ਵੈਲੇਨਟਾਈਨ ਡੇਅ 'ਤੇ ਸੁਕੇਸ਼ ਦੀ ਜੈਕਲੀਨ ਲਈ ਮੁੜ ਜਾਗੀ ਮੁਹੱਬਤ,ਕੋਰਟ ਰੂਮ ਤੋਂ ਭੇਜਿਆ ਸੰਦੇਸ਼
ਨਵੀਂ ਦਿੱਲੀ : ਸੁਕੇਸ਼ ਚੰਦਰਸ਼ੇਖਰ ਤੇ ਬਾਲੀਵੁੱਡ ਦੀ ਸ਼੍ਰੀਲੰਕਾਈ ਬਿਊਟੀ ਜੈਕਲੀਨ ਫਰਨਾਂਡੀਜ਼ ਦੇ ਰਿਸ਼ਤੇ ਦਾ ਸੱਚ ਕਿਸੇ ਤੋਂ ਲੁਕਿਆ ਨਹੀਂ ਹੈ। ਦੋਵਾਂ ਦੀਆਂ ਨਿੱਜੀ ਤਸਵੀਰਾਂ ਹੋਣ ਜਾਂ ਨੋਰਾ ਫਤੇਹੀ ਤੇ ਜੈਕਲੀਨ ਦੀ ਲੜਾਈ 'ਚ ਆਪਣੀ ਪ੍ਰੇਮਿਕਾ ਦਾ ਪੱਖ ਲੈਣ ਦੀ ਗੱਲ ਹੋਵੇ। ਸੁਕੇਸ਼ ਨੇ ਅਕਸਰ ਅਦਾਕਾਰਾ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਠੱਗ ਸੁਕੇਸ਼ ਚੰਦਰਸ਼ੇਖਰ ਜੇਲ੍ਹ 'ਚ ਬੰਦ ਹੋ ਕੇ ਸਭ ਕੁਝ ਕਰ ਰਿਹਾ ਹੈ। ਅਜਿਹੇ 'ਚ ਵੈਲੇਨਟਾਈਨ ਡੇਅ ਦਾ ਮੌਕਾ ਹੋਵੇ ਤੇ ਸੁਕੇਸ਼ ਨੂੰ ਜੈਕਲੀਨ ਦੀ ਯਾਦ ਨਾ ਆਵੇ... ਇਹ ਕਿਵੇਂ ਹੋ ਸਕਦਾ ਹੈ। ਅੱਜ ਪਿਆਰ ਦੇ ਇਸ ਦਿਨ 'ਤੇ ਸੁਕੇਸ਼ ਨੇ ਕੋਰਟ ਰੂਮ ਤੋਂ ਅਦਾਕਾਰਾ ਨੂੰ ਪਿਆਰ ਭਰਿਆ ਸੰਦੇਸ਼ ਭੇਜਿਆ ਹੈ। ਇਹ ਅਸੀਂ ਨਹੀਂ ਬਲਕਿ ਕੁਝ ਨਵੀਂਆਂ ਰਿਪੋਰਟਾਂ ਸਾਹਮਣੇ ਆਈਆਂ ਹਨ ਜੋ ਇਹ ਕਹਿ ਰਹੀਆਂ ਹਨ।
ਦਰਅਸਲ ਅੱਜ ਅਦਾਲਤ 'ਚ ਪੇਸ਼ੀ ਦੌਰਾਨ ਜਦੋਂ ਮੀਡੀਆ ਨੇ ਸੁਕੇਸ਼ ਚੰਦਰਸ਼ੇਖਰ ਤੋਂ ਪੁੱਛਗਿੱਛ ਕੀਤੀ ਤਾਂ ਮਹਾਠੱਗ ਨੇ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਜੈਕਲੀਨ ਲਈ ਖਾਸ ਸੰਦੇਸ਼ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਖਬਰਾਂ ਮੁਤਾਬਕ ਮੀਡੀਆ ਨੇ ਸੁਕੇਸ਼ ਤੋਂ ਪੁੱਛਿਆ ਸੀ ਕਿ ਜੈਕਲੀਨ ਵੱਲੋਂ ਲਗਾਏ ਗਏ ਦੋਸ਼ਾਂ 'ਤੇ ਉਹ ਕੀ ਕਹਿਣਾ ਚਾਹੋਗੇ? ਇਸ ਦੇ ਜਵਾਬ 'ਚ ਸੁਕੇਸ਼ ਨੇ ਜੈਕਲੀਨ ਲਈ ਮੈਸੇਜ ਛੱਡ ਕੇ ਕਿਹਾ, 'ਮੈਂ ਉਸ ਬਾਰੇ ਕੁਝ ਨਹੀਂ ਕਹਿਣਾ ਚਾਹਾਂਗਾ। ਉਸ ਕੋਲ ਮੇਰੇ ਬਾਰੇ ਅਜਿਹਾ ਕਹਿਣ ਦੇ ਕਾਰਨ ਹਨ ਪਰ ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ।
ਇਹ ਵੀ ਪੜ੍ਹੋ : ਹਰਿਆਣਾ-ਪੰਜਾਬ 'ਚ ਮੌਸਮ ਨੇ ਮੁੜ ਲਈ ਕਰਵਟ, ਠੰਢੀਆਂ ਹਵਾਵਾਂ ਨੇ ਛੇੜੀ ਕੰਬਣੀ
ਇਸ ਮਗਰੋਂ ਮੀਡੀਆ ਨੇ ਠੱਗ ਸੁਕੇਸ਼ ਤੋਂ ਪੁੱਛਿਆ ਕਿ ਉਹ ਜੈਕਲੀਨ ਤੇ ਉਨ੍ਹਾਂ ਦੇ ਰਿਸ਼ਤੇ 'ਤੇ ਕੀ ਕਹਿਣਾ ਚਾਹੇਗਾ। ਇਸ 'ਤੇ ਸੁਕੇਸ਼ ਨੇ ਕਿਹਾ, 'ਮੇਰੀ ਤਰਫੋਂ ਉਸ ਨੂੰ ਹੈਪੀ ਵੈਲੇਨਟਾਈਨ ਡੇਅ ਕਹਿਣਾ।' ਗੌਰਤਲਬ ਹੈ ਕਿ ਦੋਵਾਂ ਦਾ ਰਿਸ਼ਤਾ ਕਾਫੀ ਵਿਵਾਦਤ ਰਿਹਾ ਹੈ। ਜੈਕਲੀਨ ਤੇ ਸੁਕੇਸ਼ ਦੀਆਂ ਕਈ ਤਸਵੀਰਾਂ ਵੀ ਵਾਇਰਲ ਹੋਈਆਂ ਸਨ।
- PTC NEWS