Thu, Nov 14, 2024
Whatsapp

ਦੇਸ਼ 'ਚ ਵਿਦਿਆਰਥੀਆਂ ਦੀ ਖੁਦ+ਕੁਸ਼ੀ ਦਰ ਜਨਸੰਖਿਆ ਵਾਧਾ ਦਰ ਤੋਂ ਜ਼ਿਆਦਾ, NCRB ਦੀ ਰਿਪੋਰਟ 'ਚ ਖੁਲਾਸਾ, ਜਾਣੋ ਪੰਜਾਬ ਦੇ ਅੰਕੜੇ

Student Sui+cide Rate : ਰਿਪੋਰਟ ਮੁਤਾਬਕ ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਅਜਿਹੇ ਰਾਜ ਹਨ, ਜਿੱਥੇ ਵਿਦਿਆਰਥੀ ਸਭ ਤੋਂ ਵੱਧ ਮਾਮਲੇ ਹਨ। ਇੱਥੇ ਵਿਦਿਆਰਥੀ ਜੀਵਨਲੀਲਾ ਸਮਾਪਤੀ ਦੀ ਗਿਣਤੀ ਦੇਸ਼ 'ਚ ਅਜਿਹੇ ਕੁੱਲ ਮਾਮਲਿਆਂ ਦਾ ਇੱਕ ਤਿਹਾਈ ਹੈ।

Reported by:  PTC News Desk  Edited by:  KRISHAN KUMAR SHARMA -- August 29th 2024 06:23 PM -- Updated: August 29th 2024 06:40 PM
ਦੇਸ਼ 'ਚ ਵਿਦਿਆਰਥੀਆਂ ਦੀ ਖੁਦ+ਕੁਸ਼ੀ ਦਰ ਜਨਸੰਖਿਆ ਵਾਧਾ ਦਰ ਤੋਂ ਜ਼ਿਆਦਾ, NCRB ਦੀ ਰਿਪੋਰਟ 'ਚ ਖੁਲਾਸਾ, ਜਾਣੋ ਪੰਜਾਬ ਦੇ ਅੰਕੜੇ

ਦੇਸ਼ 'ਚ ਵਿਦਿਆਰਥੀਆਂ ਦੀ ਖੁਦ+ਕੁਸ਼ੀ ਦਰ ਜਨਸੰਖਿਆ ਵਾਧਾ ਦਰ ਤੋਂ ਜ਼ਿਆਦਾ, NCRB ਦੀ ਰਿਪੋਰਟ 'ਚ ਖੁਲਾਸਾ, ਜਾਣੋ ਪੰਜਾਬ ਦੇ ਅੰਕੜੇ

Student Suicide Rate : ਅੱਜਕਲ੍ਹ ਭਾਰਤ 'ਚ ਵਿਦਿਆਰਥੀ ਜੀਵਨਲੀਲਾ ਸਮਾਪਤੀ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਦਸ ਦਈਏ ਕਿ ਸਥਿਤੀ ਇਹ ਹੈ ਕਿ ਵਿਦਿਆਰਥੀਆਂ ਦੀ ਜੀਵਨਲੀਲਾ ਸਮਾਪਤੀ ਦੀ ਦਰ ਸਮੂਹ ਜੀਵਨਲੀਲਾ ਸਮਾਪਤੀ ਦਰ ਨਾਲੋਂ ਵੱਧ ਹੀ ਨਹੀਂ, ਸਗੋਂ ਹੁਣ ਆਬਾਦੀ ਵਾਧੇ ਦੀ ਦਰ ਨੂੰ ਵੀ ਪਾਰ ਕਰ ਚੁੱਕੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਮੁਤਾਬਕ 'ਸਟੂਡੈਂਟ ਸੁਸਾਈਡ: ਏ ਵਿਡਨਿੰਗ ਐਪੀਡੇਮਿਕ ਇਨ ਇੰਡੀਆ' ਰਿਪੋਰਟ ਬੁੱਧਵਾਰ ਨੂੰ ਸਾਲਾਨਾ IPC-3 ਕਾਨਫਰੰਸ 'ਚ ਜਾਰੀ ਕੀਤੀ ਗਈ ਹੈ।

ਰਿਪੋਰਟ ਮੁਤਾਬਕ ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਅਜਿਹੇ ਰਾਜ ਹਨ, ਜਿੱਥੇ ਵਿਦਿਆਰਥੀ ਸਭ ਤੋਂ ਵੱਧ ਮਾਮਲੇ ਹਨ। ਇੱਥੇ ਵਿਦਿਆਰਥੀ ਜੀਵਨਲੀਲਾ ਸਮਾਪਤੀ ਦੀ ਗਿਣਤੀ ਦੇਸ਼ 'ਚ ਅਜਿਹੇ ਕੁੱਲ ਮਾਮਲਿਆਂ ਦਾ ਇੱਕ ਤਿਹਾਈ ਹੈ, ਜਦੋਂ ਕਿ ਰਾਜਸਥਾਨ, ਆਪਣੇ ਉੱਚ ਅਕਾਦਮਿਕ ਮਾਹੌਲ ਲਈ ਜਾਣਿਆ ਜਾਂਦਾ ਹੈ, 10ਵੇਂ ਸਥਾਨ 'ਤੇ ਹੈ, ਜੋ ਕੋਟਾ ਵਰਗੇ ਕੋਚਿੰਗ ਸੈਂਟਰਾਂ ਨਾਲ ਜੁੜੇ ਤੀਬਰ ਦਬਾਅ ਨੂੰ ਦਰਸਾਉਂਦਾ ਹੈ।


ਹਰ ਸਾਲ 2 ਫੀਸਦੀ ਵਾਧਾ : ਜਿੱਥੇ ਜੀਵਨਲੀਲਾ ਸਮਾਪਤੀ ਦੀਆਂ ਘਟਨਾਵਾਂ ਦੀ ਗਿਣਤੀ 'ਚ ਸਾਲਾਨਾ 2 ਫ਼ੀਸਦੀ ਦਾ ਵਾਧਾ ਹੋਇਆ ਹੈ, ਉੱਥੇ ਵਿਦਿਆਰਥੀਆਂ ਦੇ ਮਾਮਲਿਆਂ 'ਚ 4 ਪ੍ਰਤੀਸ਼ਤ ਵਾਧਾ ਹੋਇਆ ਹੈ, ਜੋ ਕਿ ਵਿਦਿਆਰਥੀ ਖੁਦਕੁਸ਼ੀ ਦੇ ਮਾਮਲਿਆਂ ਦੀ ਘੱਟ ਰਿਪੋਰਟਿੰਗ ਕਾਰਨ ਹੋਣ ਦੀ ਸੰਭਾਵਨਾ ਹੈ। ਪਿਛਲੇ ਇੱਕ ਦਹਾਕੇ 'ਚ 0-24 ਸਾਲ ਦੀ ਉਮਰ ਦੇ ਬੱਚਿਆਂ ਦੀ ਆਬਾਦੀ 582 ਕਰੋੜ ਤੋਂ ਘਟ ਕੇ 581 ਕਰੋੜ ਹੋ ਗਈ ਹੈ, ਜਦੋਂ ਕਿ ਵਿਦਿਆਰਥੀ ਖੁਦਕੁਸ਼ੀਆਂ ਦੀ ਗਿਣਤੀ 6,654 ਤੋਂ ਵੱਧ ਕੇ 13,044 ਹੋ ਗਈ ਹੈ।

53% ਵਿਦਿਆਰਥੀਆਂ ਨੇ ਦਿੱਤੀ ਆਪਣੀ ਜਾਨ : IPC3 ਇੰਸਟੀਚਿਊਟ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ 2022 'ਚ ਕੁੱਲ ਵਿਦਿਆਰਥੀ ਖੁਦਕੁਸ਼ੀ ਦੇ ਮਾਮਲਿਆਂ 'ਚ 53 ਪ੍ਰਤੀਸ਼ਤ ਮਰਦ ਵਿਦਿਆਰਥੀ ਸਨ, ਜਿਨ੍ਹਾਂ ਨੇ ਜੀਵਨਲੀਲਾ ਸਮਾਪਤ ਕੀਤੀ ਸੀ। 2021 ਅਤੇ 2022 ਦੇ ਵਿਚਕਾਰ ਮਰਦ ਵਿਦਿਆਰਥੀਆਂ ਵੱਲੋਂ ਜੀਵਨਲੀਲਾ ਸਮਾਪਤ ਕਰਨ 'ਚ 6 ਪ੍ਰਤੀਸ਼ਤ ਦੀ ਕਮੀ ਆਈ ਹੈ, ਜਦਕਿ ਵਿਦਿਆਰਥਣਾਂ ਵੱਲੋਂ ਜੀਵਨਲੀਲਾ ਦਰ 'ਚ 7 ਪ੍ਰਤੀਸ਼ਤ ਵਾਧਾ ਹੋਇਆ ਹੈ।

ਪਿਛਲੇ ਦਹਾਕੇ 'ਚ ਵਿਦਿਆਰਥਣਾਂ ਦੇ ਮਾਮਲੇ 8ਚ 61% ਦਾ ਹੋਇਆ ਵਾਧਾ : ਰਿਪੋਰਟ ਮੁਤਾਬਕ ਪਿਛਲੇ ਦਹਾਕੇ ਦੌਰਾਨ ਮਰਦ ਵਿਦਿਆਰਥੀਆਂ ਦੇ ਜੀਵਨਲੀਲਾ ਸਮਾਪਤ ਦਰ 50 ਫ਼ੀਸਦੀ, ਜਦਕਿ ਵਿਦਿਆਰਥਣਾਂ ਦੇ ਮਾਮਲੇ 'ਚ 61 ਫ਼ੀਸਦੀ ਵਾਧਾ ਹੋਇਆ ਹੈ। ਦੋਵਾਂ ਮਾਮਲਿਆਂ 'ਚ ਪਿਛਲੇ ਪੰਜ ਸਾਲਾਂ 'ਚ 5 ਪ੍ਰਤੀਸ਼ਤ ਦੀ ਔਸਤ ਸਾਲਾਨਾ ਵਾਧਾ ਦੇਖਿਆ ਹੈ। NCRB ਡੇਟਾ ਪੁਲਿਸ ਵੱਲੋਂ ਦਾਇਰ ਪਹਿਲੀ ਰਿਪੋਰਟ (FIR) 'ਤੇ ਅਧਾਰਤ ਹੈ।

ਵੈਸੇ ਤਾਂ ਇਹ ਮੰਨਣਾ ਮਹੱਤਵਪੂਰਨ ਹੈ ਕਿ ਵਿਦਿਆਰਥੀ ਘਟਨਾਵਾਂ ਦੀ ਅਸਲ ਗਿਣਤੀ ਸ਼ਾਇਦ ਘੱਟ ਰਿਪੋਰਟ ਕੀਤੀ ਗਈ ਹੈ। ਇਸ ਅੰਡਰ-ਰਿਪੋਰਟਿੰਗ ਲਈ ਕਈ ਕਾਰਕ ਜ਼ਿੰਮੇਵਾਰ ਹੋ ਸਕਦੇ ਹਨ, ਜਿਸ 'ਚ ਭਾਰਤੀ ਦੰਡ ਵਿਧਾਨ ਦੀ ਧਾਰਾ 309 ਦੇ ਤਹਿਤ ਜੀਵਨਲੀਲਾ ਸਮਾਪਤੀ ਨਾਲ ਜੁੜਿਆ ਸਮਾਜਿਕ ਕਲੰਕ ਅਤੇ ਜੀਵਨਲੀਲਾ ਸਮਾਪਤੀ ਦੀ ਕੋਸ਼ਿਸ਼ ਤੇ ਸਹਾਇਕ ਜੀਵਨਲੀਲਾ ਸਮਾਪਤੀ ਦਾ ਅਪਰਾਧੀਕਰਨ ਸ਼ਾਮਲ ਹੈ।

- PTC NEWS

Top News view more...

Latest News view more...

PTC NETWORK