Mon, Mar 17, 2025
Whatsapp

Sunil Jakhar Slam Mann Government : 'ਆਪ' ਸਰਕਾਰ ਦੇ ਰਾਜ ਵਿੱਚ ਪੰਜਾਬ ਤਿੰਨ ਸਾਲਾਂ ਵਿੱਚ 30 ਸਾਲ ਪਿੱਛੇ ਗਿਆ- ਸੁਨੀਲ ਜਾਖੜ

ਅੱਜ ਇਥੋਂ ਜਾਰੀ ਬਿਆਨ ਵਿੱਚ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਸਿਰਫ ਕੇਜਰੀਵਾਲ ਹੀ ਸੁਰੱਖਿਤ ਹਨ ਜਿਨਾਂ ਨੂੰ ਪੰਜਾਬ ਪੁਲਿਸ ਦੀ ਵੱਡੀ ਸੁਰੱਖਿਆ ਛੱਤਰੀ ਦਿੱਤੀ ਹੋਈ ਹੈ ਜਦਕਿ ਉਹਨਾਂ ਕੋਲ ਕੋਈ ਅਜਿਹਾ ਸੰਵਿਧਾਨਿਕ ਅਹੁਦਾ ਵੀ ਨਹੀਂ ਹੈ।

Reported by:  PTC News Desk  Edited by:  Aarti -- March 16th 2025 02:16 PM
Sunil Jakhar Slam Mann Government : 'ਆਪ' ਸਰਕਾਰ ਦੇ ਰਾਜ ਵਿੱਚ ਪੰਜਾਬ ਤਿੰਨ ਸਾਲਾਂ ਵਿੱਚ 30 ਸਾਲ ਪਿੱਛੇ ਗਿਆ- ਸੁਨੀਲ ਜਾਖੜ

Sunil Jakhar Slam Mann Government : 'ਆਪ' ਸਰਕਾਰ ਦੇ ਰਾਜ ਵਿੱਚ ਪੰਜਾਬ ਤਿੰਨ ਸਾਲਾਂ ਵਿੱਚ 30 ਸਾਲ ਪਿੱਛੇ ਗਿਆ- ਸੁਨੀਲ ਜਾਖੜ

Sunil Jakhar News :  ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੇ ਆਖਿਆ ਹੈ ਕਿ ਇਸ ਸਰਕਾਰ ਦੇ ਰਾਜ ਵਿੱਚ ਪੰਜਾਬ 30 ਸਾਲ ਪਿੱਛੇ ਚਲਾ ਗਿਆ ਹੈ । ਉਹਨਾਂ ਨੇ ਕਿਹਾ ਕਿ ਅੱਜ ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਭਿਆਨਕ ਦੌਰ ਵਿੱਚ ਹੈ ਅਤੇ ਧਾਰਮਿਕ ਸਥਾਨਾਂ ਅਤੇ ਥਾਣਿਆਂ ਤੇ ਹੋਏ ਦਰਜਨਾ ਹਮਲੇ ਇਸ ਗੱਲ ਦਾ ਸਬੂਤ ਹਨ।

ਅੱਜ ਇਥੋਂ ਜਾਰੀ ਬਿਆਨ ਵਿੱਚ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਸਿਰਫ ਕੇਜਰੀਵਾਲ ਹੀ ਸੁਰੱਖਿਤ ਹਨ ਜਿਨਾਂ ਨੂੰ ਪੰਜਾਬ ਪੁਲਿਸ ਦੀ ਵੱਡੀ ਸੁਰੱਖਿਆ ਛੱਤਰੀ ਦਿੱਤੀ ਹੋਈ ਹੈ ਜਦਕਿ ਉਹਨਾਂ ਕੋਲ ਕੋਈ ਅਜਿਹਾ ਸੰਵਿਧਾਨਿਕ ਅਹੁਦਾ ਵੀ ਨਹੀਂ ਹੈ। ਜਦਕਿ ਬਾਕੀ ਸਾਰੇ ਪੰਜਾਬ ਦੇ ਆਮ ਲੋਕਾਂ ਨੂੰ ਅਣਸੁਰੱਖਿਤ ਛੱਡਿਆ ਹੋਇਆ ਹੈ।


ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਮੰਦਿਰ ਤੇ ਹਮਲਾ ਹੋਣ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੀ ਇੱਕ ਸਵਰਨਕਾਰ ਅਤੇ ਭਾਜਪਾ ਆਗੂ ਤੇ ਸ਼ਰੇ ਬਾਜ਼ਾਰ ਹੋਏ ਹਮਲੇ ਦੀ ਤਿੱਖੀ ਆਲੋਚਨਾ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਨੇ ਇਸ ਵਿਸ਼ੇ ਤੇ ਸਿਰਫ ਇੱਕ ਪ੍ਰੈਸ ਨੋਟ ਜਾਰੀ ਕਰਕੇ ਹੀ ਪੱਲਾ ਝਾੜ ਦਿੱਤਾ ਜਦ ਕਿ ਹਕੀਕਤ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅੱਜ ਵੀ ਜਲੰਧਰ ਵਿੱਚ ਗਰਨੇਡ ਹਮਲੇ ਦੀ ਸਨਸਨੀ ਖੇਜ਼ ਖਬਰ ਹੈ।। ਉਨਾਂ ਨੇ ਕਿਹਾ ਕਿ ਥਾਂ-ਥਾਂ ਥਾਣਿਆਂ ਧਾਰਮਿਕ ਸਥਾਨਾਂ ਅਤੇ ਲੋਕਾਂ ਤੇ ਹਮਲੇ ਹੋ ਰਹੇ ਹਨ ਜਦਕਿ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਭਗਵੰਤ ਸਿੰਘ ਮਾਨ ਸਰਕਾਰ ਨੂੰ ਚਲਾਉਣ ਵਾਲੇ ਹੁਣ ਵਿਪਾਸਨਾ ਦੇ ਬਹਾਨੇ ਸਿੱਧਾ ਪੰਜਾਬ ਆ ਕੇ ਪਰਦੇ ਪਿੱਛੇ ਤੋਂ ਸਰਕਾਰ ਚਲਾ ਰਹੇ ਹਨ ਪਰ ਬਦਲੇ ਵਿੱਚ ਪੰਜਾਬ ਨੂੰ ਦਹਿਸ਼ਤ ਅਤੇ ਗਰਨੇਡ ਹਮਲੇ ਹੀ ਮਿਲ ਰਹੇ ਹਨ।

ਉਹਨਾਂ ਨੇ ਕਿਹਾ ਕਿ ਰਾਜ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਬਦਤਰ ਹਾਲਤ ਵਿੱਚ ਪਹੁੰਚ ਚੁੱਕੀ ਹੈ ਉੱਥੇ ਹੀ ਰਾਜ ਦੀ ਆਰਥਿਕ ਦਸਾ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਉਨੇ ਕਿਹਾ ਕਿ ਅਨਾੜੀ ਰਾਜ ਪ੍ਰਬੰਧ ਦੇ ਚਲਦਿਆਂ ਸੂਬਾ ਸਰਕਾਰ ਨੇ ਪੰਜਾਬ ਨੂੰ ਆਰਥਿਕ ਦਿਵਾਲੀਆਪਨ ਦੇ ਕਗਾਰ ਤੇ ਲਿਆ ਖੜਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਨਾ ਤਾਂ ਆਪ ਸਰਕਾਰ ਨੇ ਆਪਣੇ ਚੋਣ ਵਾਅਦੇ ਪੂਰੇ ਕਰਦਿਆਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਦੀ ਰਕਮ ਦਿੱਤੀ ਅਤੇ ਨਾ ਹੀ ਸੂਬੇ ਨੂੰ ਆਰਥਿਕ ਤੌਰ ਤੇ ਮਜਬੂਤ ਕੀਤਾ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਜਿਹੜੇ ਆਗੂ ਮਾਈਨਿੰਗ ਤੋਂ 20 ਹਜਾਰ ਕਰੋੜ ਰੁਪਏ ਦੀ ਕਮਾਈ ਕਰਨ ਦੇ ਖੋਖਲੇ ਦਾਅਵੇ ਕਰਦੇ ਸਨ ਉਨਾਂ ਦੇ ਦਾਵੇ ਹੁਣ ਹਵਾ ਹਵਾਈ ਹੋ ਚੁੱਕੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਹਾਲੇ ਵੀ ਵਕਤ ਹੈ ਕਿ ਭਗਵੰਤ ਸਿੰਘ ਮਾਨ ਦਿੱਲੀ ਦੇ ਰਿਮੋਟ ਕੰਟਰੋਲ ਤੇ ਚਲਣਾ ਬੰਦ ਕਰਨ ਅਤੇ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਸਮਝਦਿਆਂ ਉਹਨਾਂ ਨੂੰ ਹੱਲ ਕਰਨ ਵੱਲ ਧਿਆਨ ਦੇਣ। ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਪੰਜਾਬ ਦੇ ਲੋਕਾਂ ਦੀ ਰਾਖੀ ਲਈ ਹੈ ਨਾ ਕਿ ਦਿੱਲੀ ਦੇ ਕਿਸੇ ਆਗੂ ਦੀ ਚਾਕਰੀ ਕਰਨ ਵਾਸਤੇ। ਉਹਨਾਂ ਆਖਿਆ ਕਿ ਪੰਜਾਬ ਦੇ ਲੋਕ ਬੇਸਬਰੀ ਨਾਲ 2027 ਦੀ ਉਡੀਕ ਕਰ ਰਹੇ ਹਨ ਜਦ ਉਹ ਆਪਣੀ 2022 ਵਿੱਚ ਕੀਤੀ ਭੁੱਲ ਨੂੰ ਸੁਧਾਰ ਸਕਣ। 

ਇਹ ਵੀ ਪੜ੍ਹੋ : MP Amritpal Singh Associates In Punjab : MP ਅੰਮ੍ਰਿਤਪਾਲ ਸਿੰਘ ਸਮੇਤ 2 ਹੋਰ ਨੂੰ ਛੱਡ ਬਾਕੀਆਂ ’ਤੇ ਸਰਕਾਰ ਨੇ ਹਟਾਇਆ NSA , ਕੀਤਾ ਜਾਵੇਗਾ ਪੰਜਾਬ ’ਚ ਸ਼ਿਫਟ

- PTC NEWS

Top News view more...

Latest News view more...

PTC NETWORK