''ਸ੍ਰੀ ਅਕਾਲ ਤਖਤ ਸਾਹਿਬ ਹਰ ਪੀੜਤ ਦੇ ਨਾਲ'', ਪਾਸਟਰ ਮਾਮਲੇ 'ਚ ਜਥੇਦਾਰ ਕੁਲਦੀਪ ਸਿੰਘ ਗੜਗਜ ਦਾ ਵੱਡਾ ਬਿਆਨ
Sri Akal Takht Sahib : ਪੰਜਾਬ ਦੇ ਪਾਸਟਰ ਬਜਿੰਦਰ ਸਿੰਘ (Pastor Bajinder Singh Case) ਦਾ ਮਾਮਲਾ ਇਸ ਸਮੇਂ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਮੋਹਾਲੀ ਅਦਾਲਤ ਵੱਲੋਂ ਪਾਸਟਰ ਨੂੰ ਯੋਨ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਦਿੱਤੇ ਜਾਣ ਤੋਂ ਪਟਿਆਲਾ ਜੇਲ੍ਹ ਵਿੱਚ ਸਿਫ਼ਟ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੀੜਤਾਂ ਵੱਲੋਂ ਆਪਣੀ ਜਾਨ ਨੂੰ ਵੀ ਖਤਰਾ ਦੱਸਿਆ ਜਾ ਰਿਹਾ ਹੈ। ਸ਼ਨੀਵਾਰ ਪਾਸਟਰ ਬਜਿੰਦਰ ਸਿੰਘ ਤੋਂ ਪੀੜਤ ਕੁੜੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ (Jathedar Kuldeep Singh Gadgaj) ਨਾਲ ਵੀ ਮੁਲਾਕਾਤ ਕੀਤੀ ਗਈ।
ਜਾਣਕਾਰੀ ਅਨੁਸਾਰ ਦੋਵੇਂ ਪੀੜਤ ਔਰਤਾਂ, ਜਿਨ੍ਹਾਂ ਵਿਚੋਂ ਇੱਕ ਨਾਲ ਪਾਸਟਰ ਨੇ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ ਅਤੇ ਦੂਜੀ ਨੂੰ ਪਾਸਟਰ ਨੇ ਕੁੱਟਿਆ ਸੀ, ਨੇ ਜਥੇਦਾਰ ਕੁਲਦੀਪ ਸਿੰਘ ਗੜਗਜ ਨਾਲ ਮੁਲਾਕਾਤ ਕੀਤੀ। ਦੋਵਾਂ ਪੀੜਤ ਕੁੜੀਆਂ ਨਾਲ ਇਸ ਮੌਕੇ ਭਗਤ ਸਿੰਘ ਦੁਆਬੀ ਚੇਅਰਮੈਨ ਮਿਸਲ ਸ਼ਹੀਦਾ ਤਰਨਾ ਦਲ ਅਤੇ ਸਿਮਰਨਜੀਤ ਸਿੰਘ ਮਾਨ, ਸ਼ਿਵ ਸੈਨਾ ਪੰਜਾਬ ਵੀ ਹਾਜ਼ਰ ਸਨ। ਪੀੜਤ ਔਰਤਾਂ ਨੇ ਲਗਭਗ 20 ਮਿੰਟ ਤੱਕ ਜਥੇਦਾਰ ਸਾਹਿਬ ਨਾਲ ਗੱਲਬਾਤ ਕੀਤੀ ਅਤੇ ਆਪਣਾ ਦਰਦ ਸੁਣਾਇਆ।
ਉਪਰੰਤ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰੈਸ ਨੂੰ ਸੰਬੋਧਨ ਦੌਰਾਨ ਕਿਹਾ ਕਿ ਪਾਸਟਰ ਤੋਂ ਪੀੜਤ ਇਹ ਦੋਵੇਂ ਭੈਣਾਂ ਇੱਥੇ ਮੇਰੇ ਕੋਲ ਆਪਣਾ ਦਰਦ ਦੱਸਣ ਆਈਆਂ ਸਨ ਅਤੇ ਉਨ੍ਹਾਂ ਦਾ ਦਰਦ ਬਹੁਤ ਵੱਡਾ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੇ ਇਨਸਾਫ਼ ਪ੍ਰੇਮੀਆਂ ਨੂੰ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਹਰ ਪੀੜਤ ਵਿਅਕਤੀ ਦੇ ਨਾਲ ਖੜ੍ਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੋਵਾਂ ਪੀੜਤਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਮਾੜੇ ਅਨਸਰਾਂ ਦਾ ਸਮਰਥਨ ਨਾ ਕੀਤਾ ਜਾਵੇ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿੱਖ ਅਤੇ ਈਸਾਈ ਘੱਟ ਗਿਣਤੀ ਵਿੱਚ ਹਨ ਅਤੇ ਸਾਨੂੰ ਮਾੜੇ ਅਨਸਰਾਂ ਦਾ ਪਤਾ ਲਗਾਉਣਾ ਪਵੇਗਾ।
- PTC NEWS