Sunanda Sharma Case : ਬਿਨਾਂ FIR ਹੋਈ ਸੀ ਪਿੰਕੀ ਧਾਲੀਵਾਲ ਦੀ ਗ੍ਰਿਫ਼ਤਾਰੀ ! ਹਾਈਕੋਰਟ ਦਾ ਪੂਰਾ ਫੈਸਲਾ ਆਇਆ ਸਾਹਮਣੇ
Sunanda Sharma Fruad Case : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਧੋਖਾਧੜੀ ਮਾਮਲੇ ਵਿੱਚ ਸੰਗੀਤ ਨਿਰਮਾਤਾ ਪੁਸ਼ਪਿੰਦਰ ਧਾਲੀਵਾਲ ਉਰਫ਼ ਪਿੰਕੀ ਧਾਲੀਵਾਲ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਦਾ ਪੂਰਾ ਫੈਸਲਾ ਸਾਹਮਣੇ ਆਇਆ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਪਿੰਕੀ ਧਾਲੀਵਾਲ ਦੀ 8 ਮਾਰਚ ਦੀ ਰਾਤ ਨੂੰ ਹੋਈ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।
ਅਦਾਲਤ ਨੇ ਪੂਰੇ ਫੈਸਲੇ ਵਿੱਚ ਕੀ ਕਿਹਾ ?
ਹਾਈਕੋਰਟ ਨੇ ਆਪਣੇ ਪੂਰੇ ਫੈਸਲੇ ਵਿੱਚ ਕਿਹਾ, ਜਦੋਂ ਪਿੰਕੀ ਧਾਲੀਵਾਲ ਨੂੰ 8 ਮਾਰਚ ਦੀ ਰਾਤ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਪੁਲਿਸ ਨੇ ਪਿੰਕੀ ਧਾਲੀਵਾਲ ਖਿਲਾਫ ਕੋਈ ਐਫਆਈਆਰ ਦਰਜ ਨਹੀਂ ਕੀਤੀ ਸੀ। ਗ੍ਰਿਫਤਾਰੀ ਤੋਂ ਕਈ ਘੰਟੇ ਬਾਅਦ ਐਫਆਈਆਰ ਦਰਜ ਕੀਤੀ ਗਈ ਸੀ, ਉਹ ਵੀ ਜਦੋਂ ਪਿੰਕੀ ਧਾਲੀਵਾਲ ਦੇ ਬੇਟੇ ਨੇ ਉਸੇ ਰਾਤ ਆਪਣੇ ਪਿਤਾ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਦਿਆਂ ਐਫਆਈਆਰ ਦਰਜ ਕਰਵਾਈ ਸੀ। ਇਹ ਸਪੱਸ਼ਟ ਹੈ ਕਿ ਪਿੰਕੀ ਧਾਲੀਵਾਲ ਦੀ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਉਣ ਲਈ ਬਾਅਦ ਵਿੱਚ ਦੁਬਾਰਾ ਕੇਸ ਦਰਜ ਕੀਤਾ ਗਿਆ ਸੀ।
ਅਦਾਲਤ ਨੇ ਕਿਹਾ - ਗ੍ਰਿਫ਼ਤਾਰੀ ਪੂਰੀ ਤਰ੍ਹਾਂ ਗੈਰ-ਕਾਨੂੰਨੀ
ਹਾਈਕੋਰਟ ਨੇ ਕਿਹਾ ਕਿ ਇਹ ਗ੍ਰਿਫਤਾਰੀ ਨਾ ਸਿਰਫ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ, ਸਗੋਂ ਸੰਵਿਧਾਨ ਦੀ ਧਾਰਾ 22 ਦੀ ਵੀ ਉਲੰਘਣਾ ਹੈ, ਜਿਸ ਤਹਿਤ ਅਜਿਹੇ ਮਾਮਲੇ 'ਚ ਪਹਿਲੀ ਜਾਂਚ ਦੀ ਵਿਵਸਥਾ ਹੈ ਅਤੇ ਨੋਟਿਸ ਦੇਣਾ ਜ਼ਰੂਰੀ ਹੈ।
ਹਾਈਕੋਰਟ ਨੇ ਦਿੱਤੇ ਸਨ ਪਿੰਕੀ ਧਾਲੀਵਾਲ ਨੂੰ ਰਿਹਾਅ ਕਰਨ ਦੇ ਹੁਕਮ
ਦੱਸ ਦੇਈਏ ਕਿ 11 ਮਾਰਚ ਨੂੰ ਹਾਈਕੋਰਟ ਨੇ ਪਿੰਕੀ ਧਾਲੀਵਾਲ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ, ਹਾਲਾਂਕਿ 8 ਮਾਰਚ ਨੂੰ ਪਿੰਕੀ ਧਾਲੀਵਾਲ ਦੀ ਗ੍ਰਿਫਤਾਰੀ 'ਤੇ ਕੋਈ ਟਿੱਪਣੀ ਨਹੀਂ ਕੀਤੀ ਸੀ। ਪਰ ਇਸ ਮਾਮਲੇ ਵਿੱਚ ਹਾਈਕੋਰਟ ਦਾ ਵਿਸਥਾਰਤ ਫੈਸਲਾ ਕੁਝ ਸਮਾਂ ਪਹਿਲਾਂ ਹੀ ਆਇਆ ਹੈ, ਜਿਸ ਵਿਚ ਹਾਈਕੋਰਟ ਨੇ ਪਿੰਕੀ ਧਾਲੀਵਾਲ ਦੀ ਗ੍ਰਿਫਤਾਰੀ ਨੂੰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਅਤੇ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ ਹੈ।
ਹਾਈਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਪੂਰੀ ਜਾਂਚ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਪਿੰਕੀ ਧਾਲੀਵਾਲ ਨੂੰ 8 ਮਾਰਚ ਦੀ ਸ਼ਾਮ 7:30 ਵਜੇ ਉਸ ਦੇ ਘਰੋਂ ਗ੍ਰਿਫਤਾਰ ਕਰਕੇ ਮੋਹਾਲੀ ਦੇ ਮਟੌਰ ਥਾਣੇ ਲਿਜਾਇਆ ਗਿਆ ਸੀ। ਇਸ ਤੋਂ ਬਾਅਦ 7:48 'ਤੇ DDR ਲਿਖੀ ਗਈ।
ਗ੍ਰਿਫਤਾਰੀ ਤੋਂ ਤੁਰੰਤ ਬਾਅਦ ਪਿੰਕੀ ਧਾਲੀਵਾਲ ਦੇ ਬੇਟੇ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ 9 ਮਾਰਚ ਨੂੰ ਸਵੇਰੇ 2:26 ਵਜੇ ਐਫਆਈਆਰ ਦੀ ਕਾਪੀ ਦਿੱਤੀ ਗਈ। ਸਪੱਸ਼ਟ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਐਫ.ਆਈ.ਆਰ. ਕੀਤੀ ਗਈ।
- PTC NEWS