Stock Market : ਮਾਰਕੀਟ ਕਰੈਸ਼ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ ,ਸੈਂਸੈਕਸ 1,200 ਅੰਕਾਂ 'ਤੇ ਚੜ੍ਹਿਆ
Stock Market : ਸੋਮਵਾਰ ਨੂੰ ਟਰੰਪ ਟੈਰਿਫ ਵਾਰ ਮੈਗਾ ਮਾਰਕੀਟ ਕਰੈਸ਼ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਮੰਗਲਵਾਰ ਨੂੰ ਸੈਂਸੈਕਸ 1175.90 ਅੰਕਾਂ ਦੇ ਵਾਧੇ ਨਾਲ 74,313.80 ਅੰਕਾਂ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨਿਫਟੀ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬਾਜ਼ਾਰ ਵਿੱਚ ਸੈਂਸੈਕਸ 2226.79 ਅੰਕਾਂ ਦੀ ਗਿਰਾਵਟ ਦੇ ਨਾਲ 73137.90 'ਤੇ ਬੰਦ ਹੋਇਆ ਸੀ। ਓਥੇ ਹੀ ਨਿਫਟੀ 'ਚ ਵੀ 900 ਅੰਕਾਂ ਤੋਂ ਵੱਧ ਦੀ ਗਿਰਾਵਟ ਆਈ ਸੀ ਪਰ ਮੰਗਲਵਾਰ ਨੂੰ ਹੋਏ ਵਾਧੇ ਨੇ ਨਿਵੇਸ਼ਕਾਂ ਦੇ ਡਰ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ।
BEL 5% ਵਧਿਆ
ਸਰਕਾਰੀ ਕੰਪਨੀ BEL ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ ਵਿੱਚ 5% ਵਧੇ। ਕੰਪਨੀ ਨੂੰ ਰੱਖਿਆ ਮੰਤਰਾਲੇ ਤੋਂ 2,210 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। ਕੰਪਨੀ ਦਾ ਸਟਾਕ ਬੀਐਸਈ 'ਤੇ 5.3% ਵਧ ਕੇ 287.85 ਰੁਪਏ ਹੋ ਗਿਆ। ਕੰਪਨੀ ਨੂੰ ਹਵਾਈ ਸੈਨਾ ਦੇ Mi-17V5 ਹੈਲੀਕਾਪਟਰਾਂ ਲਈ ਉੱਨਤ ਇਲੈਕਟ੍ਰਾਨਿਕ ਯੁੱਧ ਦੀ ਸਪਲਾਈ ਕਰਨ ਦਾ ਆਰਡਰ ਮਿਲਿਆ ਹੈ।
ਕਿਹੜੇ ਸਟਾਕ ਵਧੇ
ਨਿਫਟੀ ਸਟਾਕਾਂ ਵਿੱਚੋਂ Titan, Adani Ports, Bajaj Finserv, Tata Steel, Axis Bank ਅਤੇ Tata Motors 'ਚ 3 ਤੋਂ 5 ਪ੍ਰਤੀਸ਼ਤ ਤੇਜ਼ੀ ਆਈ ਹੈ। ਦੂਜੇ ਪਾਸੇ, ਦੇਸ਼ ਦੀ ਸਭ ਤੋਂ ਵੱਡੀ ਆਈਟੀ ਕੰਪਨੀ ਟੀਸੀਐਸ ਦੇ ਸ਼ੇਅਰ ਗਿਰਾਵਟ ਨਾਲ ਖੁੱਲ੍ਹੇ।
- PTC NEWS