Wed, Jan 15, 2025
Whatsapp

Government Jobs In Punjab : ਪੰਜਾਬ ਪੁਲਿਸ ’ਚ ਭਰਤੀ ਹੋਣ ਦਾ ਸੁਪਨਾ ਵੇਖ ਰਹੇ ਉਮੀਦਵਾਰਾਂ ਲਈ ਵੱਡੀ ਖੁਸ਼ਖ਼ਬਰੀ, 12ਵੀਂ ਪਾਸ ਲਈ ਵੀ ਸੁਨਹਿਰਾ ਮੌਕਾ

ਦੱਸ ਦਈਏ ਕਿ ਜਿਹੜੇ ਉਮੀਦਵਾਰ ਇਸ ਭਰਤੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਉਹ ਸਬੰਧਤ ਵੈੱਬਸਾਈਟ 'ਤੇ ਜਾ ਕੇ ਆਪਣਾ ਬਿਨੈ ਪੱਤਰ ਦੇ ਸਕਦੇ ਹਨ। ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਅਪਲਾਈ ਕਰਨ ਦੀ ਆਖਰੀ ਮਿਤੀ 20 ਅਗਸਤ ਰੱਖੀ ਗਈ ਹੈ।

Reported by:  PTC News Desk  Edited by:  Aarti -- August 08th 2024 01:14 PM
Government Jobs In Punjab : ਪੰਜਾਬ ਪੁਲਿਸ ’ਚ ਭਰਤੀ ਹੋਣ ਦਾ ਸੁਪਨਾ ਵੇਖ ਰਹੇ ਉਮੀਦਵਾਰਾਂ ਲਈ ਵੱਡੀ ਖੁਸ਼ਖ਼ਬਰੀ, 12ਵੀਂ ਪਾਸ ਲਈ ਵੀ ਸੁਨਹਿਰਾ ਮੌਕਾ

Government Jobs In Punjab : ਪੰਜਾਬ ਪੁਲਿਸ ’ਚ ਭਰਤੀ ਹੋਣ ਦਾ ਸੁਪਨਾ ਵੇਖ ਰਹੇ ਉਮੀਦਵਾਰਾਂ ਲਈ ਵੱਡੀ ਖੁਸ਼ਖ਼ਬਰੀ, 12ਵੀਂ ਪਾਸ ਲਈ ਵੀ ਸੁਨਹਿਰਾ ਮੌਕਾ

Government Jobs In Punjab : ਪੰਜਾਬ ’ਚ ਸਰਕਾਰੀ ਨੌਕਰੀਆਂ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਲਈ ਨੌਕਰੀ ਪਾਉਣ ਲਈ ਸੁਨਹਿਰਾ ਮੌਕਾ ਹੈ। ਦੱਸ ਦਈਏ ਕਿ ਸਬ-ਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ, ਪੰਜਾਬ ਸਰਕਾਰ ਵੱਲੋਂ ਜੇਲ੍ਹ ਵਾਰਡਰ ਅਤੇ ਜੇਲ੍ਹ ਮੈਟਰਨ ਦੀਆਂ ਅਸਾਮੀਆਂ ਲਈ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਵਿੱਚ ਜੇਲ੍ਹ ਵਾਰਡਰ ਲਈ ਕੁੱਲ 175 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ, ਜਦਕਿ ਜੇਲ੍ਹ ਮੈਟਰਨ ਲਈ ਕੁੱਲ 4 ਅਸਾਮੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ। 

ਦੱਸ ਦਈਏ ਕਿ ਜਿਹੜੇ ਉਮੀਦਵਾਰ ਇਸ ਭਰਤੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਉਹ ਸਬੰਧਤ ਵੈੱਬਸਾਈਟ 'ਤੇ ਜਾ ਕੇ ਆਪਣਾ ਬਿਨੈ ਪੱਤਰ ਦੇ ਸਕਦੇ ਹਨ। ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਅਪਲਾਈ ਕਰਨ ਦੀ ਆਖਰੀ ਮਿਤੀ 20 ਅਗਸਤ ਰੱਖੀ ਗਈ ਹੈ।

ਯੋਗਤਾ 

ਜੋ ਉਮੀਦਵਾਰ ਇਸ ਭਰਤੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਜਦਕਿ ਜੇਲ੍ਹ ਮੈਟਰਨ ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੇ 10ਵੀਂ ਵਿੱਚ ਪੰਜਾਬੀ ਵਿਸ਼ੇ ਨਾਲ 12ਵੀਂ ਦੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ। 

ਉਮਰ ਸੀਮਾ

ਬਿਨੈਕਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 27 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੀ ਸੂਬਾ ਸਰਕਾਰ ਦੇ ਨਿਯਮਾਂ ਅਨੁਸਾਰ ਢਿੱਲ ਦਿੱਤੀ ਗਈ ਹੈ।

ਸਰੀਰਕ ਯੋਗਤਾ 

ਬਿਨੈਕਾਰ ਦਾ ਕੱਦ 5 ਫੁੱਟ 7 ਇੰਚ ਅਤੇ ਛਾਤੀ 33 ਇੰਚ ਹੋਣੀ ਚਾਹੀਦੀ ਹੈ ਅਤੇ ਫੈਲਣ ਤੋਂ ਬਾਅਦ ਇਹ 34.5 ਸੈਂਟੀਮੀਟਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਹਿਲਾ ਉਮੀਦਵਾਰਾਂ ਦਾ ਕੱਦ 5 ਫੁੱਟ 3 ਇੰਚ ਅਤੇ ਭਾਰ 50 ਕਿਲੋਗ੍ਰਾਮ ਤੱਕ ਹੋਣਾ ਚਾਹੀਦਾ ਹੈ।

ਇੰਝ ਅਪਲਾਈ ਕਰੋ ਫਾਰਮ 

  1. ਸਭ ਤੋਂ ਪਹਿਲਾਂ punjab.gov.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ। 
  2. ਇਸ ਤੋਂ ਬਾਅਦ ਦਿੱਤੇ ਲਿੰਕ 'ਤੇ ਕਲਿੱਕ ਕਰੋ। 
  3. ਬਿਨੈ-ਪੱਤਰ ਵਿੱਚ ਦਿੱਤੇ ਸਾਰੇ ਵੇਰਵਿਆਂ ਨੂੰ ਧਿਆਨ ਨਾਲ ਭਰੋ। 
  4. ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਜਿਸ ਵਿੱਚ ਤੁਹਾਡੀ ਫੋਟੋ, ਦਸਤਖਤ ਅਤੇ ਸੰਬੰਧਿਤ ਸਰਟੀਫਿਕੇਟ ਸ਼ਾਮਲ ਹਨ। 
  5. ਅੰਤ ਵਿੱਚ ਅਰਜ਼ੀ ਦੀ ਫੀਸ ਦਾ ਭੁਗਤਾਨ ਕਰੋ। 
  6. ਸਫਲ ਸਪੁਰਦਗੀ ਤੋਂ ਬਾਅਦ ਭਵਿੱਖ ਦੇ ਸੰਦਰਭ ਲਈ ਅਰਜ਼ੀ ਫਾਰਮ ਦਾ ਪ੍ਰਿੰਟ ਲਓ।

ਇਹ ਵੀ ਪੜ੍ਹੋ: Chandigarh PGI Strike : ਚੰਡੀਗੜ੍ਹ PGI ’ਚ ਠੇਕਾ ਕਰਮਚਾਰੀਆਂ ਦੀ ਹੜਤਾਲ, ਸਾਰਾ ਕੰਮ ਹੋਇਆ ਠੱਪ

- PTC NEWS

Top News view more...

Latest News view more...

PTC NETWORK