MahaKumbh 2025 : ਇਹ ਕੈਸੀ 'ਆਸਥਾ'? ਬਜ਼ੁਰਗ ਮਾਂ-ਪਿਓ ਨੂੰ ਬੇਸਹਾਰਾ ਮਹਾਂਕੁੰਭ 'ਚ ਛੱਡ ਗਏ ਪੁੱਤ, ਵੇਖੋ ਕਲਯੁੱਗ ਦਾ ਸੱਚ
Mahakumbh Viral News : 12 ਸਾਲ ਬਾਅਦ ਮਹਾਂਕੁੰਭ 'ਚ ਜਿਥੇ ਹਰ ਵਿਅਕਤੀ ਆਪਣੇ ਪਾਪਾਂ ਤੋਂ ਛੁਟਕਾਰਾ ਪਾਉਣ ਅਤੇ ਸ਼ਰਧਾ ਭਾਵਨਾ ਪ੍ਰਗਟ ਕਰਨ ਲਈ ਪਹੁੰਚ ਰਿਹਾ ਹੈ ਤਾਂ ਉਥੇ ਹੀ ਕੁੱਝ ਸ਼ਰਾਰਤੀ ਲੋਕ ਇਸ ਮਹਾਂਕੁੰਭ 'ਚ ਵੀ ਆਪਣੇ ਕਲਯੁੱਗੀ ਦਿਮਾਗ ਦਾ ਲਾਭ ਚੁੱਕ ਰਹੇ ਹਨ। ਅਜਿਹੀ ਹੀ ਘਟੀਆ ਹਰਕਤ ਇੱਕ ਬਜ਼ੁਰਗ ਜੋੜੇ ਦੇ ਮੁੰਡਿਆਂ ਵੱਲੋਂ ਕੀਤੀ ਗਈ, ਜਿਸ ਦੀ ਇੱਕ ਯੂਪੀ ਦੇ ਪਰਾਗਰਾਜ 'ਚ ਮਹਾਂਕੁੰਭ ਤੋਂ ਸਾਹਮਣੇ ਆਈ ਹੈ। ਬਜ਼ੁਰਗ ਜੋੜੇ ਦੇ ਤਿੰਨ ਪੁੱਤ ਉਨ੍ਹਾਂ ਨੂੰ ਮਹਾਂਕੁੰਭ 'ਚ ਲੈ ਕੇ ਤਾਂ ਆਏ, ਪਰ ਹੁਣ ਘਰ ਲੈ ਕੇ ਨਹੀਂ ਗਏ ਅਤੇ ਉਥੇ ਇਕੱਲਾ ਹੀ ਛੱਡ ਗਏ ਹਨ।
ਸੰਗਮ ਨਗਰ ਤੋਂ ਸਾਹਮਣੇ ਆਈ ਇਹ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਬਜ਼ੁਰਗ ਜੋੜੇ ਦੀ ਕੁੱਝ ਲੋਕਾਂ ਵੱਲੋਂ ਮਦਦ ਵੀ ਕੀਤੀ ਜਾ ਰਹੀ ਹੈ। ਵੀਡੀਓ 'ਚ ਇੱਕ ਵਿਅਕਤੀ ਬਜ਼ੁਰਗ ਜੋੜੇ ਦੀ ਮਦਦ ਕਰਦਾ ਨਜ਼ਰ ਆ ਰਿਹਾ ਹੈ। ਬਜ਼ੁਰਗ ਮਾਪੇ ਮੁੰਡੇ ਨੂੰ ਦੱਸ ਰਹੇ ਹਨ ਕਿ ਕਿਵੇਂ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਛੱਡ ਗਏ ਹਨ, ਜਿਸ ਤੋਂ ਬਾਅਦ ਉਹ ਮੁੰਡੇ ਉਸਦੀ ਮਦਦ ਕਰਦੇ ਹਨ ਅਤੇ ਉਸਨੂੰ ਆਸ਼ਰਮ ਲੈ ਜਾਣ ਦੀ ਗੱਲ ਕਰਦੇ ਹਨ। ਹਾਲਾਂਕਿ, ਜੋੜਾ ਕਹਿੰਦਾ ਹੈ ਕਿ ਅੱਜ ਰਾਤ ਸਾਨੂੰ ਇੱਥੇ ਛੱਡ ਦਿਓ, ਅਸੀਂ ਸਵੇਰੇ ਤੁਹਾਡੇ ਨਾਲ ਆਸ਼ਰਮ ਜਾਵਾਂਗੇ।
ਇੱਕ ਮਿੰਟ ਦੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਜ਼ੁਰਗ ਜੋੜੇ ਦੀਆਂ ਅੱਖਾਂ ਨਮ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਤਿੰਨ ਨੂੰਹਾਂ ਸਾਨੂੰ ਬਹੁਤ ਤੰਗ ਕਰਦੀਆਂ ਹਨ, ਜਿਸ ਕਾਰਨ ਅਸੀਂ ਉਨ੍ਹਾਂ ਨੂੰ ਕਿਹਾ ਕਿ ਸਾਡੇ ਸ਼ਹਿਰ ਵਿੱਚ ਕੁੰਭ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਤੁਸੀਂ ਸਾਨੂੰ ਉੱਥੇ ਜਾਣ ਦਿਓ ਅਤੇ ਅਸੀਂ ਇੱਥੇ ਆ ਗਏ। ਮਦਦ ਕਰ ਰਹੇ ਲੜਕਿਆਂ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ! ਅਸੀਂ ਇਸ ਪੂਰੇ ਕੁੰਭ ਦੌਰਾਨ ਤੁਹਾਨੂੰ ਦੇਖਾਂਗੇ ਅਤੇ ਤੁਹਾਡੀ ਦੇਖਭਾਲ ਕਰਾਂਗੇ।
- PTC NEWS