ਨਵੀਨ ਸ਼ਰਮਾ, 27 ਨਵੰਬਰ: ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਲੁਧਿਆਣਾ ਐਸਟੀਐਫ ਨੇ ਵੱਖ-ਵੱਖ ਮਾਮਲਿਆਂ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕੁੱਲ 2 ਕਿਲੋ 795 ਗ੍ਰਾਮ ਹੈਰੋਇਨ, 20,500 ਰੁਪਏ ਦੀ ਡਰੱਗ ਮਨੀ, ਇਲੈਕਟ੍ਰਾਨਿਕ ਫੋਰਕ, ਦੋ ਸਕੂਟਰ ਬਰਾਮਦ ਕੀਤੇ ਹਨ।ਏ.ਆਈ.ਜੀ ਐਸਟੀਐਫ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਐਸਟੀਐਫ ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਗੁਰਪ੍ਰੀਤ ਸਿੰਘ ਅਤੇ ਵਿਨੀਤ ਕੁਮਾਰ ਨੂੰ ਮੋਤੀ ਨਗਰ ਇਲਾਕੇ ਵਿੱਚ ਇੱਕ ਸਕੂਲ ਨੇੜੇ ਕਾਬੂ ਕੀਤਾ, ਜੋ ਕਿ ਨਾਕਾਬੰਦੀ ਕਰਕੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਹੈਰੋਇਨ ਦੀ ਸਪਲਾਈ ਦੇਣ ਲਈ ਸਕੂਟਰ ਲਿਜਾਇਆ ਜਾ ਰਿਹਾ ਸੀ, ਜਾਂਚ ਦੌਰਾਨ ਦੋਵਾਂ ਮੁਲਜ਼ਮਾਂ ਕੋਲੋਂ ਕੁੱਲ 2 ਕਿਲੋ, 415 ਗ੍ਰਾਮ ਹੈਰੋਇਨ, ਇਲੈਕਟ੍ਰਾਨਿਕ ਫੋਰਕ, ਲਿਫਾਫੇ ਅਤੇ 20,500 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।ਇਹ ਵੀ ਪੜ੍ਹੋ: ਸਨੀ ਦਿਓਲ ਨੂੰ MP Seat ਤੋਂ ਹਟਾਉਣ ਲਈ ਲੋਕ ਸਭਾ ਸਪੀਕਰ, ਮੁੱਖ ਚੋਣ ਕਮਿਸ਼ਨਰ ਤੇ ਰਾਸ਼ਟਰਪਤੀ ਨੂੰ ਲਿਖਿਆ ਪੱਤਰਦੂਜੇ ਮਾਮਲੇ ਵਿੱਚ ਲੁਧਿਆਣਾ ਐਸਟੀਐਫ ਦੇ ਸਬ-ਇੰਸਪੈਕਟਰ ਗੁਰਚਰਨ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਤਰੁਣ ਸਿੱਧੂ ਅਤੇ ਦੀਪਕ ਨੂੰ ਸਰਕਾਰੀ ਕਾਲਜ ਮੋਤੀ ਨਗਰ ਦੇ ਪਿਛਲੇ ਪਾਸੇ ਤੋਂ ਕਾਬੂ ਕੀਤਾ। ਮੁਲਜ਼ਮ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਹੇ ਸਨ, ਜਿਨ੍ਹਾਂ ਦੀ ਤਲਾਸ਼ੀ ਦੌਰਾਨ ਕੁੱਲ 380 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵਾਂ ਮਾਮਲਿਆਂ ਵਿੱਚ ਐਸਟੀਐਫ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।