Sunil Jakhar v/s Ravneet Bittu : ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ CM ਬਣਨ ਦੀ ਇੱਛਾ ’ਤੇ ਸੁਨੀਲ ਜਾਖੜ ਦਾ ਤੰਜ, ਕਿਹਾ- ਪਹਿਲਾ ਸਰਕਾਰ ਤਾਂ ਬਣਾ ਲਓ...
Sunil Jakhar v/s Ravneet Bittu : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਵੱਡਾ ਕਬੂਲਨਾਮਾ ਕੀਤਾ। ਉਨ੍ਹਾਂ ਨੇ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਤੋਂ ਬਾਅਦ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫੇ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫੇ ਦੀ ਗੱਲ ਕਬੂਲਦਿਆਂ ਕਿਹਾ ਕਿ ਪਾਰਟੀ ਦੀ ਹਾਰ ਤੋਂ ਬਾਅਦ ਉਨ੍ਹਾਂ ਨੇ ਪੀਐਮ ਮੋਦੀ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਅਸਤੀਫਾ ਭੇਜਿਆ ਸੀ।
ਸੁਨੀਲ ਜਾਖੜ ਦਾ ਇਹ ਕਬੂਲਨਾਮਾ ਇੱਕ ਨਿੱਜੀ ਅਖਬਾਰ ਨਾਲ ਗੱਲਬਾਤ ਦੌਰਾਨ ਸਾਹਮਣੇ ਆਇਆ ਹੈ। ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਅਸਤੀਫੇ ਦੀ ਪੇਸ਼ਕਸ਼ ਕਰਦਿਆਂ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਤੋਂ ਬਾਅਦ ਨੈਤਿਕਤਾ ਅਧਾਰ 'ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਦੀ ਗੱਲ ਕਹੀ ਸੀ।
ਉਨ੍ਹਾਂ ਦੇ ਨਾਲ ਪੀਟੀਸੀ ਨਿਊਜ਼ ਦੇ ਪੱਤਰਕਾਰ ਵੱਲੋਂ ਵੀ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਤੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਸੀਐੱਮ ਬਣਨ ਵਾਲੇ ਬਿਆਨ ’ਤੇ ਸਵਾਲ ਕੀਤੇ।
ਦੱਸ ਦਈਏ ਕਿ ਭਾਜਪਾ ਪ੍ਰਧਾਨ ਨੂੰ ਪੁੱਛਿਆ ਗਿਆ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ 2027 ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਇਸ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਵਾਲੇ ਕਹਿ ਰਹੇ ਹਨ ਕਿ ਨੀਟੂ ਸ਼ਟਰਾਂ ਵਾਲਾ ਸੀਐੱਮ ਬਣੇਗਾ। ਜਿਸ ’ਤੇ ਸੁਨੀਲ ਜਾਖੜ ਨੇ ਕਿਹਾ ਕਿ ਨੀਟੂ ਸ਼ਟਰਾਂ ਵਾਲੇ ਸੀਐੱਮ ਬਣ ਗਏ ਤਾਂ ਫਿਰ ਬਿੱਟੂ ਕੀ ਦਿੱਕਤ ਹੈ। 2027 ਵਿੱਚ ਦੋ ਸਾਲ ਬਾਕੀ ਹਨ। ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਲੋਕ ਕੰਮ ਮੰਗਦੇ ਹਨ।
ਜਾਖੜ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਬਿੱਟੂ ਅਤੇ ਸੁਨੀਲ ਨਾਰਾਜ਼ ਹਨ। ਜਾਖੜ ਨੇ ਕਿਹਾ ਕਿ ਮੇਰੇ ਨਾਲ ਸਹਿਮਤ ਨਾ ਹੋਣ ਵਾਲਿਆਂ ਲਈ ਮੇਰੇ ਦਰਵਾਜ਼ੇ ਹਮੇਸ਼ਾ ਬੰਦ ਹਨ। ਮੇਰਾ ਭਤੀਜਾ ਵਿਧਾਇਕ ਸੰਦੀਪ ਜਾਖੜ ਇਸ ਮਹੀਨੇ ਹੋਣ ਵਾਲੀ ਮੈਰਾਥਨ ਦਾ ਆਯੋਜਨ ਕਰਦਾ ਹੈ। ਉਥੇ ਮੁੱਖ ਮਹਿਮਾਨ ਵਜੋਂ ਬਿੱਟੂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿੱਟੂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਖਾਤੇ ਚੈੱਕ ਕਰਨਗੇ। ਇਹ ਕੰਮ ਬਾਅਦ ਵਿੱਚ ਕਰੋ। ਦਸ ਕਰੋੜ ਕਿਸਦੇ ਘਰੋਂ ਮਿਲੇ ਹਨ। ਬੱਸਾਂ ਦੀ ਬਾਡੀ ਦਾ ਮੁੱਦਾ ਅੰਤਰਰਾਜੀ ਹੈ। ਉਨ੍ਹਾਂ ਦੇ ਖਾਤੇ ਖੋਲ੍ਹੇ ਜਾਣ।
ਇਹ ਵੀ ਪੜ੍ਹੋ : ਹਰਿਆਣਾ ਨੂੰ ਯੂ.ਟੀ. ਵਿਚ ਕੋਈ ਥਾਂ ਅਲਾਟ ਕਰਨਾ ਗੈਰ ਸੰਵਿਧਾਨਕ ਕਿਉਂਕਿ ਇਹ ਧਾਰਾ 3 ਦੀ ਉਲੰਘਣਾ: ਸ਼੍ਰੋਮਣੀ ਅਕਾਲੀ ਦਲ
- PTC NEWS