Ajith Kumar Car Accident : ਅਜਿਤ ਕੁਮਾਰ ਨਾਲ ਦੁਬਈ 'ਚ ਵੱਡਾ ਹਾਦਸਾ, ਰੇਸਿੰਗ ਪ੍ਰੈਕਟਿਸ ਦੌਰਾਨ 7 ਵਾਰ ਘੁੰਮੀ ਕਾਰ, ਵੀਡੀਓ ਆਈ ਸਾਹਮਣੇ
Ajith Kumar Car Accident : ਸਾਊਥ ਦੇ ਸੁਪਰਸਟਾਰ ਅਜੀਤ ਕੁਮਾਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਨੇ ਸੁਪਰਸਟਾਰ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ ਹੈ। ਅਜੀਤ ਕੁਮਾਰ, ਦੁਬਈ ਵਿੱਚ ਕਾਰ ਰੇਸਿੰਗ ਅਭਿਆਸ ਦੌਰਾਨ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।
ਸੁਪਰਸਟਾਰ, ਦੁਬਈ 24ਐਚ ਰੇਸ ਲਈ ਅਭਿਆਸ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ ਅਤੇ ਪੂਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਨੂੰ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ। ਹਾਲਾਂਕਿ ਅਜੀਤ ਕੁਮਾਰ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਗੱਲ ਹੈ ਕਿ ਇਸ ਹਾਦਸੇ 'ਚ ਸੁਪਰਸਟਾਰ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਹਾਦਸੇ ਦੀ ਵੀਡੀਓ ਦੇਖ ਕੇ ਪ੍ਰਸ਼ੰਸਕ ਚਿੰਤਿਤAjith Kumar’s massive crash in practise, but he walks away unscathed.
Another day in the office … that’s racing!#ajithkumarracing #ajithkumar pic.twitter.com/dH5rQb18z0 — Ajithkumar Racing (@Akracingoffl) January 7, 2025
ਦੱਸ ਦਈਏ ਕਿ ਅਜੀਤ ਕੁਮਾਰ ਨੂੰ ਕਾਰ ਰੇਸਿੰਗ ਦਾ ਬਹੁਤ ਸ਼ੌਕ ਹੈ, ਜਿਸ ਕਾਰਨ ਉਹ ਆਪਣੀਆਂ ਫਿਲਮਾਂ 'ਚ ਜ਼ਿਆਦਾਤਰ ਸਟੰਟ ਖੁਦ ਕਰਦਾ ਹੈ। ਵੀਡੀਓ 'ਚ ਇਕ ਤੇਜ਼ ਰਫਤਾਰ ਕਾਰ ਨੂੰ ਟ੍ਰੈਕ ਦੇ ਸੁਰੱਖਿਆ ਬੈਰੀਅਰ ਨਾਲ ਟਕਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਫਿਰ ਗੋਲ-ਗੋਲ ਘੁੰਮਦੀ ਹੋਈ ਨਜ਼ਰ ਆ ਰਹੀ ਹੈ। ਪਰ, ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਅਜੀਤ ਕੁਮਾਰ ਜ਼ਖ਼ਮੀ ਨਹੀਂ ਹੋਇਆ। ਜਿੱਥੇ ਮੋਟਰ ਰੇਸਿੰਗ ਵਿੱਚ ਅਜਿਹੀਆਂ ਘਟਨਾਵਾਂ ਆਮ ਹਨ, ਉੱਥੇ ਹੀ ਵੀਡੀਓ ਨੇ ਸੁਪਰਸਟਾਰ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਅਤੇ ਪ੍ਰਸ਼ੰਸਕਾਂ ਨੇ ਉਸ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਨੇ ਦਿਵਾਈ 'ਵਿਦਾਮੁਯਾਰਚੀ' ਦੀ ਸ਼ੂਟਿੰਗ ਦੀ ਯਾਦ
ਇਸ ਵੀਡੀਓ ਨੇ ਪ੍ਰਸ਼ੰਸਕਾਂ ਨੂੰ 'ਵਿਦਾਮੁਯਾਰਚੀ' ਦੀ ਸ਼ੂਟਿੰਗ ਦੌਰਾਨ ਦੇ ਉਸ ਸਮੇਂ ਦੀ ਯਾਦ ਦਿਵਾ ਦਿੱਤੀ, ਜਿਸ 'ਚ ਅਜੀਤ ਕੁਮਾਰ ਦੀ ਕਾਰ ਪਲਟ ਗਈ ਸੀ। ਫਿਲਮ ਦੇ ਮੇਕਰਸ ਨੇ ਇਸ ਦੀ ਵੀਡੀਓ ਨੂੰ ਸ਼ੇਅਰ ਕੀਤਾ ਸੀ ਇਸ ਹਾਦਸੇ 'ਚ ਸੁਪਰਸਟਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਫਿਲਮ ਦੀ ਸ਼ੂਟਿੰਗ ਅਜ਼ਰਬਾਈਜਾਨ ਦੇ ਰੇਗਿਸਤਾਨ ਵਿੱਚ ਕੀਤੀ ਗਈ ਸੀ। ਸੁਪਰਸਟਾਰ ਦੇ ਹਾਦਸੇ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ ਸਨ।
- PTC NEWS