ਵਿਦਿਆਰਥੀਆਂ ਨੇ ਕਰੀਅਰ ਗਾਈਡੈਂਸ ਸੰਮੇਲਨ ਦਾ ਲਿਆ ਲਾਹਾ
ਅੰਮ੍ਰਿਤਸਰ : ਅੰਮ੍ਰਿਤਸਰ ਅੰਤਰ ਰਾਸ਼ਟਰੀ ਯੂਨੀਵਰਸਿਟੀ ਵੱਲੋਂ ਅੱਜ ਸਪਰਿੰਗ ਡੇਲ ਸੀਨੀਅਰ ਸਕੂਲ 'ਚ ਕਰੀਅਰ ਗਾਈਡੈਂਸ ਸੰਮੇਲਨ ਨੂੰ ਲੈਕੇ ਪ੍ਰਦਰਸ਼ਨੀ ਸਟਾਲ ਲਗਾਏ ਗਏ। ਵਿਦੇਸ਼ ਵਿੱਚ ਕਰੀਅਰ ਅਤੇ ਪੜ੍ਹਾਈ ਬਾਰੇ ਬੱਚਿਆਂ ਦੇ ਵੱਧ ਰਹੇ ਰੁਝਾਨ ਨੂੰ ਵੇਖਦਿਆਂ ਵਿਸ਼ਵ ਭਰ ਤੋਂ 21 ਤੋਂ ਵੀ ਵੱਧ ਅੰਤਰ-ਰਾਸ਼ਟਰੀ ਯੂਨੀਵਰਸਿਟੀਆਂ ਨੇ ਇਕੱਠੇ ਹੋਕੇ ਅੱਜ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਓਵਰਸੀਜ਼ ਐਡਮਿਸ਼ਨ ਸੈਲ ਦੇ ਸਹਿਯੋਗ ਨਾਲ ਸਕੂਲ ਕੰਪਲੈਕਸ 'ਚ ਸਪਰਿੰਗ ਕਰੀਅਰ ਫੇਅਰ-2022 ਕਰਵਾਇਆ ਗਿਆ।
ਇਸ ਕਰੀਅਰ ਗਾਈਡੈਂਸ ਸੰਮੇਲਨ ਦੌਰਾਨ 21 ਨਾਮਵਰ ਯੂਨੀਵਰਸਿਟੀਆਂ ਦੇ ਡੈਲੀਗੇਟਸ ਜੋ ਵਿਦੇਸ਼ਾਂ ਵਿੱਚ ਸਿੱਖਿਆ ਤੇ ਰੁਜ਼ਗਾਰ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਮਾਹਿਰ ਸਨ, ਇਥੇ ਇਕੱਠੇ ਹੋਏ ਤੇ ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸਕੂਲ ਦੀ ਡਾਇਰੈਕਟਰ ਕੀਰਤ ਸੰਧੂ ਨੇ ਦੱਸਿਆ ਕਿ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਵਿਦੇਸ਼ਾਂ 'ਚ ਉੱਚ ਪੱਧਰੀ ਸਿੱਖਿਆ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਨੂੰ ਲੈ ਕੇ ਅੱਜ ਸਕੂਲ ਦੇ 21 ਦੇ ਕਰੀਬ ਵਿਦੇਸ਼ੀ ਯੂਨੀਵਰਸਟੀਆਂ ਦੇ ਡੈਲੀਗੇਟ ਪੁੱਜੇ ਹਨ। ਉਨ੍ਹਾਂ ਵੱਲੋਂ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਸਟਾਲ ਲਗਾਏ ਗਏ ਹਨ। ਇਸ ਮੌਕੇ ਇਨ੍ਹਾਂ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਵੱਲੋਂ ਲਾਏ ਗਏ ਪ੍ਰਦਰਸ਼ਨੀ ਸਟਾਲਾਂ ਤੋਂ ਜਾਣਕਾਰੀ ਦਾ ਲਾਹਾ ਸਕੂਲ ਦੇ ਨੌਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਲਿਆ।
ਇਨ੍ਹਾਂ ਯੂਨੀਵਰਸਿਟੀਆਂ ਵਿੱਚ ਯੂਨੀਵਰਸਿਟੀ ਆਫ਼ ਵਾਟਰਲੂ, ਵੈਸਟਰਨ ਓਨਟਾਰੀਓਂ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਅਲਬਰਟਾ, ਅਕੈਡੀਆ ਯੂਨੀਵਰਸਿਟੀ, ਜੇਮਸ ਕੁੱਕ ਯੂਨੀਵਰਸਿਟੀ ਸਿੰਗਾਪੁਰ, ਪੈਡੂਆ ਯੂਨੀਵਰਸਿਟੀ ਇਟਲੀ, ਬ੍ਰਿਸਟਲ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਜਿਹੇ ਨਾਮ ਵਰ ਸੰਸਥਾਨ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਸੰਮੇਲਨ ਦਾ ਮੁੱਖ ਬਿੰਦੂ ਯੂਨੀਵਰਸਿਟੀ ਆਫ਼ ਟਰਾਂਟੋ ਦੀ ਸਾਬਕਾ ਰਿਕਰੂਟਮੈਂਟ ਡਾਇਰੈਕਟਰ ਸ੍ਰੀਮਤੀ ਵੰਦਨਾ ਮਹਾਜਨ ਵੱਲੋਂ ਸਕਾਲਰਸ਼ਿਪ ਤੇ ਵੀਜ਼ਾ ਸਬੰਧੀ ਲਿਆ ਗਿਆ।
ਇਹ ਪੜ੍ਹੋ : ਪਾਕਿ ਦੀ ਨਾਪਾਕ ਹਰਕਤ : ਅੰਮ੍ਰਿਤਸਰ 'ਚ ਦਿਸਿਆ ਡਰੋਨ, ਫਾਜ਼ਿਲਕਾ 'ਚੋਂ ਮਿਲੀ ਹੈਰੋਇਨ
ਉਨ੍ਹਾਂ ਕਿਹਾ 400 ਤੋਂ 500 ਦੇ ਕਰੀਬ ਬੱਚੇ ਅੱਜ ਇਸ ਸੰਮੇਲਨ ਵਿਚ ਪੁੱਜੇ ਹਨ। ਉਨ੍ਹਾਂ ਕਿਹਾ ਕਿ ਜੇ ਬੱਚੇ ਮੈਡੀਕਲ ,ਐਗਰੀਕਲਚਰ ਫੈਸ਼ਨ ਡਿਜ਼ਾਇਨ ,ਕੰਪਿਊਟਰ ਦੇ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਪਰਿੰਗ ਡੇਲ ਸਕੂਲ ਦੇ ਬੱਚਿਆਂ ਦਾ ਰਿਜਲਟ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਇੱਕੋ ਜਗ੍ਹਾ ਉਤੇ ਸਾਰੀ ਦੁਨੀਆਂ ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
- PTC NEWS