Sunil Jakhar On MSP News : MSP ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ; 'ਐਮਐਸਪੀ ਦੀ ਕਾਨੂੰਨੀ ਗਾਰੰਟੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਨੁਕਸਾਨ'
Sunil Jakhar On MSP News : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਭਾਵੇਂ ਲੰਬੇ ਸਮੇਂ ਤੋਂ ਸੂਬੇ ਦੀ ਰਾਜਨੀਤੀ ਵਿੱਚ ਸਰਗਰਮ ਨਹੀਂ ਹਨ। ਪਰ ਹੁਣ ਸੁਨੀਲ ਜਾਖੜ ਨੇ ਐੱਮਐੱਸਪੀ ’ਤੇ ਬਿਆਨ ਦਿੱਤਾ ਹੈ। ਜਿਸ ’ਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਾਰੰਟੀ ਨਾਲ ਨੁਕਸਾਨ ਹੋਵੇਗਾ। ਸੁਨੀਲ ਜਾਖੜ ਨੇ ਅੰਗ੍ਰੇਜ਼ੀ ਦੇ ਇੱਕ ਨਿੱਜੀ ਅਖਬਾਰ ਨੂੰ ਬਿਆਨ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਐਮਐਸਪੀ ਦੀ ਗਾਰੰਟੀ ਕੋਈ ਆਮਦਨ ਵਧਣ ਦੀ ਗਾਰੰਟੀ ਨਹੀਂ ਹੈ। ਹੋਰ ਸੂਬਿਆਂ ਵਾਂਗ ਪੰਜਾਬ ਵੀ ਕੇਂਦਰ ਦੇ ਪ੍ਰਤੀ ਏਕੜ ਖਰੀਦ ਦੇ ਨਿਯਮ ਅਧੀਨ ਆ ਜਾਵੇਗਾ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਮੌਜੂਦਾ ਪ੍ਰਣਾਲੀ ਤਹਿਤ ਮਿਲਦਾ ਵਿਸ਼ੇਸ਼ ਲਾਭ ਗੁਆਉਣਾ ਪਵੇਗਾ।
ਇੱਕ ਅੰਗ੍ਰੇਜੀ ਨਿੱਜੀ ਅਖਬਾਰ ਨੂੰ ਦਿੱਤੇ ਇੰਟਰਵਿਊ ’ਚ ਬੀਜੇਪੀ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਵਿਧਾਨਸਭਾ ਇਜਲਾਸ ਦੌਰਾਨ ਪੰਜਾਬ ਦੇ ਸੰਦਰਭ ’ਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਦੇ ਲਾਭ ਅਤੇ ਹਾਨੀ ਬਾਰੇ ਚਰਚਾ ਹੋਣੀ ਚਾਹੀਦੀ ਹੈ ਤਾਂ ਜੋ ਅੰਦੋਲਨਕਾਰੀ ਕਿਸਾਨਾਂ ਸਮੇਤ ਸਾਰਿਆਂ ਨੂੰ ਇਸ ਬਾਰੇ ਪਤਾ ਚੱਲ ਸਕੇ। ਐਮਐਸਪੀ ਗਾਰੰਟੀ ਕੋਈ ਆਮਦਨ ਵਧਣ ਦੀ ਗਾਰੰਟੀ ਨਹੀਂ ਹੈ ਜਿਸ ਦੀ ਪੰਜਾਬ ਦੇ ਕਿਸਾਨਾਂ ਲਈ ਕੋਈ ਹੱਲ ਨਹੀਂ ਹੈ, ਇਹ ਰੋਗ ਜਾਂ ਉਸ ਦੇ ਲੱਛਣਾਂ ਦਾ ਧਿਆਨ ਦਿੱਤੇ ਬਿਨਾਂ ਖੁਦ ਹੀ ਇਲਾਜ ਕਰਨ ਵਾਂਗ ਹੈ। ਮੇਰੇ ਵਿਚਾਰ ਨਾਲ ਕਾਨੂੰਨੀ ਐਮਐਸਪੀ ਗਾਰੰਟੀ ਪੰਜਾਬ ਦੇ ਹਿੱਤਾਂ ਲਈ ਨੁਕਸਾਨਦੇਹ ਸਾਬਤ ਹੋਵੇਗੀ।
ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੀ ਖਰੀਦ ’ਤੇ ਕੇਂਦਰ ਵੱਲੋਂ ਐਮਐਸਪੀ ਦਿੱਤੀ ਜਾਂਦੀ ਹੈ ਪਰ ਕੌਮੀ ਪੱਧਰ ’ਤੇ ਐਮਐਸਪੀ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਮੌਜੂਦਾ ਪ੍ਰਣਾਲੀ ਤਹਿਤ ਮਿਲਦਾ ਵਿਸ਼ੇਸ਼ ਲਾਭ ਗੁਆਉਣ ਪਵੇਗਾ। ਜੋ ਦੇਸ਼ ਭਰ ’ਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਲਾਗੂ ਹੋ ਗਈ ਤਾਂ ਪੰਜਾਬ ਦੇ ਹੋਰ ਸੂਬਿਆਂ ਵਾਂਗ ਕੇਂਦਰ ਦੇ ਪ੍ਰਤੀ ਏਕੜ ਖਰੀਦ ਦੇ ਨਿਯਮ ਅਧੀਨ ਆ ਜਾਵੇਗਾ। ਅਸੀਂ ਅੱਜ ਜੋ ਮੰਗ ਕਰ ਰਹੇ ਹਾਂ, ਉਸ ਤੋਂ ਅਲਰਟ ਰਹਿਣ ਦੀ ਲੋੜ ਹੈ ਕਿਉਂਕਿ ਬਾਅਦ ’ਚ ਸਾਨੂੰ ਪਛਤਾਉਣਾ ਨਾ ਪਵੇ।
ਇਹ ਵੀ ਪੜ੍ਹੋ : Batala News : ਤਿਬੜੀ ਆਰਮੀ ਕੈਂਟ ’ਚ ਤੈਨਾਤ ਹੌਲਦਾਰ ਨੇ ਸਾਥੀਆਂ ਨਾਲ ਮਿਲ ਕੇ ਤੋੜਿਆ ATM; Youtube ਤੋਂ ਲਈ ਸੀ ਸਿਖਲਾਈ, ਕੀਤਾ ਗ੍ਰਿਫਤਾਰ
- PTC NEWS