ਭਾਰਤ 'ਚ ਪੈੱਗ ਪਿੱਛੇ ਕੀ ਹੈ ਕਹਾਣੀ, ਜਾਣੋ ਕਿਉਂ ਡਰਿੰਕ ਨੂੰ ਪੈੱਗ 'ਚ ਜਾਂਦਾ ਹੈ ਮਾਪਿਆ?
ਕਈ ਲੋਕ ਸ਼ਰਾਬ (Liquor) ਪੀਣਾ ਪਸੰਦ ਕਰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਡਰਿੰਕ ਕਹੀ ਵਾਲੀ ਇਸ ਚੀਜ਼ ਨੂੰ ਪੈੱਗ (Peg) 'ਚ ਕਿਉਂ ਮਾਪਿਆ ਜਾਂਦਾ ਹੈ। ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਇਸ ਪਿੱਛੇ ਕਹਾਣੀ ਦੱਸਦੇ ਹਾਂ। ਪੈੱਗ ਸ਼ਬਦ ਦਾ ਅਰਥ 'ਕੀਮਤੀ ਸ਼ਾਮ ਦਾ ਗਲਾਸ' ਹੈ। ਕਿਹਾ ਜਾਂਦਾ ਹੈ ਕਿ ਪੈੱਗ ਦਾ ਸ਼ਬਦੀ ਅਨੁਵਾਦ ਯੂਕੇ 'ਚ ਖਾਨਾਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਇੱਕ ਸਦੀਆਂ ਪੁਰਾਣੀ ਕਹਾਣੀ ਨਾਲ ਜੁੜਿਆ ਹੋਇਆ ਹੈ। ਭਾਵੇਂ ਇਸ ਨੂੰ ਪ੍ਰਮਾਣਿਤ ਕਰਨ ਲਈ ਵਧੇਰੇ ਦਸਤਾਵੇਜ਼ ਨਹੀਂ ਹਨ, ਪਰ ਮੰਨਿਆ ਜਾਂਦਾ ਹੈ ਕਿ ਦਿਨ ਭਰ ਦੀ ਥਕਾਵਟ ਤੋਂ ਬਾਅਦ ਮਜਦੂਰ ਇਸ ਡਰਿੰਕ ਨੂੰ 'ਕੀਮਤੀ ਸ਼ਾਮ ਦਾ ਗਲਾਸ' ਕਹਿੰਦੇ ਸਨ।
ਕਿਹਾ ਜਾਂਦਾ ਹੈ ਕਿ ਖਾਨਾਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਠੰਡ ਤੋਂ ਬਚਣ ਲਈ ਬ੍ਰਾਂਡੀ ਦੀ ਛੋਟੀ ਬੋਤਲ ਦਿੱਤੀ ਜਾਂਦੀ ਸੀ, ਕਿਉਂਕਿ ਮਜਦੂਰ ਆਪਣੀ ਬ੍ਰਾਂਡੀ ਦੇ ਛੋਟੇ ਗਲਾਸ ਦਾ ਆਨੰਦ ਲੈਣ ਲਈ ਬੇਸਬਰੀ ਨਾਲ ਉਡੀਕ ਕਰਦੇ ਸਨ, ਇਸ ਲਈ ਉਨ੍ਹਾਂ ਨੇ ਇਸ ਨੂੰ 'ਕੀਮਤੀ ਸ਼ਾਮ ਦੇ ਗਲਾਸ' ਦਾ ਨਾਂ ਦਿੱਤਾ, ਜੋ ਕਿ ਬਾਅਦ 'ਚ ਪੈੱਗ ਦੇ ਰੂਪ 'ਚ ਬੋਲਿਆ ਜਾਣ ਲੱਗਿਆ।
ਬ੍ਰਿਟਿਸ਼ ਕਾਲ ਸਮੇਂ ਡਰਿੰਕ ਸਿਰਫ਼ ਦੋ ਇਕਾਈਆਂ 'ਚ ਮਾਪਿਆ ਜਾਂਦਾ ਸੀ, ਜਿਸ 'ਚ ਛੋਟਾ ਪੈੱਕ 30 ਅਤੇ ਵੱਡਾ 60 ਮਿਲੀਲੀਟਰ ਦਾ ਹੁੰਦਾ ਸੀ। ਉਪਰੰਤ ਇਹ ਭਾਰਤ 'ਚ ਵੀ ਮਸ਼ਹੂਰ ਹੋ ਗਿਆ। ਹਾਲਾਂਕਿ ਯੂਕੇ 'ਚ ਇਹ ਪੈੱਗ ਸਿੰਗਲ 25 ਅਤੇ ਡਬਲ ਲਈ 50 ਮਿਲੀਲੀਟਰ ਦੇ ਰੂਪ 'ਚ ਮਾਪਿਆ ਜਾਂਦਾ ਸੀ।
ਤੁਸੀਂ ਸ਼ਰਾਬ ਪੀਂਦੇ ਹੋ ਜਾਂ ਨਹੀਂ, ਤੁਸੀਂ ਪਟਿਆਲਾ ਪੈੱਗ (Patiala Peg) ਬਾਰੇ ਤਾਂ ਸੁਣਿਆ ਹੀ ਹੋਵੇਗਾ। ਜੇਕਰ ਤੁਸੀਂ ਨਹੀਂ ਸੁਣਿਆ ਤਾਂ ਬਾਲੀਵੁੱਡ ਦੇ ਗੀਤਾਂ 'ਚ ਜ਼ਰੂਰ ਸੁਣਿਆ ਹੋਵੇਗਾ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸਨੂੰ ਪਟਿਆਲਾ ਪੈੱਗ ਕਿਉਂ ਕਿਹਾ ਜਾਂਦਾ ਹੈ? ਪਟਿਆਲਾ ਪੈੱਗ ਦੀ ਕਾਢ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਦਰਬਾਰ ਵਿੱਚ ਕੀਤੀ ਗਈ ਸੀ, ਜਿਸ ਨੇ 1900 ਤੋਂ 1938 ਤੱਕ ਪਟਿਆਲਾ ਦੀ ਰਿਆਸਤ 'ਤੇ ਰਾਜ ਕੀਤਾ ਸੀ।
ਉੱਤਰੀ ਭਾਰਤ ਦੇ ਜ਼ਿਆਦਾਤਰ ਵਿਸਕੀ ਪ੍ਰੇਮੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਪਟਿਆਲਾ ਪੈਗ ਕੁਝ ਖਾਸ ਹੈ। ਇਹ ਸੱਚਮੁੱਚ ਇੱਕ ਰਾਜਸੀ ਪੈਗ ਹੈ, ਜਿਸ ਨੂੰ 120ml ਵਿਸਕੀ ਵਿੱਚ ਕੁਝ ਸੋਡਾ ਅਤੇ ਬਰਫ਼ ਦੇ ਨਾਲ ਪਰੋਸਿਆ ਜਾਂਦਾ ਹੈ। ਇਹ ਪੈੱਗ ਇਸ ਗੱਲ ਦੀ ਗਰੰਟੀ ਹੈ ਕਿ ਇਸ ਨੂੰ ਪੀਣ ਵਾਲਾ ਅਗਲੇ ਦਿਨ ਸੁਸਤੀ ਨਾਲ ਉਠਦਾ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਬਣਾਇਆ ਹੀ ਇਸ ਲਈ ਗਿਆ ਸੀ।
-