ਸਾਹਿਬ ਸ੍ਰੀ ਗੁਰੂ ਹਰਿ ਰਾਇ ਜੀ ਦੇ ਜੋਤੀ-ਜੋਤਿ ਦਿਹਾੜੇ 'ਤੇ ਵਿਸ਼ੇਸ਼
ਸਿੱਖਾਂ ਦੇ ਸੱਤਵੇਂ ਗੁਰੂ ਸਾਹਿਬ ਸ੍ਰੀ ਹਰਿ ਰਾਏ ਸਾਹਿਬ ਜੀ ਜਿਨਾਂ ਨੂੰ ਸ਼ਾਂਤ ਚਿੱਤ ਸੁਭਾਅ ਦੇ ਮਾਲਕ ਵਜੋਂ ਜਾਣਿਆ ਜਾਂਦਾ ਹੈ ਉਨ੍ਹਾਂ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਮਾਤਾ ਨਿਹਾਲ ਜੀ ਦੀ ਕੁੱਖੋਂ 16 ਜਨਵਰੀ, 1630 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਇ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ।
ਦੂਜੇ ਪਾਸੇ 1628 ਵਿਚ ਅਟਲ ਰਾਇ ਜੀ, 1631 ਵਿਚ ਮਾਤਾ ਦਮੋਦਰੀ ਜੀ ਤੇ 1638 ਵਿਚ ਬਾਬਾ ਗੁਰਦਿਤਾ ਜੀ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਸਨ। ਪਰਿਵਾਰ ਦੀ ਬੜੀ ਵੱਡੀ ਜਿੰਮੇਵਾਰੀ ਗੁਰੂ ਸਾਹਿਬ ਤੇ ਆਣ ਪਈ ਸੀ। ਗੁਰੂ ਸਾਹਿਬ ਦੇ ਦੂਜੇ ਪੁੱਤਰ ਅਨੀ ਰਾਇ ਤੇ ਗੁਰੂ ਤੇਗ ਬਹਾਦਰ ਜੀ ਦੁਨਿਆ ਤੋ ਉਪਰਾਮ ਤੇ ਪਰਮਾਤਮਾ ਦੀ ਭਗਤੀ ਵਿਚ ਜੁੜੇ ਰਹਿੰਦੇ ਸਨ। ਬਾਬਾ ਗੁਰਦਿਤਾ ਜੀ ਜਦੋਂ ਅਕਾਲ ਚਲਾਣੇ ਕਰ ਗਏ ਸਨ ਤਾਂ ਤਾਂ ਉਦੋਂ ਗੁਰੂ ਹਰ ਰਾਇ ਸਾਹਿਬ 8 ਸਾਲ ਦੇ ਸਨ । ਬਾਕੀ ਸਮਾਂ ਸਾਲ ਉਨ੍ਹਾਂ ਆਪਣੇ ਦਾਦਾ ਗੁਰੂ ਹਰਿਗੋਬਿੰਦ ਸਾਹਿਬ ਦੀ ਨਜ਼ਰਸਾਨੀ ਹੇਠ ਬਿਤਾਇਆ। ਇਸ ਨਜ਼ਰਸਾਨੀ ਸਦਕਾ ਹੀ ਉਨ੍ਹਾਂ ਦੇ ਵਿਅਕਤੀਤਵ ਵਿੱਚ ਛੇਵੇਂ ਗੁਰੂ ਸਾਹਿਬ ਵਾਲੀਆਂ ਸਿਫਤਾਂ ਅਤੇ ਵਡਿਆਈਆ ਹੋਣੀਆ ਸੁਰੂ ਹੋਈਆਂ । ਬਾਲ ਗੁਰੂ ਹਰਿ ਰਾਇ ਜੀ ਦੀ ਸਾਰੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਆ ਪਈ। ਹਰਿ ਰਾਇ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਖ ਰੇਖ ਵਿਚ ਜਵਾਨ ਹੋਏ। ਜਿਥੇ ਹਰ ਰਾਇ ਸਾਹਿਬ ਦੀ ਪੜਾਈ -ਲਿਖਾਈ ਵਲ ਵਿਸ਼ੇਸ਼ ਧਿਆਨ ਦਿਤਾ, ਉਥੇ ਸ਼ਸ਼ਤਰ ਵਿਦਿਆ ,ਘੋੜ ਸਵਾਰੀ ਤੇ ਸਰੀਰਕ ਕਸਰਤ ਚ ਵੀ ਨਿਪੁੰਨ ਕੀਤਾ।
ਆਪ ਜੀ ਦਾ ਵਿਆਹ ਅਨੂਪ ਨਗਰ , ਬੁਲੰਦ ਸ਼ਹਿਰ ,ਯੂਪੀ ਦੇ ਨਿਵਾਸੀ ਦਾਇਆ ਰਾਮ ਦੀ ਸਪੁਤਰੀ ਮਾਤਾ ਸੁਲੱਖਣੀ ਜੀ ਨਾਲ ਹੋਇਆ ਸੀ। ਆਪ ਜੀ ਦੇ ਘਰ ਤਿੰਨ ਬੱਚਿਆਂ ਰਾਮ ਰਾਇ, ਹਰਕ੍ਰਿਸ਼ਨ ਜੀ, ਤੇ ਬੀਬੀ ਅਨੂਪਾਂ ਨੇ ਜਨਮ ਲਿਆ। ਗੁਰੂ ਹਰਿ ਰਾਇ ਜੀ ਬੜੇ ਕੋਮਲ ਸੁਭਾਅ ਦੇ ਮਾਲਕ ਸਨ। ਸੈਰ ਕਰਦਿਆਂ ਟਾਹਣੀ ਤੋਂ ਫੁੱਲ ਦੇ ਟੁੱਟਣ ਕਰਕੇ ਆਪ ਬੜੇ ਉਦਾਸ ਹੋਏ ਸਨ।
ਗੁਰੂ ਹਰਿ ਰਾਇ ਜੀ ਨੇ ਗੁਰਗਦੀ ਤੇ ਬੈਠਦਿਆਂ ਧਰਮ ਪ੍ਰਚਾਰ ਦੀ ਲਹਿਰ ਨੂੰ ਨਿਰੰਤਰ ਜਾਰੀ ਰੱਖਿਆ। ਆਪ ਸੰਗਤਾਂ ਨੂੰ ਹਮੇਸ਼ਾ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਰਤ ਕਰਨਾ, ਵੰਡ ਛਕਣਾ, ਸਿਮਰਨ ਕਰਨ ਲਈ ਪ੍ਰੇਰਿਤ ਕਰਦੇ। ਗੁਰੂ ਸਾਹਿਬ ਨੇ ਭਾਵੇਂ ਕੋਈ ਜੰਗ ਨਹੀਂ ਸੀ ਲੜੀ ਪਰ ਉਹਨਾਂ ਨਾਲ ਹਰ ਵੇਲੇ 2200 ਸੂਝਵਾਨ ਨੌਜਵਾਨਾਂ ਘੋੜ ਸਵਾਰ ਕਾਫਲਾ ਤਿਆਰ ਰਹਿੰਦਾ ਸੀ।
ਇਕ ਇੱਕ ਵਾਰ ਕਾਬਲ ਦੀ ਸੰਗਤ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਰਾਇ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਸੰਗਤ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਗੁਰਬਾਣੀ ਦੇ ਬੋਲ ਅਰਥ ਬੜੇ ਹੀ ਔਖੇ ਹਨ ਸਾਨੂੰ ਸਮਝ ਨਹੀਂ ਆਉਂਦੇ । ਇਸ ਲਈ ਜੇਕਰ ਬਾਣੀ ਸਮਝ ਨਾ ਆਵੇ ਤਾਂ ਪੜ੍ਹਨ ਦਾ ਕੀ ਫਾਇਦਾ। ਪਾਤਸ਼ਾਹ ਕਹਿਣ ਲੱਗੇ "ਹਾਂ ਅਸੀਂ ਮੰਨਦੇ ਹਾਂ ਕਿ ਗੁਰਬਾਣੀ ਬਹੁਤ ਮਹਿੰਗੀ ਹੈ ਇਹ ਆਮ ਇਨਸਾਨ ਦੀ ਸਮਝ ਆਉਣ ਵਾਲੀ ਨਹੀਂ , ਪਰ ਆਪ ਜੀ ਨੂੰ ਇਸ ਗੱਲ ਦਾ ਜਵਾਬ ਅਸੀਂ ਜਰੂਰ ਦਵਾਂਗੇ ਕਿ ਸਾਨੂੰ ਪੜ੍ਹਨੀ ਚਾਹੀਦੀ ਹੈ ਕਿ ਨਹੀਂ।।
ਕਵੀ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ
ਪਾਠ ਕਰੇ ਹਮ ਨਿੱਤ ਗੁਰਬਾਣੀ।
ਅਰਥ ਪਰਮਾਰਥ ਰੀਤ ਨਾ ਜਾਨੀ।
ਜੋ ਮਾਰਗ ਗੁਰ ਸਬਦ ਬਿਤਾਇਓ ।
ਸੋ ਹਮ ਤੇ ਨਾ ਜਾਤ ਕਮਾਇਓ।
ਕੁਦਰਤ ਦਾ ਚਮਤਕਾਰ ਹੋਇਆ । ਉਸ ਦਿਨ ਬਹੁਤ ਮੀਂਹ ਪਿਆ ਜਦੋਂ ਮੀਹ ਤੋਂ ਬਾਅਦ ਸ਼ਾਮ ਨੂੰ ਗੁਰੂ ਸਾਹਿਬ ਸੰਗਤਾਂ ਨਾਲ ਬਾਹਰ ਨਿਕਲੇ ਤਾਂ ਕੀ ਦੇਖਦੇ ਨੇ ਕਿ ਇੱਕ ਚਾਟੀ ਦੀ ਟੁੱਟੀ ਹੋਈ ਠੀਕਰੀ ਜਿਹੜੀ ਧੁੱਪ ਪੈਣ ਨਾਲ ਚਮਕ ਰਹੀ ਸੀ। ਸੰਗਤ ਚੋਂ ਇੱਕ ਸਿੱਖ ਨੇ ਪੁੱਛਿਆ ਕਿ ਗੁਰੂ ਜੀ ਇਹ ਕੀ ਚਮਕ ਰਿਹਾ ਹੈ । ਗੁਰੂ ਸਾਹਿਬ ਨੇ ਕਿਹਾ ਕਿ ਉਸ ਚਮਕ ਰਹੀ ਚੀਜ ਨੂੰ ਫੜ ਕੇ ਲਿਆਓ। ਜਦੋਂ ਉਸ ਠੀਕਰੀ ਨੂੰ ਫੜ ਕੇ ਲਿਆਏ ਤਾਂ ਕੀ ਵੇਖਦੇ ਨੇ ਕਿ ਉਸ ਵਿੱਚ ਘਿਓ ਸਿਮ ਰਿਹਾ ਸੀ ਜਿਹੜਾ ਧੁੱਪ ਪੈਣ ਨਾਲ ਚਮਕ ਰਿਹਾ ਸੀ। ਗੁਰੂ ਸਾਹਿਬ ਨੇ ਸੰਗਤਾਂ ਨੂੰ ਕਿਹਾ ਕਿ ਇਸੇ ਚਾਟੀ ਦੇ ਵਿੱਚ ਘਿਓ ਪੈਂਦਾ ਸੀ ਪੈਂਦਾ ਸੀ । ਕਿਸੇ ਪਰਿਵਾਰ ਨੇ ਇਸ ਨੂੰ ਘਿਓ ਲਈ ਹੀ ਵਰਤਿਆ ਸੀ ਹੁਣ ਇਹ ਟੁੱਟ ਗਈ ਏ ਪਰ ਘਿਓ ਇਸਦੇ ਅੰਦਰ ਸਮਾਇਆ ਹੋਇਆ ਹੈ ਹੁਣ ਧੁੱਪ ਪੈਣ ਕਰਕੇ ਚਮਕ ਰਿਹਾ ਹੈ ਤੇ ਬਾਹਰ ਸਿਮ ਰਿਹਾ ਏ । ਸੋ ਸਾਨੂੰ ਗੁਰਬਾਣੀ ਪੜ੍ਹਨ ਚਾਹੀਦੀ ਹੈ ਅਰਥ ਸਮਝ ਆਉਣ ਜਾਂ ਨਾ ਆਉਣ ਇਹ ਬਾਅਦ ਦੀ ਗੱਲ ਹੈ ਪਰ ਬਾਣੀ ਸਾਡੇ ਅੰਦਰ ਸਮਾ ਰਹੀ ਹੈ।
ਆਪਣੇ ਪੁੱਤਰ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ 1661 ਚ ਗੱਦੀ ਉੱਤੇ ਬਿਠਾ ਕੇ ਪਰਕਰਮਾ ਕੀਤੀ ਅਤੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾ ਕੇ ਆਪ ਜੀ 31 ਸਾਲ ਦੀ ਉਮਰ ਚ ਜੋਤੀ ਜੋਤ ਸਮਾ ਗਏ।
- PTC NEWS