ਲੁਧਿਆਣਾ 'ਚ ATM ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ ਭਾਜਪਾ ਆਗੂ ਦਾ ਪੁੱਤਰ ਗ੍ਰਿਫ਼ਤਾਰ
ਲੁਧਿਆਣਾ : ਲੁਧਿਆਣਾ 'ਚ ATM ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ ਭਾਜਪਾ ਆਗੂ ਦਾ ਪੁੱਤਰ ਗ੍ਰਿਫ਼ਤਾਰ ਕੀਤਾ ਗਿਆ ਹੈ। FIR ਨੰਬਰ 240/22 ਅਧੀਨ 380, 511 IPC ਅਤੇ 25, 27 ਅਸਲਾ ਐਕਟ ਮਿਤੀ 6/11/2022 ਥਾਣਾ ਫੋਕਲ ਪੁਆਇੰਟ ਵਿਖੇ ਮਾਮਲਾ ਦਰਜ ਕੀਤਾ ਗਿਆ। ਏਟੀਐਮ ਦੀ ਸੀਸੀਟੀਵੀ ਫੁਟੇਜ ਵਿੱਚ ਦੋਵੇਂ ਮੁਲਜ਼ਮ ਹਥਿਆਰਾਂ ਸਮੇਤ ਦੇਖੇ ਜਾ ਸਕਦੇ ਹਨ।
ਦੱਸ ਦੇਈਏ ਕਿ ਉਦੈ ਰਾਜ ਸਿੰਘ ਨੇ ਅੰਮ੍ਰਿਤਰਾਜ ਸਿੰਘ ਨਾਲ ਮਿਲ ਕੇ ਹੌਂਡਾ ਸਿਟੀ ਕਾਰ ਦੀ ਨੰਬਰ ਪਲੇਟ ਉਤਾਰ ਦਿੱਤੀ ਇਸ ਤੋਂ ਬਾਅਦ ਏਟੀਐਮ ਵੱਲ ਪਿਸਤੌਲ ਤਾਣ ਲਈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਪੁਲਿਸ ਟੀਮ ਉਦੈ ਨੂੰ ਫੜਨ ਗਈ ਤਾਂ ਉਹ ਲਗਭਗ ਆਪਣੀ ਬੀਐਮਡਬਲਯੂ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਦੇਰ ਰਾਤ ਵੀ ਫੜੇ ਜਾਣ 'ਤੇ ਉਨ੍ਹਾਂ ਨੇ ਪੁਲਿਸ ਟੀਮ 'ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
- PTC NEWS