SC ਅਤੇ BC ਭਾਈਚਾਰੇ ਨਾਲ ਸਬ ਕਮੇਟੀ ਦੀ ਹੋਈ ਮੀਟਿੰਗ, ਕਮੇਟੀ ਦਾ ਗਠਨ
ਚੰਡੀਗੜ੍ਹ: ਚੰਡੀਗੜ੍ਹ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਵਿੱਚ ਸਬ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਐਸਸੀ ਅਤੇ ਬੀਸੀ ਭਾਈਚਾਰੇ ਨਾਲ ਮੀਟਿੰਗ ਹੋਈ ਅਤੇ ਉਨ੍ਹਾਂਦੀਆਂ ਮੰਗਾਂ ਉੱਤੇ ਵਿਚਾਰ ਚਰਚਾ ਕੀਤੀ ਗਈ। ਹਰਪਾਲ ਚੀਮਾ ਦਾ ਕਹਿਣਾ ਹੈ ਕਿ ਇਕ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ ਇਕ ਮਹੀਨੇ ਵਿੱਚ ਰਿਪੋਰਟ ਸੌਂਪੇਗੀ ਅਤੇ ਜਲਦ ਹੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਵਿੱਤ ਮੰਤਰੀ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਇਕ ਮਹੀਨੇ ਵਿੱਚ ਰਿਪੋਰਟ ਦੇਵੇਗੀ ਅਤੇ ਉਸ ਤੋਂ ਬਾਅਦ ਸਬ ਕਮੇਟੀ ਉਸ ਉੱਤੇ ਐਕਸ਼ਨ ਲਵੇਗੀ।
ਮੀਟਿੰਗ ਤੋਂ ਬਾਹਰ ਆਏ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਢਾਈ ਘੰਟੇ ਮੀਟਿੰਗ ਚੱਲਣ ਅਤੇ ਅਸੀਂ ਆਪਣੇ ਪੂਰੇ ਪੱਖ ਰੱਖੇ ਹਨ ਜਿਸ ਤੋਂ ਚਲਦੇ ਹੋਏ ਸਰਕਾਰ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿੱਚ ਸਪੈਸ਼ਲ ਸੈਕਟਰੀ ਸ਼ੋਸ਼ਲ ਜਸਟਿਸ ਅਤੇ ਇੰਪਾਵਰਮੈਂਟ ਨੂੰ ਇਸ ਕਮੇਟੀ ਦਾ ਨੋਡਲ ਅਫ਼ਸਰ ਬਣਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਮੇਟੀ ਇੱਕ ਮਹੀਨੇ ਦੇ ਅੰਦਰ -ਅੰਦਰ ਸਬ ਕਮੇਟੀ ਅੱਗੇ ਰਿਪੋਰਟ ਪੇਸ਼ ਕਰਨਗੇ ਅਤੇ ਅਸੀਂ ਇਸ ਕਮੇਟੀ ਦਾ ਪੂਰਾ ਸਾਥ ਦੇਵਾਂਗੇ।
- PTC NEWS