ਬਠਿੰਡਾ ਦੇ ਐਸਐਸਪੀ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁਲੱਤ ਕਰਨ ਦਾ ਦਿੱਤਾ ਸੁਨੇਹਾ
ਬਠਿੰਡਾ : ਅੱਜ ਬਠਿੰਡਾ ਦੇ ਐਸਐਸਪੀ ਖੁਦ ਮੋਟਰਸਾਈਕਲ ਉਤੇ ਚੜ੍ਹ ਕੇ ਬਾਜ਼ਾਰ ਵਿਚ ਨਿਕਲੇ ਤੇ ਲੋਕਾਂ ਨੂੰ ਪੰਜਾਬੀ ਲਿਖਣ ਦਾ ਸੁਨੇਹਾ ਦਿੱਤਾ ਹੈ। ਭਾਸ਼ਾ ਵਿਭਾਗ ਬਠਿੰਡਾ ਵੱਲੋਂ ਲਗਾਤਾਰ 1 ਤੋਂ ਲੈ ਕੇ 21 ਫਰਵਰੀ ਤੱਕ ਮੁਹਿੰਮ ਚਲਾਈ ਗਈ ਹੈ।
ਇਸ ਵਿਚ ਜਿਥੇ ਬੱਚਿਆਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਜਾ ਰਹੀ ਹੈ ਉਥੇ ਇਨ੍ਹਾਂ ਵੱਲੋਂ ਅੱਜ ਪੰਜਾਬੀ ਅਡਵੈਂਚਰ ਕਲੱਬ ਅਤੇ ਭਾਸ਼ਾ ਵਿਭਾਗ ਦੇ ਸਹਿਯੋਗ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਮੋਟਰਸਾਈਕਲ ਰੈਲੀ ਕੱਢੀ ਗਈ।
ਇਸ ਰੈਲੀ ਨੂੰ ਐਸਐਸਪੀ ਬਠਿੰਡਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਉਥੇ ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁਲੱਤ ਕਰਨ ਲਈ ਖੁਦ ਮੋਟਰਸਾਈਕਲ ਚੜ੍ਹ ਕੇ ਬਾਜ਼ਾਰ ਵਿਚ ਇਹ ਸੁਨੇਹਾ ਲੈ ਕੇ ਗਏ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਸਾਬਕਾ ਜੱਜ ਅਬਦੁਲ ਨਜ਼ੀਰ ਬਣੇ ਰਾਜਪਾਲ, ਅਯੁੱਧਿਆ ਮਾਮਲੇ 'ਚ ਫ਼ੈਸਲਾ ਸੁਣਾਉਣ ਵਾਲੇ ਬੈਂਚ ਦਾ ਸੀ ਹਿੱਸਾ
- PTC NEWS