Sat, Nov 30, 2024
Whatsapp

ਦਿੱਲੀ-ਅੰਮ੍ਰਿਤਸਰ ਬੁਲੇਟ ਟਰੇਨ ਨੂੰ ਲੈ ਕੇ ਸਰਵੇ ਹੋਇਆ ਸ਼ੁਰੂ, ਪੰਜਾਬ-ਹਰਿਆਣਾ ਦੇ 321 ਪਿੰਡਾਂ ਤੋਂ ਕੇਂਦਰ ਐਕੁਆਇਰ ਕਰੇਗਾ ਜ਼ਮੀਨ, 5 ਗੁਣਾ ਮਿਲੇਗਾ ਪੈਸਾ

ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਬੁਲੇਟ ਟਰੇਨ ਲਈ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਕਰੀਬ 321 ਪਿੰਡਾਂ ਤੋਂ ਜ਼ਮੀਨ ਐਕੁਆਇਰ ਕਰੇਗੀ।

Reported by:  PTC News Desk  Edited by:  Amritpal Singh -- November 30th 2024 12:48 PM
ਦਿੱਲੀ-ਅੰਮ੍ਰਿਤਸਰ ਬੁਲੇਟ ਟਰੇਨ ਨੂੰ ਲੈ ਕੇ ਸਰਵੇ ਹੋਇਆ ਸ਼ੁਰੂ, ਪੰਜਾਬ-ਹਰਿਆਣਾ ਦੇ 321 ਪਿੰਡਾਂ ਤੋਂ ਕੇਂਦਰ ਐਕੁਆਇਰ ਕਰੇਗਾ ਜ਼ਮੀਨ, 5 ਗੁਣਾ ਮਿਲੇਗਾ ਪੈਸਾ

ਦਿੱਲੀ-ਅੰਮ੍ਰਿਤਸਰ ਬੁਲੇਟ ਟਰੇਨ ਨੂੰ ਲੈ ਕੇ ਸਰਵੇ ਹੋਇਆ ਸ਼ੁਰੂ, ਪੰਜਾਬ-ਹਰਿਆਣਾ ਦੇ 321 ਪਿੰਡਾਂ ਤੋਂ ਕੇਂਦਰ ਐਕੁਆਇਰ ਕਰੇਗਾ ਜ਼ਮੀਨ, 5 ਗੁਣਾ ਮਿਲੇਗਾ ਪੈਸਾ

: ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਬੁਲੇਟ ਟਰੇਨ ਲਈ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਕਰੀਬ 321 ਪਿੰਡਾਂ ਤੋਂ ਜ਼ਮੀਨ ਐਕੁਆਇਰ ਕਰੇਗੀ। ਇਸ ਸਬੰਧੀ ਸਰਵੇਖਣ ਹੁਣ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਹਾਈ ਸਪੀਡ ਰੇਲ ਲਾਈਨ ਲਈ ਸਰਵੇਖਣ ਦਾ ਕੰਮ ਦੋਵਾਂ ਰਾਜਾਂ ਵਿੱਚ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਬੁਲੇਟ ਟਰੇਨ ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ 465 ਕਿਲੋਮੀਟਰ ਦਾ ਸਫਰ ਸਿਰਫ 2 ਘੰਟਿਆਂ ਵਿੱਚ ਪੂਰਾ ਕਰੇਗੀ।

ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਇਹ ਰੇਲ ਗੱਡੀ ਚੰਡੀਗੜ੍ਹ ਸਮੇਤ 15 ਸਟੇਸ਼ਨਾਂ 'ਤੇ ਰੁਕੇਗੀ। ਇਸ ਬੁਲੇਟ ਟਰੇਨ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ ਰਨਿੰਗ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਰਫਤਾਰ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਤੋਂ ਇਲਾਵਾ ਉਕਤ ਟਰੇਨ 'ਚ ਕਰੀਬ 750 ਯਾਤਰੀ ਸਫਰ ਕਰ ਸਕਣਗੇ। ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਕੁੱਲ 343 ਪਿੰਡਾਂ ਤੋਂ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਜਿਸ ਵਿੱਚ ਦਿੱਲੀ ਦੇ 22, ਹਰਿਆਣਾ ਦੇ 135 ਅਤੇ ਪੰਜਾਬ ਦੇ 186 ਪਿੰਡਾਂ ਦੇ ਨਾਂ ਸ਼ਾਮਲ ਹਨ।


ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਇੰਨੇ ਪਿੰਡਾਂ ਵਿੱਚੋਂ ਜ਼ਮੀਨ ਐਕੁਆਇਰ ਕੀਤੀ ਜਾਵੇਗੀ

ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਪੰਜਾਬ ਦੇ ਕੁੱਲ 186 ਪਿੰਡਾਂ ਦੀ ਜ਼ਮੀਨ ਐਕੁਆਇਰ ਕਰੇਗੀ। ਜਿਸ ਵਿੱਚ ਮੁਹਾਲੀ ਦੇ 39, ਜਲੰਧਰ ਦੇ 49, ਲੁਧਿਆਣਾ ਦੇ 37, ਅੰਮ੍ਰਿਤਸਰ ਤੋਂ 22, ਫਤਿਹਗੜ੍ਹ ਸਾਹਿਬ ਤੋਂ 25, ਕਪੂਰਥਲਾ ਤੋਂ 12 ਅਤੇ ਤਰਨਤਾਰਨ ਅਤੇ ਰੂਪਨਗਰ ਜ਼ਿਲ੍ਹੇ ਦੇ ਇੱਕ-ਇੱਕ ਪਿੰਡ ਸ਼ਾਮਲ ਹਨ।

ਨਵੀਂ ਰੇਲਵੇ ਲਾਈਨ ਦੇ ਦਾਇਰੇ ਵਿੱਚ ਆਉਂਦੇ ਪਿੰਡਾਂ ਦੇ ਕਿਸਾਨਾਂ ਨਾਲ IIMR ਏਜੰਸੀ ਦੀ ਤਰਫੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਕਿਸਾਨਾਂ ਨੂੰ ਜ਼ਮੀਨ ਲਈ ਹਰੇਕ ਪਿੰਡ ਦੇ ਕੁਲੈਕਟਰ ਰੇਟ ਤੋਂ ਪੰਜ ਗੁਣਾ ਵੱਧ ਦਿੱਤਾ ਜਾਵੇਗਾ। ਕੇਂਦਰੀ ਅਤੇ ਰੇਲਵੇ ਅਧਿਕਾਰੀ ਇਸ ਸਬੰਧੀ ਵੱਡੇ ਪੱਧਰ 'ਤੇ ਸਰਵੇਖਣ ਕਰ ਰਹੇ ਹਨ।

- PTC NEWS

Top News view more...

Latest News view more...

PTC NETWORK