ਪਤਨੀ ਨੇ ਕੁੱਛੜ 'ਚ ਬੱਚਾ ਚੁੱਕ ਪ੍ਰੇਮੀ ਨਾਲ ਕਰਵਾਇਆ ਵਿਆਹ, Valentine ਤੋਂ ਪਹਿਲਾਂ ਥਾਣੇ ਪਹੁੰਚਿਆ 'ਦਿਲ ਦਾ ਅਨੋਖਾ' ਮਾਮਲਾ
Ajab Gajab Marriage: ਕਹਿੰਦੇ ਹਨ ਕਿ ਪਿਆਰ ਅੰਨ੍ਹਾ ਹੁੰਦਾ ਹੈ ਅਤੇ ਪ੍ਰੇਮੀ ਜੋੜੇ ਆਪਣਾ ਪਿਆਰ ਪਾਉਣ ਲਈ ਸਾਰੀਆਂ ਹੱਦਾਂ ਵੀ ਪਾਰ ਕਰ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਬਿਹਾਰ (Bihar) ਦੇ ਸਾਸਾਰਾਮ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਇੱਕ ਪ੍ਰੇਮੀ ਜੋੜੇ ਵੱਲੋਂ ਮੰਦਰ 'ਚ ਵਿਆਹ (Love Marriage) ਕਰਵਾ ਲਿਆ। ਖਾਸ ਗੱਲ ਇਹ ਹੈ ਕਿ ਔਰਤ ਪਹਿਲਾਂ ਹੀ ਵਿਆਹੀ ਹੋਈ ਹੈ ਅਤੇ ਇੱਕ ਬੱਚਾ ਵੀ ਹੈ। ਉਧਰ ਵੈਲੇਂਟਾਈਨ ਡੇਅ (Valentine Viral) ਤੋਂ ਪਹਿਲਾਂ ਹੀ ਚਰਚਾ 'ਚ ਆਏ ਇਸ ਅਨੋਖੇ ਮਾਮਲੇ 'ਚ ਔਰਤ ਦਾ ਪਤੀ ਵੀ ਥਾਣੇ ਪਹੁੰਚ ਗਿਆ ਹੈ।
ਦੱਸ ਦਈਏ ਕਿ ਬਹੜੀਆ ਬਾਗ ਦੀ ਰਹਿਣ ਵਾਲੀ ਪ੍ਰਿਅੰਕਾ ਕੁਮਾਰੀ ਦਾ ਵਿਆਹ 2021 'ਚ (Arrange Marriage) ਨਟਵਰ ਥਾਣਾ ਖੇਤਰ ਦੇ ਦੇਵਰੀਆ ਟੋਲਾ ਦੇ ਨੰਦਲਾਲ ਚੌਧਰੀ ਨਾਲ ਹੋਇਆ ਸੀ। ਦੋਵਾਂ ਦਾ ਇੱਕ ਅੱਠ ਮਹੀਨੇ ਦਾ ਬੱਚਾ ਵੀ ਹੈ ਪਰ ਪਰਿਵਾਰਕ ਅਤੇ ਵਿਆਹੁਤਾ ਸਬੰਧਾਂ ਵਿੱਚ ਅਚਾਨਕ ਕੁੜੱਤਣ ਆ ਗਈ ਸੀ। ਇਸ ਤੋਂ ਬਾਅਦ ਔਰਤ ਨੇ ਆਪਣੇ ਪ੍ਰੇਮੀ ਅਖਿਲੇਸ਼ ਵਾਸੀ ਮਾਜਰੂ ਨਾਲ ਇੱਕ ਮੰਦਰ ਵਿੱਚ ਵਿਆਹ ਕਰ ਲਿਆ। ਮਹਿਲਾ ਦਾ ਪ੍ਰੇਮੀ ਨੋਖਾ ਥਾਣਾ ਖੇਤਰ ਦਾ ਰਹਿਣ ਵਾਲਾ ਹੈ। ਦੂਜਾ ਵਿਆਹ ਕਰਨ ਵਾਲੀ ਔਰਤ ਦਾ ਕਹਿਣਾ ਹੈ ਕਿ ਉਸ ਨੂੰ ਪਹਿਲਾਂ ਹੀ ਉਸ ਦੇ ਪਤੀ ਨੇ ਛੱਡ ਦਿੱਤਾ ਹੈ। ਅਜਿਹੇ 'ਚ ਉਹ ਆਪਣੇ ਪਰਿਵਾਰ ਦੀ ਮਰਜ਼ੀ ਮੁਤਾਬਕ ਦੂਜੀ ਵਾਰ ਵਿਆਹ ਕਰ ਰਹੀ ਹੈ।
ਉਧਰ, ਪ੍ਰੇਮੀ ਅਖਿਲੇਸ਼ ਦੀ ਭੈਣ ਰੀਟਾ ਦੇਵੀ ਵੀ ਮੌਕੇ 'ਤੇ ਮੌਜੂਦ ਸੀ ਅਤੇ ਵਿਆਹ ਨੂੰ ਮਨਜੂਰੀ ਦੇ ਦਿੱਤੀ। ਵਿਆਹ ਤੋਂ ਬਾਅਦ ਔਰਤ ਦਾ ਪਹਿਲਾ ਪਤੀ ਚੌਧਰੀ ਨੰਦਲਾਲ ਮਾਮਲੇ ਨੂੰ ਲੈ ਕੇ ਥਾਣਾ ਬੈਰੰਗ ਪਹੁੰਚਿਆ ਗਿਆ। ਮਾਮਲੇ 'ਚ ਦੋਵਾਂ ਧਿਰਾਂ ਦੇ ਪਰਿਵਾਰਾਂ ਦਾ ਆਪਣਾ-ਆਪਣਾ ਤਰਕ ਹੈ। ਹਾਲਾਂਕਿ ਪੁਲਿਸ ਨੇ ਦੋਵਾਂ ਧਿਰਾਂ ਤੋਂ ਥਾਣੇ ਵਿੱਚ ਦਰਖਾਸਤਾਂ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਔਰਤ ਦੇ ਪਹਿਲੇ ਪਤੀ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਅਫਸੋਸ ਨਹੀਂ ਹੈ ਕਿ ਉਸ ਦੀ ਪਤਨੀ ਨੇ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰ ਲਿਆ ਹੈ, ਪਰ ਉਹ ਚਾਹੁੰਦਾ ਹੈ ਕਿ ਉਸ ਦਾ ਅੱਠ ਮਹੀਨੇ ਦਾ ਬੱਚਾ ਉਸ ਕੋਲ ਰਹੇ।
ਇਸਤੋਂ ਇਲਾਵਾ ਨੰਦਲਾਲ ਨੇ ਆਪਣੀ ਪਤਨੀ 'ਤੇ ਦੌਲਤ ਦੇ ਲਾਲਚ ਵਿਚ ਉਸ ਨੂੰ ਛੱਡਣ ਦਾ ਦੋਸ਼ ਲਗਾਇਆ ਹੈ। ਉਸ ਨੇ ਕਿਹਾ ਕਿ ਉਹ ਮਜ਼ਦੂਰੀ ਕਰਦਾ ਹੈ, ਜਦਕਿ ਉਸ ਦੇ ਪ੍ਰੇਮੀ ਅਖਿਲੇਸ਼ ਕੋਲ ਜ਼ਮੀਨ-ਜਾਇਦਾਦ ਹੈ। ਪੁਲਿਸ ਨੇ ਦੋਵਾਂ ਧਿਰਾਂ ਦੀ ਗੱਲ ਸੁਣੀ। ਪਤੀ-ਪਤਨੀ ਵਿਚਕਾਰ ਵਿਚਾਲੇ ਕਾਊਂਸਲਿੰਗ ਕਰਵਾਈ ਜਾ ਸਕਦੀ ਹੈ, ਪਰ ਜਿਸ ਤਰ੍ਹਾਂ ਔਰਤ ਨੇ ਪਹਿਲੇ ਪਤੀ ਦੇ ਹੁੰਦਿਆਂ ਦੂਜਾ ਵਿਆਹ ਕਰਵਾਇਆ ਹੈ, ਇਸ ਨਾਲ ਕਾਨੂੰਨੀ ਪੇਚ ਫਸ ਗਿਆ ਹੈ।
-