Sri Muktsar Sahib News : ਤੇਜ਼ ਰਫਤਾਰ ਕਾਰ ਗਲੀ ’ਚ ਪਲਟੀ; ਪਿਤਾ ਤੋਂ ਗੱਡੀ ਮੰਗ ਕੇ ਲੈ ਗਿਆ ਸੀ ਬੱਚਾ, ਜਾਨੀ ਨੁਕਸਾਨ ਤੋਂ ਬਚਾਅ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੇਜ਼ ਰਫਤਾਰ ਕਾਰ ਗਲੀ ਦੇ ਵਿੱਚ ਪਲਟ ਗਈ ਦੱਸ ਦਈਏ ਕਿ ਇਹ ਵੀਡੀਓ ਸ੍ਰੀ ਮੁਕਤਸਰ ਸਾਹਿਬ ਦੇ ਥਾਂਦੇ ਵਾਲਾ ਰੋਡ ਦੀ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਾਰ ਨੂੰ ਇੱਕ ਬੱਚਾ ਚਲਾ ਰਿਹਾ ਸੀ ਜੋ ਕਿ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਖਤਰੇ ’ਚ ਪਾ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਿਕ ਇੱਕ ਬੱਚਾ ਆਪਣੇ ਪਿਤਾ ਤੋਂ ਕਾਰ ਮੰਗ ਕੇ ਚਲਾ ਰਿਹਾ ਸੀ ਅਤੇ ਕਾਰ ਤੇਜ ਰਫਤਾਰ ਸੀ ਅਚਾਨਕ ਬੱਚੇ ਨੇ ਜਾਂਦੀ ਕਾਰ ਦੀ ਹੈਂਡ ਬ੍ਰੇਕ ਖਿੱਚ ਦਿੱਤੀ ਜਿਸ ਨਾਲ ਕਾਰ ਦਾ ਸਤੁਲਣ ਵਿਗੜ ਗਿਆ ਤੇ ਕਾਰ ਗਲੀ ਦੇ ਵਿੱਚ ਪਲਟ ਗਈ।
ਗਣੀਮਤ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਜੇਕਰ ਗਲੀ ਦੇ ਵਿੱਚ ਕੋਈ ਵੀ ਵਿਅਕਤੀ ਕਾਰ ਦੇ ਅੱਗੇ ਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਤੇ ਇਸ ਵਿੱਚ ਕਾਰ ਚਾਲਕ ਦੀ ਵੀ ਜਾਣ ਜਾ ਸਕਦੀ ਸੀ।
ਖੈਰ ਮਾਂ-ਬਾਪ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣੇ ਛੋਟੇ ਉਮਰ ਦੇ ਬੱਚਿਆਂ ਨੂੰ ਵੱਡਾ ਵਾਹਨ ਨਹੀਂ ਫੜਾਉਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਬੱਚਿਆਂ ਦੀ ਜਾਨ ਨੂੰ ਨੁਕਸਾਨ ਹੋ ਸਕਦਾ ਹੈ ਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਪੈ ਸਕਦੀ ਹੈ।
ਇਹ ਵੀ ਪੜ੍ਹੋ : ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਤੇ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ
- PTC NEWS