ਸ੍ਰੀ ਹਰਮੰਦਿਰ ਸਾਹਿਬ ਆਸਥਾ ਦਾ ਕੇਂਦਰ ਹੈ, ਇਸ ਨੂੰ ਪਿਕਨਿਕ ਸਪੋਟ ਨਾ ਸਮਝਿਆ ਜਾਵੇ : ਗਿਆਨੀ ਹਰਪ੍ਰੀਤ ਸਿੰਘ
Giani Raghbir Singh on Archana Makwana : ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਆਇਆ ਬਿਆਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ, ਆਸਥਾ ਦਾ ਕੇਂਦਰ ਹੈ, ਇਸ ਨੂੰ ਪਿਕਨਿਕ ਸਪੋਟ ਨਾ ਸਮਝਿਆ ਜਾਵੇ। ਸਾਰੇ ਤੀਰਥ ਅਸਥਾਨ ਮੰਦਰ ਗੁਰਦੁਆਰੇ ਮਸਜਿਦ ਅਤੇ ਚਰਚਾ ਇਹ ਸ਼ਰਧਾ ਅਤੇ ਆਸਥਾ ਦੇ ਕੇਂਦਰ ਨੇ ਕੋਈ ਵੀ ਇਨ੍ਹਾਂ ਨੂੰ ਟੂਰਿਸਟ ਸਪੋਟ ਜਾਂ ਪਿਕਨਿਕ ਸਪੋਟ ਨਾ ਸਮਝੇ, ਤੀਰਥ ਅਸਥਾਨਾਂ ਦੀ ਮਰਿਆਦਾ ਦਾ ਧਿਆਨ ਰੱਖਿਆ ਜਾਵੇ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲਾ ਕੋਈ ਵੀ ਗੈਰ-ਸਿੱਖ ਇਸ ਨੂੰ ਸੈਲਾਨੀ ਕੇਂਦਰ ਨਾ ਸਮਝੇ। ਸ਼੍ਰੀ ਹਰਿਮੰਦਰ ਸਾਹਿਬ ਆਸਥਾ ਦਾ ਕੇਂਦਰ ਹੈ ਸ਼ਰਧਾ ਦਾ ਕੇਂਦਰ ਹੈ, ਰੂਹਾਨੀਅਤ ਦਾ ਕੇਂਦਰ ਹੈ, ਇਹ ਪਿਕਨਿਕ ਸਪੋਟ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣਾ ਚੱਲ ਰਹੀ ਅੰਦਰੂਨੀ ਜੰਗ ਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਰਾਜਸੀ ਜਮਾਤ ਹੈ ਇਹ ਦੋ ਫਾੜ ਨਹੀਂ ਹੋਣੀ ਚਾਹੀਦੀ ਇਸ ਦੇ ਵਿੱਚ ਵਿਵਾਦ ਪੈਣਾ ਜਾਂ ਦੋ ਫਾੜ ਹੋਣਾ ਇਹ ਬਹੁਤ ਮੰਦਭਾਗਾ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਪਾਰਟੀ ਦੇ ਸੂਝਵਾਨ ਆਗੂਆਂ ਨੂੰ ਅਪੀਲ ਕੀਤੀ ਕਿ ਇੱਕ ਬੰਦ ਕਮਰਾ ਬੈਠਕ ਕਰਕੇ ਆਪਸੀ ਮੱਤਭੇਦ ਦੂਰ ਕੀਤੇ ਜਾਣ ਅਤੇ ਪਾਰਟੀ ਨੂੰ ਦੁਫਾੜ ਹੋਣ ਤੋਂ ਬਚਾਇਆ ਜਾਵੇ
ਬਾਗੀ ਧੜੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੀ ਕੀਤੇ ਜਾਂਚ ਰਹੀ ਮੰਗ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਤੱਕ ਮੈਨੂੰ ਕਿਸੇ ਵੀ ਧੜੇ ਵੱਲੋਂ ਇਹੋ ਜਿਹੀ ਆਫਰ ਨਹੀਂ ਕੀਤੀ ਗਈ ਹੈ ਔਰ ਨਾ ਹੀ ਕਿਸੇ ਇੱਕ ਧੜੇ ਦੇ ਕਹਿਣ ਤੇ ਉਹ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਇਹ ਫੈਸਲਾ ਕਰੇ ਤਾਂ ਫਿਰ ਸੋਚਿਆ ਜਾ ਸਕਦਾ ਹੈ
ਭਾਈ ਅੰਮ੍ਰਿਤਪਾਲ ਸਿੰਘ ਨੂੰ ਬਤੌਰ ਐਮਪੀ ਸੋ ਨਾ ਚੁਕਾਏ ਜਾਣ ਦਾ ਵਿਰੋਧ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੋਹਰੇ ਮਾਪਦੰਡ ਵਰਤ ਰਹੀ ਹੈ ਅਪਣਾ ਰਹੀ ਹੈ ਐਨਐਸ ਦਾ ਵਿਧਾਨ ਦੇਸ਼ ਦੇ ਹੋਰ ਨਾ ਸੂਬਿਆਂ ਵਿੱਚ ਅਲੱਗ ਹੈ ਪੰਜਾਬ ਦੇ ਵਿੱਚ ਅਲੱਗ ਹ ਐਨਐਸਏ ਵਿੱਚ ਵਾਧਾ ਕੀਤਾ ਜਾਣਾ ਗੈਰ ਕਾਨੂੰਨੀ ਵੀ ਹੈ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਵੱਲੋਂ ਇੱਕ ਵੱਡਾ ਫਤਵਾ ਦਿੱਤਾ ਗਿਆ ਐਮਪੀ ਚੁਣਿਆ ਗਿਆ ਤਾਂ ਉਹਨਾਂ ਨੂੰ ਤੁਰੰਤ ਜਿਹੜੀ ਹੈ ਸੋਹ ਚੁਕਾਉਣੀ ਚਾਹੀਦੀ ਹੈ ਅਕਾਲੀ ਦਲ ਦੇ ਵਿੱਚ ਚੱਲ ਰਹੀ ਅੰਦਰੂਨੀ ਜੰਗ ਦਾ ਵਿਰੋਧ ਕਰਦੇ ਆ ਉਹਨਾਂ ਫਿਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਨਹੀਂ ਹੋਣਾ ਚਾਹੀਦਾ
- PTC NEWS