Stree 2 ਦੇ 'ਆਜ ਕੀ ਰਾਤ' ਗੀਤ ਰਿਲੀਜ਼, ਤਮੰਨਾ ਦੇ ਡਾਂਸ ਨੇ ਲਗਾਈ ਅੱਗ, ਤੁਸੀਂ ਵੀ ਨੱਚਣ ਲਈ ਹੋ ਜਾਵੋਗੇ ਮਜਬੂਰ !
Stree 2 Song 'Aaj Ki Raat' Out : ਰਾਜਕੁਮਾਰ ਰਾਓ, ਸ਼ਰਧਾ ਕਪੂਰ ਅਤੇ ਪੰਕਜ ਤ੍ਰਿਪਾਠੀ ਵਰਗੇ ਸਿਤਾਰਿਆਂ ਵਾਲੀ ਹਾਰਰ-ਕਾਮੇਡੀ ਫਿਲਮ 'Stree 2' ਦਾ ਪਹਿਲਾ ਗੀਤ 'ਆਜ ਕੀ ਰਾਤ' ਰਿਲੀਜ਼ ਹੋ ਗਿਆ ਹੈ। ਤਮੰਨਾ ਭਾਟੀਆ ਦੇ ਹੌਟ ਡਾਂਸ ਮੂਵਜ਼ ਅਤੇ ਗਾਣੇ ਦੀਆਂ ਸ਼ਾਨਦਾਰ ਬੀਟਸ ਤੁਹਾਨੂੰ ਨੱਚਣ ਲਈ ਮਜ਼ਬੂਰ ਕਰ ਦੇਣਗੀਆਂ। ਇਸ ਨੂੰ ਮਧੂਬੰਤੀ ਬਾਗਚੀ ਅਤੇ ਦਿਵਿਆ ਕੁਮਾਰ ਨੇ ਗਾਇਆ ਹੈ, ਜਿਸ ਦਾ ਸੰਗੀਤ ਸਚਿਨ ਜਿਗਰ ਦੁਆਰਾ ਅਤੇ ਗੀਤ ਅਮਿਤਾਭ ਭੱਟਾਚਾਰੀਆ ਦੇ ਹਨ।
ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਆਉਣ ਵਾਲੀ ਫਿਲਮ ''Stree 2'' ਦੇ ਟ੍ਰੇਲਰ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਟ੍ਰੇਲਰ ਤੋਂ ਬਾਅਦ ਹੁਣ ਮੇਕਰਸ ਨੇ ਦਰਸ਼ਕਾਂ ਨੂੰ ਇੱਕ ਗੀਤ ਦਾ ਟ੍ਰੀਟ ਦਿੱਤਾ ਹੈ। ''Stree 2'' ਦਾ ਪਹਿਲਾ ਗੀਤ ''ਆਜ ਕੀ ਰਾਤ'' ਰਿਲੀਜ਼ ਹੋ ਗਿਆ ਹੈ, ਜੋ ਰਿਲੀਜ਼ ਹੁੰਦੇ ਹੀ ਧਮਾਲਾਂ ਮਚਾ ਰਿਹਾ ਹੈ। ਇਹ ਗੀਤ ਅਦਾਕਾਰਾ ਤਮੰਨਾ ਭਾਟੀਆ 'ਤੇ ਫਿਲਮਾਇਆ ਗਿਆ ਹੈ, ਜਿਸ 'ਚ ਉਹ ਸ਼ਾਨਦਾਰ ਪਰਫਾਰਮੈਂਸ ਦੇ ਰਹੀ ਹੈ। ਗ੍ਰੀਨ ਆਊਟਫਿਟ 'ਚ ਤਮੰਨਾ ਭਾਟੀਆ ਦਾ ਅੰਦਾਜ਼ ਦੇਖਣ ਯੋਗ ਹੈ। ਉਸ ਦੇ ਡਾਂਸ ਮੂਵਜ਼ ਅਤੇ ਉਸ ਦੀ ਬੋਲਡਨੈੱਸ ਗੀਤ ਨੂੰ ਚਾਰ ਚੰਨ ਲਗਾ ਰਹੀ ਹੈ।
ਅੱਜ ਦੇ ਗੀਤ Stree 2 ਦੀ ਬੀਟ ਲਾਜਵਾਬ ਹੈ, ਯਕੀਨਨ ਬਹੁਤ ਜਲਦੀ ਇਹ ਗੀਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਟ੍ਰੈਂਡ ਕਰੇਗਾ ਅਤੇ ਯੂਜ਼ਰਸ ਬਹੁਤ ਸਾਰੀਆਂ ਰੀਲਾਂ ਵੀ ਬਣਾਉਣਗੇ। Stree 2 ਦੇ ਗੀਤ 'ਆਜ ਕੀ ਰਾਤ' ਦੇ ਬੋਲ ਅਮਿਤ ਭੱਟਾਚਾਰੀਆ ਨੇ ਲਿਖੇ ਹਨ, ਜਦਕਿ ਗੀਤ ਦੀ ਆਵਾਜ਼ ਸਚਿਨ ਜਿਗਰ ਨੇ ਮਧੂਵੰਤੀ ਬਾਗਚੀ, ਦਿਵਿਆ ਕੁਮਾਰ ਨੇ ਦਿੱਤੀ ਹੈ।
ਇਹ ਵੀ ਪੜ੍ਹੋ: Beer and Kidney Stone : ਗੁਰਦੇ ਦੀ ਪੱਥਰੀ ਕੱਢਣ ਲਈ ਬੀਅਰ ਪੀਣਾ ਹੁੰਦਾ ਫਾਇਦੇਮੰਦ ? ਜਾਣੋ
- PTC NEWS