South Korea Plane Tragedy : ਜਹਾਜ਼ ਹਾਦਸੇ ’ਚ 179 ਲੋਕਾਂ ਦੀ ਮੌਤ; ਪੰਛੀ ਟਕਰਾਇਆ ਜਾਂ ਲੈਂਡਿੰਗ ਗੇਅਰ ਹੋਇਆ ਖਰਾਬ, ਜਾਣੋ ਕਿਵੇਂ ਹੋਇਆ ਹਾਦਸਾ ?
South Korea Plane Tragedy : ਦੱਖਣੀ ਕੋਰੀਆ ਦੇ ਮੁਆਨ ਇੰਟਰਨੈਸ਼ਨਲ ਏਅਰਪੋਰਟ 'ਤੇ ਹੋਏ ਜਹਾਜ਼ ਹਾਦਸੇ 'ਚ ਸਿਰਫ 2 ਲੋਕ ਹੀ ਬਚੇ ਹਨ। ਜਹਾਜ਼ ਵਿੱਚ ਸਵਾਰ ਬਾਕੀ ਸਾਰੇ 179 ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਵਿੱਚ 175 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸੀ। ਇਹ ਦੱਖਣੀ ਕੋਰੀਆ ਦੇ ਸਭ ਤੋਂ ਭਿਆਨਕ ਜਹਾਜ਼ ਹਾਦਸਿਆਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ। ਹੁਣ ਜਾਂਚ ਅਧਿਕਾਰੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੇ ਹੋਏ ਹਨ।
ਅਧਿਕਾਰੀਆਂ ਨੇ ਕਿਹਾ ਕਿ ਇਹ ਦੇਸ਼ ਵਿੱਚ ਹੁਣ ਤੱਕ ਦੇ ਸਭ ਤੋਂ ਭਿਆਨਕ ਹਵਾਈ ਹਾਦਸਿਆਂ ਵਿੱਚੋਂ ਇੱਕ ਹੈ। ਦੇਸ਼ ਦੀ ਰਾਸ਼ਟਰੀ ਅੱਗ ਬੁਝਾਊ ਏਜੰਸੀ ਨੇ ਦੱਸਿਆ ਕਿ ਮੁਆਨ ਸ਼ਹਿਰ 'ਚ ਸਥਿਤ ਇਸ ਹਵਾਈ ਅੱਡੇ 'ਤੇ 'ਜੇਜੂ ਏਅਰ' ਯਾਤਰੀ ਜਹਾਜ਼ ਤੋਂ ਬਚਾਅ ਦਲ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ।
ਬਚਾਅ ਕਰਮਚਾਰੀਆਂ ਨੇ ਦੋ ਲੋਕਾਂ ਨੂੰ ਬਚਾਇਆ, ਜੋ ਚਾਲਕ ਦਲ ਦੇ ਮੈਂਬਰ ਸਨ। ਸਥਾਨਕ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਹ ਹੋਸ਼ ਵਿਚ ਸੀ। ਫਾਇਰ ਏਜੰਸੀ ਨੇ ਅੱਗ 'ਤੇ ਕਾਬੂ ਪਾਉਣ ਲਈ 32 ਫਾਇਰ ਟੈਂਡਰ ਅਤੇ ਕਈ ਹੈਲੀਕਾਪਟਰ ਤਾਇਨਾਤ ਕੀਤੇ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਲਗਭਗ 1,560 ਫਾਇਰਫਾਈਟਰਜ਼, ਪੁਲਿਸ ਅਧਿਕਾਰੀ, ਸਿਪਾਹੀ ਅਤੇ ਹੋਰ ਅਧਿਕਾਰੀ ਵੀ ਘਟਨਾ ਸਥਾਨ 'ਤੇ ਹਨ।
ਮੁਆਨ ਫਾਇਰ ਸਟੇਸ਼ਨ ਦੇ ਮੁਖੀ ਲੀ ਜੇਓਂਗ-ਹਯੋਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਹਾਜ਼ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਹੈ ਅਤੇ ਮਲਬੇ ਵਿੱਚੋਂ ਸਿਰਫ਼ ਟੇਲ ਅਸੈਂਬਲੀ ਦੀ ਪਛਾਣ ਕੀਤੀ ਜਾ ਸਕਦੀ ਹੈ। ਲੀ ਨੇ ਕਿਹਾ ਕਿ ਚਾਲਕ ਦਲ ਹਾਦਸੇ ਦੇ ਕਾਰਨਾਂ ਬਾਰੇ ਵੱਖ-ਵੱਖ ਸੰਭਾਵਨਾਵਾਂ ਦੀ ਜਾਂਚ ਕਰ ਰਹੇ ਹਨ। ਇਸ ਵਿਚ ਜਹਾਜ਼ ਦੇ ਪੰਛੀਆਂ ਨਾਲ ਟਕਰਾਉਣ ਦੇ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : South Korea Plane Crash : ਦੱਖਣੀ ਕੋਰੀਆ 'ਚ ਦਰਦਨਾਕ ਹਾਦਸਾ, ਰਨਵੇਅ ਤੋਂ ਫਿਸਲਣ ਕਾਰਨ ਜਹਾਜ਼ ਨੂੰ ਲੱਗੀ ਭਿਆਨਕ ਅੱਗ ; 62 ਯਾਤਰੀ ਜ਼ਿੰਦਾ ਸੜੇ
- PTC NEWS