ਸਟਾਰਬਕਸ ਨੇ ਦੋ ਕੱਪ ਕੌਫੀ ਲਈ ਵਸੂਲੇ 3 ਲੱਖ 66 ਹਜ਼ਾਰ ਰੁਪਏ, ਸ਼ਿਕਾਇਤ ਮਗਰੋਂ ਕੰਪਨੀ ਨੇ ਕਹੀ ਇਹ ਗੱਲ
starbucks : ਸਟਾਰਬਕਸ ਨੇ ਪਤੀ-ਪਤਨੀ ਕੋਲੋਂ ਦੋ ਕੱਪ ਕੌਫੀ ਲਈ 3 ਲੱਖ 66 ਹਜ਼ਾਰ ਰੁਪਏ ਵਸੂਲ ਕੇ ਉਨ੍ਹਾਂ ਦੇ ਪੈਰੋਂ ਹੇਠਾਂ ਧਰਤੀ ਖਸਕਾ ਦਿੱਤੀ। ਇਕ ਅਮਰੀਕੀ ਜੋੜੇ ਜੈਸੀ ਤੇ ਡੀਡੀਓ ਡੈਲ ਨੂੰ ਹਾਲ ਹੀ ਵਿਚ ਉਨ੍ਹਾਂ ਦੇ ਨੇੜਲੇ ਸਟਾਰਬਕਸ 'ਚ ਦੋ ਕੱਪ ਕੌਫੀ ਲਈ $4,000 (3,66,915 ਰੁਪਏ) ਤੋਂ ਵੱਧ ਦਾ ਚਾਰਜ ਕਰਨਾ ਪਿਆ ਤੇ ਇਹ ਘਟਨਾ ਇਸ ਤਰ੍ਹਾਂ ਵਾਪਰੀ ਸੀ ਕਿ ਉਹ ਉਸ ਸਮੇਂ ਇਸ ਦਾ ਅੰਦਾਜ਼ਾ ਨਹੀਂ ਲਗਾ ਸਕੇ।
ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਾ ਜਦੋਂ ਉਨ੍ਹਾਂ ਨੇ ਇਕ ਹੋਰ ਖ਼ਰੀਦਦਾਰੀ ਕੀਤੀ ਜਦੋਂ ਕਾਰਡ 'ਚ ਪੈਸੇ ਦਿਖਾਈ ਨਾ ਦਿੱਤੇ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਦੱਸਿਆ ਕਿ ਉਹ ਆਮ ਤੌਰ 'ਤੇ ਪਿਛਲੇ 16 ਸਾਲਾਂ ਤੋਂ ਹਰ ਰੋਜ਼ ਸਟਾਰਬਕਸ ਜਾਂਦੇ ਹਨ। ਉਨ੍ਹਾਂ ਨੂੰ $10 ਵਿਚ ਕੌਫੀ ਮਿਲਦੀ ਹੈ। ਜੇਸੀ ਨੇ ਕਿਹਾ ਮੈਂ ਆਈਸਡ ਅਮਰੀਕਨੋ ਦਾ ਆਰਡਰ ਕਰਦਾ ਹਾਂ ਤੇ ਮੇਰੀ ਪਤਨੀ, ਉਹ ਹਮੇਸ਼ਾ ਵਾਧੂ ਸ਼ਾਟ ਦੇ ਨਾਲ ਵੈਂਟੀ ਕੈਰੇਮਲ ਫਰੈਪੂਚੀਨੋ ਲੈਂਦੀ ਹੈ।
ਇਕ ਵਾਧੂ ਸ਼ਾਟ ਲਈ $10.75 ਤੱਕ ਵੱਧ ਸਕਦੇ ਹਨ। ਕੁਝ ਦਿਨਾਂ ਬਾਅਦ ਜੈਸੀ ਦੀ ਪਤਨੀ ਡੀਡੀ ਡੈਲ ਬੱਚਿਆਂ ਨੂੰ ਖਰੀਦਦਾਰੀ ਕਰਨ ਲਈ ਲੈ ਗਈ। ਉਸ ਨੇ ਉਸੇ ਕਾਰਡ ਨਾਲ ਲੈਣ-ਦੇਣ ਕਰਨ ਦੀ ਕੋਸ਼ਿਸ਼ ਕੀਤੀ ਪਰ ਬੈਲੇਂਸ ਘੱਟ ਹੋਣ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ। ਡੀਡੀ ਨੇ ਕਿਹਾ ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ ਕਿਉਂਕਿ ਉਸ ਨੂੰ ਪਤਾ ਸੀ ਕਿ ਖਾਤੇ ਵਿਚ ਕਾਫ਼ੀ ਪੈਸੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਖਾਤੇ ਦੀ ਜਾਂਚ ਕੀਤੀ।
ਇਹ ਵੀ ਪੜ੍ਹੋ : ਅਡਾਨੀ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ 'ਆਪ' ਵਰਕਰਾਂ 'ਤੇ ਮਾਰੀਆਂ ਪਾਣੀ ਦੀਆਂ ਬੁਛਾੜਾਂ
ਬੈਲੇਂਸ ਦੇਖ ਕੇ ਉਹ ਹੈਰਾਨ ਰਹਿ ਗਈ। ਇਸਦੀ ਜਾਂਚ ਕਰਨ ਤੋਂ ਬਾਅਦ ਡੀਡੀ ਨੇ ਪਾਇਆ ਕਿ ਸਟਾਰਬਕਸ ਵੱਲੋਂ ਉਸ ਤੋਂ $4,444.44 (3,66,915 ਰੁਪਏ) ਵਸੂਲੇ ਗਏ ਸਨ। ਜੈਸੀ ਨੇ ਸਟਾਰਬਕਸ ਦੇ ਜ਼ਿਲ੍ਹਾ ਮੈਨੇਜਰ ਤੋਂ ਇਸ ਮੁੱਦੇ ਬਾਰੇ ਪੁੱਛਗਿੱਛ ਕੀਤੀ। ਜੇਸੀ ਨੇ ਕਿਹਾ, "ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੇ ਨੈੱਟਵਰਕ 'ਚ ਕੋਈ ਸਮੱਸਿਆ ਸੀ। ਹਾਲਾਂਕਿ ਸਟਾਰਬਕਸ ਨੇ ਬਾਅਦ 'ਚ ਵਾਧੂ ਲਏ ਪੈਸੇ ਮੁਆਵਜ਼ੇ ਸਮੇਤ $4,444.44 ਚੈਕ ਰਾਹੀਂ ਵਾਪਸ ਕਰ ਦਿੱਤੇ।
- PTC NEWS