Thu, Jan 9, 2025
Whatsapp

Sidhu Moosewala Biography: ਮੂਸੇਵਾਲਾ ਦੇ ਜਨਮ ਤੋਂ ਲੈਕੇ Last Ride ਤੱਕ ਉਸਦੀ ਜ਼ਿੰਦਗੀ ਦੀ ਕਹਾਣੀ

Reported by:  PTC News Desk  Edited by:  Jasmeet Singh -- May 29th 2023 04:00 AM -- Updated: May 29th 2023 08:34 AM
Sidhu Moosewala Biography: ਮੂਸੇਵਾਲਾ ਦੇ ਜਨਮ ਤੋਂ ਲੈਕੇ Last Ride ਤੱਕ ਉਸਦੀ ਜ਼ਿੰਦਗੀ ਦੀ ਕਹਾਣੀ

Sidhu Moosewala Biography: ਮੂਸੇਵਾਲਾ ਦੇ ਜਨਮ ਤੋਂ ਲੈਕੇ Last Ride ਤੱਕ ਉਸਦੀ ਜ਼ਿੰਦਗੀ ਦੀ ਕਹਾਣੀ

Sidhu Moosewala Biography: ਸਮਾਂ ਬਹੁਤ ਤੇਜ਼ੀ ਨਾਲ ਬਦਲਦਾ ਹੈ। ਉਹ ਦਿਨ ਚਲੇ ਗਏ ਜਦੋਂ ਤੁਸੀਂ ਆਪਣੀ ਪ੍ਰਤਿਭਾ ਲਈ ਦੂਜਿਆਂ 'ਤੇ ਨਿਰਭਰ ਕਰਦੇ ਸੀ। ਜੇਕਰ ਤੁਹਾਡੇ ਕੋਲ ਪ੍ਰਤਿਭਾ ਹੈ, ਤਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਜਾਂ ਸਟੇਜ ਸ਼ੋਅ ਦੇ ਜ਼ਰੀਏ, ਤੁਹਾਡੀ ਪ੍ਰਤਿਭਾ ਦੁਨੀਆ ਦੇ ਹਰ ਕੋਨੇ ਵਿੱਚ ਸੁਣਾਈ ਦੇਵੇਗੀ। ਅੱਜ ਅਸੀਂ ਤੁਹਾਨੂੰ ਜਿਸ ਸ਼ਖਸ ਬਾਰੇ ਦੱਸ ਰਹੇ ਹਾਂ ਉਹ ਸ਼ਖਸ ਯੂ-ਟਿਊਬ ਅਤੇ ਸਟੇਜ ਸ਼ੋਅਜ਼ 'ਤੇ ਆਪਣੇ ਹੁਨਰ ਦਾ ਜਲਵਾ ਦਿਖਾ ਕੇ ਪੰਜਾਬੀ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਬਣ ਚੁੱਕਾ ਹੈ।

ਸਿੱਧੂ ਮੂਸੇਵਾਲੇ ਦੇ ਜੀਵਨ ਦਾ ਸਫ਼ਰ 
ਪੰਜਾਬੀ ਨੌਜਵਾਨ ਉਸਦੇ ਗੀਤਾਂ ਅਤੇ ਉਸਦੀ ਸ਼ਖਸੀਅਤ ਦੇ ਇੰਨੇ ਦੀਵਾਨੇ ਹਨ ਕਿ ਜਦੋਂ ਵੀ ਉਸਦਾ ਨਵਾਂ ਗੀਤ ਆਉਂਦਾ ਹੈ ਤਾਂ ਇੱਕ ਵੱਖਰੀ ਕਿਸਮ ਦਾ ਨਸ਼ਾ ਛਾਇਆ ਰਹਿੰਦਾ ਹੈ। ਉਸ ਦੀ ਫੈਨ ਫਾਲੋਇੰਗ ਜ਼ਬਰਦਸਤ ਹੈ, ਕੁਝ ਸੁਣਨ 'ਤੇ ਉਸ ਦੇ ਖਿਲਾਫ ਲੜਨ ਅਤੇ ਬਹਿਸ ਕਰਨ ਲਈ ਤਿਆਰ ਹੋ ਜਾਂਦੇ। ਤੁਸੀਂ ਵੀ ਸਿੱਧੂ ਮੂਸੇਵਾਲਾ ਦਾ ਨਾਂ ਤਾਂ ਸੁਣਿਆ ਹੀ ਹੋਵੇਗਾ ਜਾਂ ਤੁਸੀਂ ਪੰਜਾਬੀ ਗੀਤ ‘So High’ ਸੁਣਿਆ ਜਾਂ ਦੇਖਿਆ ਹੋਵੇਗਾ। ਆਓ ਅਸੀਂ ਤੁਹਾਡੇ ਨਾਲ ਸਿੱਧੂ ਮੂਸੇਵਾਲਾ ਦੇ ਜੀਵਨ ਨਾਲ ਜੁੜਿਆ ਸਫਰ ਸਾਂਝਾ ਕਰਦੇ ਹਾਂ।




ਕੌਣ ਹੈ ਸਿੱਧੂ ਮੂਸੇਵਾਲਾ ਅਤੇ ਕੀ ਕਰਦਾ ਸੀ ?
ਸਿੱਧੂ ਮੂਸੇਵਾਲੇ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। ਸਿੱਧੂ ਦੇ ਪਰਿਵਾਰ ਦੀ ਆਪਣੇ ਪਿੰਡ ਨਾਲ ਕਾਫੀ ਸਾਂਝ ਹੈ ਅਤੇ ਇਸੇ ਸਾਂਝ ਕਾਰਨ ਹੀ ਸ਼ੁਭਦੀਪ ਸਿੰਘ ਸਿੱਧੂ ਨੇ ਪਿੰਡ ਦਾ ਨਾਂ ਆਪਣੇ ਨਾਂ ਨਾਲ ਜੋੜ ਲਿਆ ਅਤੇ ਹੁਣ ਉਹ ਪੂਰੀ ਦੁਨੀਆ 'ਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 

ਸਿੱਧੂ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਹੋਇਆ ਸੀ। ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਸੇਵਾਮੁਕਤ ਫ਼ਾਇਰ ਬ੍ਰਿਗੇਡ ਕਰਮਚਾਰੀ ਹਨ ਅਤੇ ਸਿੱਧੂ ਦੀ ਮਾਤਾ ਚਰਨ ਕੌਰ ਸਿੱਧੂ ਪਿੰਡ ਮੂਸੇ ਦੀ ਸਰਪੰਚ ਰਹੀ ਹੈ। ਸਿੱਧੂ ਮੂਸੇਵਾਲਾ ਸਿੱਖ ਭਾਈਚਾਰੇ ਨਾਲ ਸਬੰਧਤ ਹੈ। ਸਿੱਧੂ ਮੂਸੇਵਾਲਾ ਇੱਕ ਪੰਜਾਬੀ ਲੇਖਕ (ਗੀਤਕਾਰ), ਪੰਜਾਬੀ ਗਾਇਕ, ਰੈਪਰ, ਪੇਸ਼ੇ ਵਜੋਂ ਅਭਿਨੇਤਾ ਹੈ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਵਾਲਾ ਇੱਕ ਯੁਵਾ ਰਾਜ ਨੇਤਾ ਵੀ ਸੀ।



ਸ਼ੁਭਦੀਪ ਸਿੰਘ ਸਿੱਧੂ ਨੇ ਪੰਜਾਬੀ ਇੰਡਸਟਰੀ ਵਿੱਚ ਆਪਣਾ ਕੈਰੀਅਰ ਕਿਵੇਂ ਬਣਾਇਆ?? 
ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਸ਼ੁਭਦੀਪ ਪੜ੍ਹ ਕੇ ਵੱਡਾ ਇਨਸਾਨ ਬਣੇ ਅਤੇ ਪੜ੍ਹਾਈ ਵੱਲ ਵੱਧ ਧਿਆਨ ਦੇਵੇ  ਕਿਉਂਕਿ ਹਰ ਮਾਂ-ਪਿਓ ਇਹੀ ਚਾਹੁੰਦੇ ਹਨ। ਪਰ ਸ਼ੁਭਦੀਪ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਸਿੱਧੂ ਨੇ ਆਪਣੀ ਸਕੂਲੀ ਪੜ੍ਹਾਈ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਤੋਂ ਕੀਤੀ। ਸਕੂਲ ਮਾਨਸਾ ਤੋਂ ਹੀ ਗਾਇਕੀ ਮੁਕਾਬਲੇ ਵਿੱਚ ਭਾਗ ਲੈਣ ਤੋਂ ਇਲਾਵਾ ਸ਼ੁਭਦੀਪ ਸਕੂਲ ਵਿੱਚ ਹੀ ਗਾਇਕੀ ਅਤੇ ਅਦਾਕਾਰੀ ਵਿੱਚ ਬਹੁਤ ਖੁਸ਼ ਰਹਿੰਦਾ ਸੀ। ਸਿੱਧੂ ਨੂੰ ਅਦਾਕਾਰੀ ਨਾਲੋਂ ਗਾਉਣ ਦਾ ਵਧੇਰਾ ਸ਼ੌਕ ਸੀ, ਇਸੇ ਕਰਕੇ ਉਸ ਦਾ ਝੁਕਾਅ ਗਾਇਕੀ ਵੱਧ ਗਿਆ।

ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਇੰਜੀਨੀਅਰ ਬਣਨ ਦਾ ਸੁਪਨਾ ਲੈ ਕੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਚਲਾ ਗਿਆ। ਸਿੱਧੂ ਨੇ ਇਲੈਕਟ੍ਰੀਕਲ ਇੰਜਨੀਅਰਿੰਗ ਵਿੱਚ B.Tech ਕੀਤੀ। ਉਹ ਕਾਲਜ ਦੀ ਫਰੈਸ਼ਰ ਪਾਰਟੀ ਤੋਂ ਲੈ ਕੇ ਹਰ ਸਮਾਗਮ ਵਿੱਚ ਗੀਤ ਗਾ ਕੇ ਨਾ ਸਿਰਫ਼ ਆਪਣੇ ਸਾਥੀਆਂ ਦਾ ਸਗੋਂ ਅਧਿਆਪਕਾਂ ਦਾ ਵੀ ਦਿਲ ਜਿੱਤ ਲੈਂਦਾ ਸੀ।



ਉਹ ਘਟਨਾ ਜਿਸ ਮਗਰੋਂ ਮੂਸੇਵਾਲਾ ਨੇ ਗਾਇਕ ਬਣਨ ਦਾ ਠਾਣ ਲਿਆ 
ਹੋਇਆ ਇੰਝ ਕਿ ਕਾਲਜ 'ਚ ਹਰ ਕੋਈ ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਤਾਰੀਫ ਕਰਦਾ ਸੀ, ਜਿਸ ਨੂੰ ਦੇਖ ਕੇ ਉਸ ਨੂੰ ਲੱਗਾ ਕਿ ਉਹ ਕਿਸੇ ਮਿਊਜ਼ਿਕ ਕੰਪਨੀ ਲਈ ਸਟੂਡੀਓ 'ਚ ਗਾਵੈ ਅਤੇ ਇਸ ਲਈ ਉਸ ਨੇ ਕਾਫੀ ਕੋਸ਼ਿਸ਼ ਕੀਤੀ। ਪਰ ਕੁਝ ਸਮੇਂ ਤੱਕ ਤਾਂ ਕਿਸੇ ਨੇ ਵੀ ਹੱਥ-ਪੈਰ ਨਾ ਫੜਾਇਆ ਕੁਝ ਸਮੇਂ ਬਾਅਦ ਕਿਸੇ ਵੱਡੇ ਸੰਗੀਤਕਾਰ ਦਾ ਫੋਨ ਆਇਆ ਕਿ ਉਹ ਸਿੱਧੂ ਦੇ ਗੀਤ ਗਾ ਸਕਦਾ ਹੈ। ਇਸ ਫੋਨ ਨੇ ਸਿੱਧੂ ਮੂਸੇਵਾਲੇ ਨੂੰ ਇੰਨਾ ਖੁਸ਼ ਕਰ ਦਿੱਤਾ ਕਿ ਉਹ ਪੂਰੀ ਰਾਤ ਨਹੀਂ ਸੌਂ ਸਕਿਆ। ਅਗਲੇ ਦਿਨ ਉਹ ਦੱਸੇ ਪਤੇ 'ਤੇ ਪਹੁੰਚਿਆ ਪਰ ਉਹ ਸੰਗੀਤਕਾਰ ਸਿੱਧੂ ਨੂੰ ਨਹੀਂ ਮਿਲਿਆ ਅਤੇ ਕਈ-ਕਈ ਦਿਨ ਦਫ਼ਤਰ ਦੇ ਚੱਕਰ ਮਾਰਨ ਤੋਂ ਬਾਅਦ ਵੀ ਸਿੱਧੂ ਨੂੰ ਨਹੀਂ ਮਿਲਿਆ। ਸਿੱਧੂ ਉਸ ਵਾਲੇ ਇਸ ਘਟਨਾ ਤੋਂ ਕਾਫ਼ੀ ਦੁਖੀ ਹੋ ਗਿਆ ਅਤੇ ਉਸਦੇ ਦਿਲ ਵਿੱਚ ਇੱਕ ਚੰਗਿਆੜੀ ਬਲਦੀ ਰਹੀ। ਉਸ ਵੇਲੇ ਸਿੱਧੂ ਮੂਸੇਵਾਲੇ ਨੇ ਫੈਸਲਾ ਕੀਤਾ ਕਿ ਉਹ ਆਪਣੇ ਗੀਤ ਖੁਦ ਲਿਖਣਗੇ ਅਤੇ ਗਾਉਣਗੇ। ਕਹਿੰਦੇ ਨੇ ਨਾਂ "ਮਨ ਲਵੋ ਤਾਂ ਹਰ ਮਨ ਲਵੋ ਤਾਂ ਜਿੱਤ" ਅਜਿਹਾ ਹੀ ਹੋਇਆ ਅਤੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਸਨੇ ਆਪਣੇ ਗੀਤ ਖੁਦ ਲਿਖੇ ਅਤੇ ਗਾਉਣਾ ਸ਼ੁਰੂ ਕਰ ਦਿੱਤਾ।



ਮਿਹਨਤ ਦਾ ਫ਼ਲ ਮਿੱਠਾ ਹੁੰਦਾ 
ਸਿੱਧੂ ਸਖ਼ਤ ਮਿਹਨਤ ਕਰਦਾ ਰਿਹਾ, ਫਿਰ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਕੈਨੇਡਾ ਚਲਾ ਗਿਆ ਅਤੇ ਫਿਰ ਉਸ ਨੇ ਆਪਣਾ ਗਾਇਕੀ ਕਰੀਅਰ ਸ਼ੁਰੂ ਕੀਤਾ। ਗੀਤ “Licence” ਦੇ “Lyrics” ਲਿਖੇ ਜਿਸਨੂੰ ਨਾਮਵਰ ਗਾਇਕ “Ninja” ਨੇ ਗਾਇਆ ਸੀ ਅਤੇ ਇਹ ਗੀਤ ਸੁਪਰ ਡੁਪਰ ਹਿੱਟ ਵੀ ਗਿਆ ਅਤੇ ਫਿਰ ਉਸ ਦੇ ਆਪਣੇ ਗੀਤ "G Wagon" ਨਾਲ ਸਿੱਧੂ ਛਾ ਗਿਆ ਅਤੇ ਫਿਰ ਹਰ ਤਰਫ਼ ਉਸਦਾ ਹੀ ਜਲਵਾ ਵੇਖਣ ਨੂੰ ਮਿਲਿਆ।



ਕਾਂਗਰਸ ਪਾਰਟੀ 'ਚ ਸ਼ਮੂਲੀਅਤ 
ਸਿੱਧੂ ਮੂਸੇਵਾਲਾ ਨੇ ਆਪਣੇ ਜ਼ਿਲ੍ਹੇ ਮਾਨਸਾ ਤੋਂ 2022 ਦੀਆਂ ਪੰਜਾਬ ਚੋਣਾਂ ਲੜਨ ਦਾ ਐਲਾਨ ਕੀਤਾ। ਸਿੱਧੂ ਨੇ ਇਹ ਐਲਾਨ 3 ਦਸੰਬਰ 2021 ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੀਤਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੰਧੂ ਨੇ ਗਾਇਕ ਮੂਸੇਵਾਲਾ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਦਾ ਮੰਨਣਾ ਸੀ ਕਿ ਸਿੱਧੂ ਨੌਜਵਾਨ ਆਗੂ ਹਨ ਜੋ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪੰਜਾਬੀ ਨੌਜਵਾਨਾਂ ਨੂੰ ਸਹੀ ਦਿਸ਼ਾ ਮਿਲੇਗੀ। 

ਸਿੱਧੂ ਮੂਸੇਵਾਲਾ ਦਾ ਮੰਨਣਾ ਸੀ ਕਿ ਉਹ ਪੈਸਾ ਜਾਂ ਪ੍ਰਸਿੱਧੀ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ। ਉਹ ਸਿਰਫ ਆਪਣੇ ਇਲਾਕੇ ਦੇ ਲੋਕਾਂ ਲਈ ਆਵਾਜ਼ ਬੁਲੰਦ ਕਰਨ ਅਤੇ ਸਰਕਾਰੀ ਸਿਸਟਮ ਦਾ ਹਿੱਸਾ ਬਣ ਕੁਝ ਚੰਗੀਆਂ ਤਬਦੀਲੀਆਂ ਲਿਆਉਣ ਲਈ ਰਾਜਨੀਤੀ 'ਚ ਆਇਆ ਸੀ। 



ਅਦਾਕਾਰ ਵਜੋਂ ਸਿੱਧੂ ਦੀ ਐਂਟਰੀ
ਮੂਸੇਵਾਲਾ ਨੇ ਆਪਣੀ ਖੁਦ ਦੀ ਪ੍ਰੋਡਕਸ਼ਨ ਕੰਪਨੀ ਜੱਟ ਲਾਈਫ ਸਟੂਡੀਓਜ਼ ਦੀ ਫਿਲਮ "ਯੈੱਸ ਆਈ ਐਮ ਸਟੂਡੈਂਟ" ਨਾਲ ਪੰਜਾਬੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਗਿੱਲ ਰੌਂਤਾ ਦੁਆਰਾ ਲਿਖੀ ਗਈ ਸੀ ਅਤੇ ਇਸ ਫਿਲਮ ਦਾ ਨਿਰਦੇਸ਼ਨ ਤਨਵੀਰ ਸਿੰਘ ਜਗਪਾਲ ਨੇ ਕੀਤਾ। ਇਸ ਤੋਂ ਇਲਾਵਾ ਮੂਸੇਵਾਲਾ ਫਿਲਮ 'ਤੇਰੀ ਮੇਰੀ ਜੋੜੀ' 'ਚ ਵੀ ਕੰਮ ਕੀਤਾ ਸੀ। 



ਸਿੱਧੂ ਮੂਸੇਵਾਲਾ ਦੀ ਕਮਾਈ 
ਜੇਕਰ ਕਮਾਈ ਦੀ ਗੱਲ ਕਰੀਏ ਤਾਂ ਸਿੱਧੂ ਦੀ ਕਮਾਈ ਦਾ ਮੁੱਖ ਸਾਧਨ ਗਾਇਕੀ, ਸ਼ੋਅ ਅਤੇ ਐਕਟਿੰਗ ਸੀ। ਸਿੱਧੂ ਕਮਾਈ ਦੇ ਮਾਮਲੇ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਪੰਜਾਬੀ ਗਾਇਕਾਂ ਵਿੱਚੋਂ ਇੱਕ ਸੀ। ਜੇਕਰ ਕੁਝ ਵੈੱਬਸਾਈਟਾਂ ਦੀ ਮੰਨੀਏ ਤਾਂ 2021 'ਚ ਸੇਵਾਲੇ ਦੀ ਕਮਾਈ 110 ਕਰੋੜ ਦੇ ਨੇੜੇ ਤੇੜੇ ਸੀ। 

ਗੱਡੀਆਂ ਦਾ ਸ਼ੌਂਕ  
ਸਿੱਧੂ ਮੂਸੇਵਾਲਾ ਲਗਜ਼ਰੀ ਕਾਰਾਂ ਦਾ ਸ਼ੌਕੀਨ ਸੀ ਅਤੇ ਉਸ ਕੋਲ ਕਈ ਮਹਿੰਗੀਆਂ ਅਤੇ ਲਗਜ਼ਰੀ ਕਾਰਾਂ ਸਨ, ਜਿਨ੍ਹਾਂ ਵਿਚੋਂ ਫੋਰਡ ਮਸਟੈਂਗ, ਰੇਂਜ ਰੋਵਰ, ਮਿਤਸੁਬੀਸ਼ੀ ਪਜੇਰੋ, ਟੋਇਟਾ ਫਾਰਚਿਊਨਰ, ਮਹਿੰਦਰਾ ਸਕਾਰਪੀਓ ਆਦਿ ਸ਼ਾਮਲ ਹਨ।

ਸਿੱਧੂ ਦੀਆਂ ਕੁਝ ਪਸੰਦਾਂ  

  • ਖਾਣਾ - ਬਟਰ ਚਿਕਨ, ਰਾਜਮਾ
  • ਗਾਇਕ - ਕੁਲਦੀਪ ਮਾਣਕ
  • ਅਦਾਕਾਰ - ਦਿਲਜੀਤ ਦੋਸਾਂਝ
  • ਖੇਡਾਂ - ਫੁੱਟਬਾਲ
  • ਸ਼ੌਕ - ਮਿਊਜ਼ਿਕ ਇੰਸਟਰੂਮੈਂਟਲ ਵਜਾਉਣਾ, ਡਰਾਈਵਿੰਗ ਅਤੇ ਖਰੀਦਦਾਰੀ ਕਰਨਾ
  • ਬ੍ਰਾਂਡਸ - ਲੂਈ ਵਿਟਾਂ ਅਤੇ ਅਰਮਾਨੀ
  • ਰੰਗ - ਕਾਲਾ, ਲਾਲ ਅਤੇ ਨੀਲਾ
  • ਕਾਰ - ਰੇਂਜ ਰੋਵਰ
     


ਸਿੱਧੂ ਮੂਸੇਵਾਲਾ ਦੀ ਸੱਚੀ ਮਸ਼ੂਕ 
ਸਿੱਧੂ ਮੂਸੇਵਾਲਾ ਦਾ ਇੱਕ ਗੀਤ ਆਇਆ ਸੀ ''ਮੈਂ ਅਤੇ ਮੇਰੀ ਸਹੇਲੀ'' ਇਸ ਗੀਤ ਤੋਂ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਕੀ ਸਿੱਧੂ ਇਸ ਗੀਤ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ। ਆਪਣੀ ਪ੍ਰੇਮਿਕਾ ਦਾ ਨਾਂ ਦੱਸ ਰਹੇ ਹਨ। ਸਾਰਾ ਗੁਰਪਾਲ ਨੇ ਇਸ ਗੀਤ 'ਚ ਉਨ੍ਹਾਂ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ। ਗੀਤ 'ਚ ਮੂਸੇਵਾਲਾ ਅਤੇ ਸਾਰਾ ਦੀ ਕੈਮਿਸਟਰੀ ਹੈ ਪਰ ਗੀਤ 'ਚ ਇੱਕ ਦਿਲਚਸਪ ਟਵਿਸਟ ਸੀ ਕਿਉਂਕਿ ਸਿੱਧੂ ਦਾ ਕਹਿਣਾ ਸੀ ਕਿ ਉਸ ਦੀ ਗਰਲਫ੍ਰੈਂਡ ਕੁੜੀ ਨਹੀਂ ਸਗੋਂ ਰਾਈਫਲ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਸਿੱਧੂ ਮੂਸੇਵਾਲਾ ਨੇ ਆਪਣੀ ਕਿਸੇ ਵੀ ਗਰਲਫ੍ਰੈਂਡ ਬਾਰੇ ਕਿਤੇ ਵੀ ਨਹੀਂ ਦੱਸਿਆ ਸੀ। ਸਿੱਧੂ ਉਵੇਂ ਵੀ ਬੰਦੂਕਾਂ ਦਾ ਬਹੁਤ ਸ਼ੌਕੀਨ ਸੀ। 



ਸਿੱਧੂ ਦੀ ਲਾਸ੍ਟ ਰਾਈਡ
ਕਾਂਗਰਸੀ ਆਗੂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਨਸਾ ਜ਼ਿਲ੍ਹੇ ਵਿੱਚ 29 ਮਈ 2022 ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੂਸੇਵਾਲਾ ਜੋ ਕਿ ਦੋ ਹੋਰ ਸਾਥੀਆਂ ਨਾਲ ਆਪਣੀ ਐਸਯੂਵੀ ਗੱਡੀ ਵਿੱਚ ਆਪਣੇ ਪਿੰਡ ਮਾਨਸਾ ਤੋਂ ਨਿਕਲੇ ਸਨ ਉਨ੍ਹਾਂ ਨੂੰ ਨਾਲ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਚਲਾ ਕਤਲ ਕਰ ਦਿੱਤਾ ਗਿਆ। ਸਿੱਧੂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਇੱਕ ਦਿਨ ਪਹਿਲਾਂ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ, ਜਿਸਦੀ ਖ਼ੁਫ਼ੀਆ ਜਾਣਕਾਰੀ ਵੀ ਲੀਕ ਕਰ ਦਿੱਤੀ ਗਈ, 424 ਲੋਕਾਂ ਦੀ ਲਿਸਟ ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਵੀ ਸ਼ਾਮਲ ਸੀ। 

- PTC NEWS

Top News view more...

Latest News view more...

PTC NETWORK