰਤੀ, ਉਸਦੇ ਭਰਾ ਅਤੇ ਪਿਤਾ ਦੇ ਖਿਲਾਫ ਲੁਕਆਊਟ ਸਰਕੂਲਰ ਜਾਰੀ ਕੀਤਾ ਸੀ।

Reported by:  PTC News Desk  Edited by:  KRISHAN KUMAR SHARMA -- October 25th 2024 03:31 PM -- Updated: October 25th 2024 03:34 PM
Sushant Singh death case : ਸੁਸ਼ਾਂਤ ਸਿੰਘ ਕੇਸ 'ਚ ਰੀਆ ਚੱਕਰਵਰਤੀ ਨੂੰ 'ਸੁਪਰੀਮ' ਰਾਹਤ, ਅਦਾਲਤ ਨੇ CBI ਨੂੰ ਪਾਈ ਝਾੜ

Sushant Singh death case : ਸੁਸ਼ਾਂਤ ਸਿੰਘ ਕੇਸ 'ਚ ਰੀਆ ਚੱਕਰਵਰਤੀ ਨੂੰ 'ਸੁਪਰੀਮ' ਰਾਹਤ, ਅਦਾਲਤ ਨੇ CBI ਨੂੰ ਪਾਈ ਝਾੜ

Sushant Singh Rajpoot death case : ਅਦਾਕਾਰ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਰੀਆ ਚੱਕਰਵਰਤੀ ਅਤੇ ਉਸਦੇ ਪਰਿਵਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਜਿਸ ਤਹਿਤ ਸੀਬੀਆਈ ਦੇ ਲੁੱਕਆਊਟ ਸਰਕੂਲਰ ਨੂੰ ਰੱਦ ਕਰ ਦਿੱਤਾ ਗਿਆ ਸੀ। ਸੀਬੀਆਈ ਨੇ ਰੀਆ ਚੱਕਰਵਰਤੀ, ਉਸਦੇ ਭਰਾ ਅਤੇ ਪਿਤਾ ਦੇ ਖਿਲਾਫ ਲੁਕਆਊਟ ਸਰਕੂਲਰ ਜਾਰੀ ਕੀਤਾ ਸੀ।

ਸੀਬੀਆਈ ਨੂੰ ਝਾੜ


ਸੁਪਰੀਮ ਕੋਰਟ ਨੇ ਕਿਹਾ, ਅਸੀਂ ਤੁਹਾਨੂੰ ਚੇਤਾਵਨੀ ਦੇ ਰਹੇ ਹਾਂ। ਤੁਸੀਂ ਬੇਲੋੜੀ ਪਟੀਸ਼ਨ ਦਾਇਰ ਕਰ ਰਹੇ ਹੋ ਕਿਉਂਕਿ ਦੋਸ਼ੀ ਹਾਈ ਪ੍ਰੋਫਾਈਲ ਹਨ। ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਫਰਵਰੀ ਵਿੱਚ, ਬੰਬੇ ਹਾਈ ਕੋਰਟ ਨੇ ਰੀਆ ਚੱਕਰਵਰਤੀ ਅਤੇ ਉਸਦੇ ਪਰਿਵਾਰ ਵਿਰੁੱਧ ਸੀਬੀਆਈ ਦੇ ਲੁਕਆਊਟ ਸਰਕੂਲਰ ਨੂੰ ਰੱਦ ਕਰ ਦਿੱਤਾ ਸੀ।

ਸੀਬੀਆਈ ਨੇ ਸਰਕੂਲਰ ਨੂੰ ਲਾਗੂ ਕਰਨ ਲਈ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਜਸਟਿਸ ਬੀਆਰ ਗਵਈ ਅਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਇਹ ਇੱਕ ਬੇਲੋੜੀ ਪਟੀਸ਼ਨ ਹੈ। ਇਹ ਦਾਇਰ ਇਸ ਲਈ ਕੀਤਾ ਗਿਆ ਕਿਉਂਕਿ ਮੁਲਜ਼ਮ ਹਾਈ ਪ੍ਰੋਫਾਈਲ ਸਨ।

ਕੀ ਸੀ ਪੂਰਾ ਮਾਮਲਾ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਆਪਣੇ ਬਾਂਦਰਾ ਫਲੈਟ ਵਿੱਚ ਮ੍ਰਿਤਕ ਪਾਇਆ ਗਿਆ ਸੀ। ਪੁਲਿਸ ਨੇ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਰੀਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ 'ਤੇ ਸੁਸ਼ਾਂਤ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਸੀ। ਹਾਲਾਂਕਿ ਬਾਅਦ ਵਿੱਚ ਮੁੰਬਈ ਪੁਲਿਸ ਨੇ ਮਾਮਲੇ ਨੂੰ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਸੀ। ਇਸ ਤੋਂ ਬਾਅਦ 2020 'ਚ ਹੀ ਰੀਆ ਚੱਕਰਵਰਤੀ ਦੇ ਪਰਿਵਾਰ ਖਿਲਾਫ ਲੁੱਕਆਊਟ ਸਰਕਲ ਜਾਰੀ ਕੀਤਾ ਗਿਆ ਸੀ।

ਕੌਣ ਸੀ ਸੁਸ਼ਾਂਤ ਰਾਜਪੂਤ

ਸੁਸ਼ਾਂਤ ਰਾਜਪੂਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਤੋਂ ਕੀਤੀ ਸੀ। ਉਸਨੇ ਕਿਸ ਦੇਸ਼ ਮੈਂ ਹੈ ਮੇਰਾ ਦਿਲ ਅਤੇ ਪਵਿੱਤਰ ਰਿਸ਼ਤਾ ਵਰਗੇ ਸੀਰੀਅਲਾਂ ਵਿੱਚ ਕੰਮ ਕੀਤਾ। ਇਸ ਤੋਂ ਬਾਅਦ, ਉਸਨੇ ਐਮਐਸ ਧੋਨੀ: ਦਿ ਅਨਟੋਲਡ ਸਟੋਰੀ, ਦਿਲ ਬੇਚਾਰਾ ਅਤੇ ਛੀਛੋਰੀ ਵਰਗੀਆਂ ਫਿਲਮਾਂ ਨਾਲ ਫਿਲਮੀ ਦੁਨੀਆ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਉਨ੍ਹਾਂ ਦੀ ਆਖਰੀ ਫਿਲਮ 'ਦਿਲ ਬੇਚਾਰਾ' ਸੀ।

- PTC NEWS

Top News view more...

Latest News view more...

PTC NETWORK