Superstar Rajinikanth Hospitalised : ਰਜਨੀਕਾਂਤ ਚੇਨਈ ਦੇ ਹਸਪਤਾਲ 'ਚ ਦਾਖਲ; ਦੇਰ ਰਾਤ ਅਚਾਨਕ ਵਿਗੜੀ ਸੀ ਸਿਹਤ, ਪਤਨੀ ਨੇ ਦਿੱਤਾ ਹੈਲਥ ਅਪਡੇਟ
Superstar Rajinikanth Hospitalised : ਰਜਨੀਕਾਂਤ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਸੁਪਰਸਟਾਰ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਨੂੰ ਸੋਮਵਾਰ ਦੇਰ ਰਾਤ ਚੇਨਈ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਚੇਨਈ ਪੁਲਿਸ ਮੁਤਾਬਕ ਰਜਨੀਕਾਂਤ ਨੂੰ ਦੇਰ ਰਾਤ ਪੇਟ ਵਿੱਚ ਤੇਜ਼ ਦਰਦ ਹੋਣ ਲੱਗਾ ਸੀ, ਇਸ ਲਈ ਉਨ੍ਹਾਂ ਨੂੰ ਜਲਦਬਾਜ਼ੀ ਵਿੱਚ ਹਸਪਤਾਲ ਲਿਜਾਇਆ ਗਿਆ। ਹਸਪਤਾਲ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਰਜਨੀਕਾਂਤ ਦੀ ਹਾਲਤ ਸਥਿਰ ਹੈ।
ਰਜਨੀਕਾਂਤ ਦੀ ਪਤਨੀ ਲਤਾ ਨੇ ਸੁਪਰਸਟਾਰ ਦੀ ਸਿਹਤ ਸਬੰਧੀ ਅਪਡੇਟ ਦਿੱਤਾ ਹੈ। ਉਨ੍ਹਾਂ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ, ਸਿਰਫ ਇੰਨਾ ਕਿਹਾ ਕਿ ਹੁਣ ਸਭ ਕੁਝ ਠੀਕ ਹੈ। ਕਾਬਿਲੇਗੌਰ ਹੈ ਕਿ ਸੁਪਰਸਟਾਰ ਦਾ ਇੱਕ ਦਹਾਕਾ ਪਹਿਲਾਂ ਸਿੰਗਾਪੁਰ ਵਿੱਚ ਗੁਰਦਾ ਟ੍ਰਾਂਸਪਲਾਂਟ ਹੋਇਆ ਸੀ ਅਤੇ ਹਾਲ ਹੀ ਵਿੱਚ, ਉਸਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਸੀ।
ਅਜਿਹੇ 'ਚ ਰਜਨੀਕਾਂਤ ਦੇ ਅਚਾਨਕ ਹਸਪਤਾਲ 'ਚ ਭਰਤੀ ਹੋਣ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਉਹ ਦੁਆ ਕਰ ਰਹੇ ਹਨ ਕਿ ਰਜਨੀਕਾਂਤ ਦੀ ਸਿਹਤ ਜਲਦੀ ਤੋਂ ਜਲਦੀ ਠੀਕ ਹੋ ਜਾਵੇ।
ਇਹ ਵੀ ਪੜ੍ਹੋ : Bigg Boss 18: ਟੀਵੀ ਦੀ ਇਸ ਹਸੀਨਾ ਦੇ ਨਾਂ ’ਤੇ ਲੱਗੀ ਮੋਹਰ, 'ਬਿੱਗ ਬੌਸ 18' ਦੀ ਬਣੀ ਪਹਿਲੀ ਪ੍ਰਤੀਯੋਗੀ
- PTC NEWS