Wed, Nov 13, 2024
Whatsapp

ਅਧਿਆਪਕ ਪ੍ਰੀਖਿਆ ਐਡਮਿਟ ਕਾਰਡ 'ਤੇ ਛਾਪੀ ਸੰਨੀ ਲਿਓਨ ਦੀ ਬੋਲਡ ਫੋਟੋ, ਜਾਂਚ ਸ਼ੁਰੂ

Reported by:  PTC News Desk  Edited by:  Ravinder Singh -- November 10th 2022 04:06 PM -- Updated: November 10th 2022 04:13 PM
ਅਧਿਆਪਕ ਪ੍ਰੀਖਿਆ ਐਡਮਿਟ ਕਾਰਡ 'ਤੇ ਛਾਪੀ ਸੰਨੀ ਲਿਓਨ ਦੀ ਬੋਲਡ ਫੋਟੋ, ਜਾਂਚ ਸ਼ੁਰੂ

ਅਧਿਆਪਕ ਪ੍ਰੀਖਿਆ ਐਡਮਿਟ ਕਾਰਡ 'ਤੇ ਛਾਪੀ ਸੰਨੀ ਲਿਓਨ ਦੀ ਬੋਲਡ ਫੋਟੋ, ਜਾਂਚ ਸ਼ੁਰੂ

ਕਰਨਾਟਕ : ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਇਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਇਸ ਵਾਰ ਸੰਨੀ ਲਿਓਨੀ ਦੀ ਤਸਵੀਰ ਲਾਪਰਵਾਹੀ ਨਾਲ ਅਧਿਆਪਕ ਪਾਤਰਤਾ ਪ੍ਰੀਖਿਆ ਐਡਮਿਟ ਕਾਰਡ ਉਤੇ ਛਾਪ ਦਿੱਤੀ ਗਈ। ਕਰਨਾਟਕ ਅਧਿਆਪਕ ਪਾਤਰਤਾ ਪ੍ਰੀਖਿਆ (ਟੈਟ-2022) ਵਿਚ ਇਕ ਉਮੀਦਵਾਰ ਦੇ ਐਡਮਿਟ ਕਾਰਡ ਉਤੇ ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦੀ ਤਸਵੀਰ ਛਾਪ ਦਿੱਤੀ ਗਈ।



ਦਾਖ਼ਲਾ ਪੱਤਰ ਦਾ ਸਕ੍ਰੀਨਸ਼ਾਟ ਵਾਇਰਲ ਹੋਣ ’ਤੇ ਸਿੱਖਿਆ ਵਿਭਾਗ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਪ੍ਰੀਖਿਆ ਛੇ ਨਵੰਬਰ ਨੂੰ ਹੋਈ ਸੀ। ਇਹ ਮਾਮਲਾ ਇੱਥੋਂ ਦੇ ਰੁਦਰੱਪਾ ਕਾਲਜ ’ਚ ਉਦੋਂ ਸਾਹਮਣੇ ਆਇਆ, ਜਦੋ ਪ੍ਰੀਖਿਆ ਦੇਣ ਪਹੁੰਚੇ ਉਮੀਦਵਾਰ ਦੇ ਦਾਖ਼ਲਾ ਪੱਤਰ ’ਤੇ ਅਦਾਕਾਰਾ ਦੀ ਤਸਵੀਰ ਪਾਈ ਗਈ। ਇਸ ਤੋਂ ਬਾਅਦ ਕਾਲਜ ਦੇ ਪ੍ਰੋਫੈਸਰ ਨੇ ਸਾਈਬਰ ਕ੍ਰਾਈਮ ਬ੍ਰਾਂਚ ’ਚ ਰਿਪੋਰਟ ਦਰਜ ਕਰਵਾਈ। ਪੁਲਿਸ ਮੁਤਾਬਕ, ਇਹ ਗੜਬੜੀ ਆਨਲਾਈਨ ਅਰਜ਼ੀ ਦੇ ਸਮੇਂ ਫੋਟੋ ਅਪਲੋਡ ਕਰਨ ਦੌਰਾਨ ਹੋਈ ਲੱਗਦੀ ਹੈ। ਉਮੀਦਵਾਰ ਨੇ ਕਿਹਾ ਕਿ ਉਸਨੇ ਖ਼ੁਦ ਫਾਰਮ ਭਰਨ ਦੀ ਬਜਾਏ ਦੂਜੇ ਨੂੰ ਇਹ ਕੰਮ ਸੌਂਪਿਆ ਸੀ। ਜਦਕਿ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਉਮੀਦਵਾਰ ਨੇ ਆਨਲਾਈਨ ਆਪਣਾ ਫਾਰਮ ਖ਼ੁਦ ਭਰਨਾ ਹੁੰਦਾ ਹੈ। ਇਸ ਲਈ ਉਮੀਦਵਾਰ ਨੂੰ ਪਾਸਵਰਡ ਦਿੱਤਾ ਜਾਂਦਾ ਹੈ, ਜਿਸਦੀ ਵਰਤੋਂ ਕੋਈ ਹੋਰ ਨਹੀਂ ਕਰ ਸਕਦਾ। ਇਸ ਵਿਚ ਵਿਭਾਗ ਦੀ ਵੀ ਕੋਈ ਭੂਮਿਕਾ ਨਹੀਂ ਹੁੰਦੀ।


ਕੀ ਹੈ ਪੂਰਾ ਮਾਮਲਾ? 

ਚਿਕਮਗਲੂਰ ਜ਼ਿਲ੍ਹੇ ਦੇ ਕੋਪਾ ਦੇ ਰਹਿਣ ਵਾਲੇ ਵਿਦਿਆਰਥੀ ਨੇ ਸ਼ਿਵਮੋਗਾ ਵਿੱਚ ਅਧਿਆਪਕ ਦੇ ਅਹੁਦੇ ਲਈ ਅਪਲਾਈ ਕੀਤਾ ਸੀ। ਇਹ ਵਿਦਿਆਰਥੀ ਐਤਵਾਰ ਨੂੰ ਹੋਈ ਪ੍ਰੀਖਿਆ ਵਿੱਚ ਵੀ ਸ਼ਾਮਲ ਹੋਇਆ ਸੀ। ਅਧਿਕਾਰੀਆਂ ਮੁਤਾਬਕ ਵਿਦਿਆਰਥੀ ਨੇ ਪ੍ਰੀਖਿਆ ਵਿਚ ਬੈਠਣ ਲਈ ਐਡਮਿਟ ਕਾਰਡ ਡਾਊਨਲੋਡ ਕੀਤਾ ਸੀ।

ਕਾਂਗਰਸ ਨੇ ਐਡਮਿਟ ਕਾਰਡ ਦੀ ਫੋਟੋ ਟਵੀਟ ਕੀਤੀ 

ਕਰਨਾਟਕ ਕਾਂਗਰਸ ਦੇ ਸੋਸ਼ਲ ਮੀਡੀਆ ਪ੍ਰਧਾਨ ਬੀਆਰ ਨਾਇਡੂ ਨੇ ਟਵਿੱਟਰ 'ਤੇ ਲਿਖਿਆ ਕਿ ਰਾਜ ਦੇ ਸਿੱਖਿਆ ਵਿਭਾਗ ਨੇ ਐਡਮਿਟ ਕਾਰਡ 'ਤੇ ਵਿਦਿਆਰਥੀ ਉਮੀਦਵਾਰ ਦੀ ਤਸਵੀਰ ਦੀ ਬਜਾਏ ਸੰਨੀ ਲਿਓਨ ਦੀ ਤਸਵੀਰ ਛਾਪੀ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਨੇ ਇਸ ਦੀ ਸਖ਼ਤ ਨਿਖੇਧੀ ਕੀਤੀ।

ਨਾਇਡੂ ਦੇ ਦੋਸ਼ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਦਫਤਰ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਫਾਰਮ ਭਰਦੇ ਸਮੇਂ ਉਮੀਦਵਾਰ ਨੂੰ ਇਕ ਫੋਟੋ ਅਪਲੋਡ ਕਰਨੀ ਹੁੰਦੀ ਹੈ। ਸਿਸਟਮ ਉਥੋਂ ਹੀ ਫੋਟੋਂ ਲੈਂਦਾ ਹੈ ਜੋ ਫੋਟੋ ਗੈਲਰੀ ਵਿਚ ਹੁੰਦੀ ਹੈ। ਜਦ ਅਸੀਂ ਉਮੀਦਵਾਰ ਨੂੰ ਪੁੱਛਿਆ ਕਿ ਕੀ ਉਸ ਨੇ ਆਪਣੇ ਐਡਮਿਟ ਕਾਰਡ ਉਤੇ ਸੰਨੀ ਲਿਓਨ ਦੀ ਫੋਟੋ ਲਗਾਈ ਹੈ ਤਾਂ ਉਸ ਨੇ ਦੱਸਿਆ ਸੀ ਕਿ ਇਹ ਫਾਰਮ ਉਸ ਦੇ ਪਤੀ ਦੇ ਦੋਸਤ ਨੇ ਭਰਿਆ ਸੀ।

ਇਹ ਵੀ ਪੜ੍ਹੋ : ਕਾਂਗਰਸੀ ਆਗੂ ਕਮਲਨਾਥ ਨੂੰ ਸਨਮਾਨਿਤ ਕਰਨ 'ਤੇ ਭੜਕੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਕਹੀ ਵੱਡੀ ਗੱਲ

- PTC NEWS

Top News view more...

Latest News view more...

PTC NETWORK