Wed, Jan 15, 2025
Whatsapp

Shikhar Dhawan Special Moments : ਟੀਮ ਇੰਡੀਆ ਦੇ 'ਗੱਬਰ' ਸ਼ਿਖਰ ਧਵਨ ਦੇ ਕ੍ਰਿਕਟ ਕਰੀਅਰ ਦੇ ਖਾਸ ਪਲ

ਸ਼ਿਖਰ ਧਵਨ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਧਵਨ ਨੇ ਆਪਣੇ ਕਰੀਅਰ 'ਚ 250 ਤੋਂ ਜ਼ਿਆਦਾ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 10 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਜਾਣੋ ਉਹਨਾਂ ਨੇ ਰਿਕਾਰਡ...

Reported by:  PTC News Desk  Edited by:  Dhalwinder Sandhu -- August 24th 2024 10:50 AM
Shikhar Dhawan Special Moments : ਟੀਮ ਇੰਡੀਆ ਦੇ 'ਗੱਬਰ' ਸ਼ਿਖਰ ਧਵਨ ਦੇ ਕ੍ਰਿਕਟ ਕਰੀਅਰ ਦੇ ਖਾਸ ਪਲ

Shikhar Dhawan Special Moments : ਟੀਮ ਇੰਡੀਆ ਦੇ 'ਗੱਬਰ' ਸ਼ਿਖਰ ਧਵਨ ਦੇ ਕ੍ਰਿਕਟ ਕਰੀਅਰ ਦੇ ਖਾਸ ਪਲ

shikhar dhawan career : ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਕ੍ਰਿਕਟ ਨੂੰ ਅਲਵਿਦਾ ਕਹਿੰਦੇ ਹੋਏ ਉਨ੍ਹਾਂ ਨੇ ਆਪਣੇ ਪਰਿਵਾਰ, ਬਚਪਨ ਦੇ ਕੋਚ, ਟੀਮ ਇੰਡੀਆ ਅਤੇ ਬੀ.ਸੀ.ਸੀ.ਆਈ. ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਧਵਨ ਨੇ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਆਪਣਾ ਆਖਰੀ ਮੈਚ 10 ਦਸੰਬਰ 2022 ਨੂੰ ਚਟਗਾਂਵ ਵਿੱਚ ਬੰਗਲਾਦੇਸ਼ ਦੇ ਖਿਲਾਫ ਖੇਡਿਆ ਸੀ। ਇਸ ਮੈਚ 'ਚ ਉਹ ਸਿਰਫ 3 ਦੌੜਾਂ ਹੀ ਬਣਾ ਸਕਿਆ ਸੀ।

ਧਵਨ ਦਾ ਕਰੀਅਰ


ਭਾਰਤ ਲਈ ਖੇਡਦੇ ਹੋਏ ਧਵਨ ਦਾ ਕਰੀਅਰ ਬਹੁਤ ਹੀ ਸ਼ਾਨਦਾਰ ਰਿਹਾ। ਉਸ ਨੇ ਟੀਮ ਇੰਡੀਆ ਲਈ ਇੱਕ ਤੋਂ ਵੱਧ ਪਾਰੀਆਂ ਖੇਡੀਆਂ। 2013 ਦੀ ਚੈਂਪੀਅਨਸ ਟਰਾਫੀ ਦੀ ਜਿੱਤ 'ਚ ਉਨ੍ਹਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਸੀ। ਉਹ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ। ਧਵਨ ਨੇ ਭਾਰਤ ਲਈ ਕੁੱਲ 269 ਮੈਚ ਖੇਡੇ, ਜਿਸ 'ਚ ਉਸ ਨੇ 10867 ਦੌੜਾਂ ਬਣਾਈਆਂ।

ਧਵਨ ਨੇ ਟੈਸਟ 'ਚ 34 ਮੈਚ ਖੇਡੇ, 58 ਪਾਰੀਆਂ 'ਚ 40.61 ਦੀ ਔਸਤ ਨਾਲ 2315 ਦੌੜਾਂ ਬਣਾਈਆਂ। ਉਸਨੇ 167 ਵਨਡੇ ਮੈਚਾਂ ਵਿੱਚ 44.11 ਦੀ ਔਸਤ ਨਾਲ 6793 ਦੌੜਾਂ ਬਣਾਈਆਂ ਅਤੇ 68 ਟੀ-20 ਮੈਚਾਂ ਵਿੱਚ 1759 ਦੌੜਾਂ ਬਣਾਈਆਂ। ਧਵਨ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ 24 ਸੈਂਕੜੇ ਅਤੇ 55 ਅਰਧ ਸੈਂਕੜੇ ਲਗਾਏ ਹਨ। ਵਨਡੇ 'ਚ ਉਨ੍ਹਾਂ ਦੇ ਨਾਂ 17 ਸੈਂਕੜੇ ਅਤੇ 39 ਅਰਧ ਸੈਂਕੜੇ ਹਨ। ਉਨ੍ਹਾਂ ਨੇ ਟੈਸਟ 'ਚ 7 ਸੈਂਕੜੇ ਅਤੇ 5 ਅਰਧ ਸੈਂਕੜੇ ਲਗਾਏ ਹਨ। ਧਵਨ ਨੇ ਟੀ-20 'ਚ 11 ਅਰਧ ਸੈਂਕੜੇ ਵੀ ਲਗਾਏ ਹਨ।

2010 ਵਿੱਚ ਕੀਤੀ ਸੀ ਸ਼ੁਰੂਆਤ

  • ਸ਼ਿਖਰ ਧਵਨ ਨੇ 2010 ਵਿੱਚ ਆਸਟਰੇਲੀਆ ਦੇ ਖਿਲਾਫ ਇੱਕ ਵਨਡੇ ਮੈਚ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਵਿਸ਼ਾਖਾਪਟਨਮ 'ਚ ਖੇਡੇ ਗਏ ਡੈਬਿਊ ਮੈਚ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਹ ਪਾਰੀ ਦੀ ਦੂਜੀ ਗੇਂਦ 'ਤੇ ਬਿਨਾਂ ਕੋਈ ਰਨ ਬਣਾਏ ਆਊਟ ਹੋ ਗਏ। ਇਸ ਤੋਂ ਬਾਅਦ 2011 'ਚ ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ ਟੀ-20 ਇੰਟਰਨੈਸ਼ਨਲ 'ਚ ਡੈਬਿਊ ਕੀਤਾ।
  • ਸ਼ਿਖਰ ਧਵਨ ਦੇ ਡੈਬਿਊ ਭਾਵੇਂ ਹੀ ਕੁਝ ਖ਼ਾਸ ਨਹੀਂ ਰਿਹਾ, ਪਰ ਇਸ ਤੋਂ ਬਾਅਦ ਉਨ੍ਹਾਂ ਨੇ ਅਗਲੇ ਸਾਲਾਂ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ।  ਧਵਨ ਨੇ 2013 ਵਿੱਚ ਆਸਟ੍ਰੇਲੀਆ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਸੀ। ਧਵਨ ਨੇ ਸਾਲ 2013 ਦੀ ਚੈਂਪੀਅਨ ਟਰਾਫੀ ਵਿੱਚ ਕਮਾਲ ਦੀ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ ਟਰਾਫੀ ਜਿਤਾਉਣ ਵਿੱਚ ਬਹੁਤ ਯੋਗਦਾਨ ਨਿਭਾਇਆ ਤੇ 5 ਮੈਚਾਂ ਵਿੱਚ ਸਭ ਤੋਂ ਜ਼ਿਆਦਾ 363 ਦੌੜਾਂ ਬਣਾਇਆ ਸਨ। ਜਿਸ ਲਈ ਉਨ੍ਹਾਂ ਨੂੰ ਪਲੇਅਰ ਆਫ ਦਾ ਸੀਰੀਜ਼ ਤੇ ਗੋਲਡਨ ਬੈਟ ਦਾ ਐਵਾਰਡ ਮਿਲਿਆ ਸੀ।
  • ਸ਼ਿਖਰ ਧਵਨ ਸਾਲ 2013 ਵਿੱਚ ਭਾਰਤ ਲਈ ਟੈਸਟ ਡੈਬਿਊ ਕੀਤਾ ਤੇ ਪਹਿਲੇ ਹੀ ਮੈਚ ਵਿੱਚ 187 ਦੌੜਾਂ ਦੀ ਪਾਰੀ ਖੇਡੀ। ਜਿਸ ਕਾਰਨ ਧਵਨ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੇ ਆਪਣੇ ਪਹਿਲੇ ਮੈਚ ਵਿੱਚ ਹੀ ਸੈਂੜਕਾਂ ਲਗਾਇਆ ਹੋਵੇ।
  • ICC ਟੂਰਨਾਮੈਂਟ ਵਿੱਚ ਧਵਨ ਦਾ ਪ੍ਰਦਰਸ਼ਨ ਲਗਾਤਾਰ ਵਧੀਆ ਰਿਹਾ। 2013 ਦੀ ਚੈਂਪੀਅਨ ਟਰਾਫੀ ਤੋਂ ਬਾਅਦ ਧਵਨ ਦੇ ਬੱਲੇ ਨੇ ਹੋਰ ਵੀ ਕਮਾਲ ਕੀਤੀ। 2015 ਦੇ ਵਰਲਡ ਕੱਪ 'ਚ 8 ਮੈਚਾਂ ਵਿੱਚ 412 ਦੌੜਾਂ ਬਣਾਇਆਂ। ਸਾਲ 2017 ਦੀ ਚੈਂਪੀਅਨ ਟਰਾਫੀ ਵਿੱਚ ਵੀ ਸ਼ਿਖਰ ਧਵਨ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ ਤੇ 338 ਦੌੜਾਂ ਬਣਇਆਂ। ਜਿਸ ਤੋਂ ਬਾਅਦ ਸਾਲ 2019 ਦੇ ਵਨਡੇ ਵਰਲਡ ਕੱਪ 'ਚ ਵੀ ਸ਼ਿਖਰ ਧਵਨ ਨੇ ਆਸਟ੍ਰੇਲੀਆ ਦੇ ਖ਼ਿਲਾਫ਼ ਹੱਥ 'ਤੇ ਸੱਟ ਲੱਗਣ ਤੋਂ ਬਾਅਦ ਵੀ ਸੈਂਕੜਾ ਜੜਿਆ, ਜਿਸ ਕਾਰਨ ਧਵਨ ਨੂੰ ICC  ਟੂਰਨਾਮੈਂਟ ਦਾ ਬਾਦਸ਼ਾਹ ਕਿਹਾ ਜਾਣ ਲੱਗਾ।
  • ਸ਼ਿਖਰ ਧਵਨ ਨੇ ਸਾਲ 2016 'ਚ ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਖੇਡਦੇ ਹੋਏ IPL ਦਾ ਖਿਤਾਬ ਵੀ ਜਿੱਤਿਆ ਤੇ ਉਸ ਸਾਲ ਧਵਨ ਦੇ 17 ਮੈਚਾਂ 'ਚ 501 ਦੌੜਾਂ ਬਣਾਇਆਂ | 
  • ਕ੍ਰਿਕਟ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਰੋਹਿਤ ਸ਼ਰਮਾ, ਸ਼ਿਖਰ ਧਵਨ ਤੇ ਵਿਰਾਟ ਕੋਹਲੀ ਤਿੰਨ੍ਹਾਂ ਖਿਡਾਰੀਆਂ ਨੂੰ ਦੁਨੀਆ ਦੇ ਬੈਸਟ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਸੀ ਤੇ ਇਹ ਤਿੰਨੇ ਹੀ ਆਪਣੇ ਦਮ 'ਤੇ ਟੀਮ ਇੰਡੀਆ ਨੂੰ ਕਈ ਮੈਚ ਵੀ ਜਤਾਉਂਦੇ ਸੀ ਤੇ ਬਹੁਤ ਅਜਿਹੇ ਮੈਚ ਸੀ ਜੋ ਇਹ ਤਿੰਨ੍ਹੇ ਖਿਡਾਰੀ ਖੁਦ ਹੀ ਖ਼ਤਮ ਕਰ ਦਿੰਦੇ ਸੀ।

ਹਾਲਾਂਕਿ 14 ਸਾਲ ਬਾਅਦ ਹੁਣ ਉਨ੍ਹਾਂ ਨੇ ਆਪਣੇ ਕ੍ਰਿਕਟ ਸਫਰ ਨੂੰ ਖਤਮ ਕਰ ਦਿੱਤਾ ਹੈ। ਸੰਨਿਆਸ ਲੈਂਦੇ ਹੋਏ ਧਵਨ ਨੇ ਕਿਹਾ ਕਿ ਉਹ ਸ਼ਾਂਤੀ 'ਚ ਹਨ। ਸੰਨਿਆਸ ਲੈਂਦਿਆਂ ਉਹ ਕਿਸੇ ਗੱਲ ਤੋਂ ਦੁਖੀ ਨਹੀਂ ਹੈ, ਕਿਉਂਕਿ ਉਹ ਦੇਸ਼ ਲਈ ਬਹੁਤ ਖੇਡ ਚੁੱਕਾ ਹੈ।

ਇਹ ਵੀ ਪੜ੍ਹੋ : Shikhar Dhawan Retires : ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ; ਘਰੇਲੂ ਕ੍ਰਿਕਟ ਨੂੰ ਵੀ ਕਿਹਾ ਅਲਵਿਦਾ

- PTC NEWS

Top News view more...

Latest News view more...

PTC NETWORK