ਚੰਡੀਗੜ੍ਹ: ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਵੀਰਵਾਰ ਖਹਿਰਾ ਵਿਰੁੱਧ ਚੱਲ ਰਹੇ ਐਨਡੀਪੀਐਸ ਐਕਟ ਨੂੰ ਰੱਦ ਕਰ ਦਿੱਤਾ ਹੈ। ਕਾਂਗਰਸੀ ਆਗੂ ਨੇ ਇਸ ਸਬੰਧੀ ਟਵਿੱਟਰ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ। ਕਾਂਗਰਸੀ ਆਗੂ ਨੇ ਟਵਿੱਟਰ 'ਤੇ ਅਦਾਲਤੀ ਹੁਕਮਾਂ ਦੀ ਕਾਪੀ ਸਾਂਝੀ ਕਰਦਿਆਂ ਲਿਖਿਆ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਅਤੇ ਪੰਜਾਬ ਦੇ ਲੋਕਾਂ ਦੇ ਵੀ ਰਿਣੀ ਰਹਿਣਗੇ। ਅੱਜ ਸੁਪਰੀਮ ਕੋਰਟ ਨੇ ਉਨ੍ਹਾਂ ਵਿਰੁੱਧ ਫਾਜਿਲਕਾ ਵਿਖੇ 2017 ਵਿੱਚ ਦਰਜ ਝੂਠੇ ਕੇਸ ਨੂੰ ਰੱਦ ਕਰ ਦਿੱਤਾ ਹੈ ਅਤੇ ਹੁਣ ਇਸ ਹੁਕਮ ਪਿੱਛੋਂ ਈਡੀ ਕੇਸ ਵੀ ਡਿੱਗ ਜਾਵੇਗਾ।<blockquote class=twitter-tweet><p lang=en dir=ltr>I’m indebted to almighty waheguru &amp; people of PB as Hon’ble Supreme Court has quashed blatantly false summons against me in Ndps case by Fazilka court in 2017.The Ed case will also fall flat with this order.Its a tight wrap against all who conspired to eliminate me. <a href=https://twitter.com/INCIndia?ref_src=twsrc^tfw>@INCIndia</a> <a href=https://t.co/y3du7EZTtA>pic.twitter.com/y3du7EZTtA</a></p>&mdash; Sukhpal Singh Khaira (@SukhpalKhaira) <a href=https://twitter.com/SukhpalKhaira/status/1626208964953387008?ref_src=twsrc^tfw>February 16, 2023</a></blockquote> <script async src=https://platform.twitter.com/widgets.js charset=utf-8></script>ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਧਾਰਾ 319 ਸੀ.ਆਰ.ਪੀ.ਸੀ. ਦੇ ਤਹਿਤ ਮੇਰੇ ਵਿਰੁੱਧ ਫਾਜ਼ਿਲਕਾ NDPS ਮਾਮਲੇ ਵਿੱਚ ਸੰਮਨ ਰੱਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕੇਸ ਉਨ੍ਹਾਂ ਵਿਰੁੱਧ ਇੱਕ ਖਤਰਨਾਕ ਅਤੇ ਕੋਝੀ ਬਦਨਾਮ ਕਰਨ ਦੀ ਸਾਜਿਸ਼ ਸੀ। ਉਨ੍ਹਾਂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਉੱਤੇ ਮੈਨੂੰ ਪੂਰਾ ਭਰੋਸਾ ਸੀ ਉਹ ਇਨਸਾਫ਼ ਜਰੂਰ ਦੇਣਗੇ।