Wed, Jan 15, 2025
Whatsapp

Muzaffarpur News: ਰੂਹ ਕੰਬਾਊ ਘਟਨਾ ! ਔਰਤ ਨੂੰ ਨੰਗਾ ਕਰਕੇ ਕੁੱਟਿਆ, ਪਤੀ ਦੇ ਮੂੰਹ ’ਚ ਕੀਤਾ ਪਿਸ਼ਾਬ

ਬਿਹਾਰ ਦੇ ਮੁਜ਼ੱਫਰਪੁਰ ਵਿੱਚ ਕੁਝ ਗੁੰਡਿਆਂ ਨੇ ਇੱਕ ਪਰਿਵਾਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਹਨਾਂ ਨੇ ਔਰਤ ਦੇ ਪਤੀ ਦੇ ਮੂੰਹ 'ਚ ਪਿਸ਼ਾਬ ਵੀ ਕਰ ਦਿੱਤਾ। ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- July 14th 2024 04:33 PM
Muzaffarpur News: ਰੂਹ ਕੰਬਾਊ ਘਟਨਾ ! ਔਰਤ ਨੂੰ ਨੰਗਾ ਕਰਕੇ ਕੁੱਟਿਆ, ਪਤੀ ਦੇ ਮੂੰਹ ’ਚ ਕੀਤਾ ਪਿਸ਼ਾਬ

Muzaffarpur News: ਰੂਹ ਕੰਬਾਊ ਘਟਨਾ ! ਔਰਤ ਨੂੰ ਨੰਗਾ ਕਰਕੇ ਕੁੱਟਿਆ, ਪਤੀ ਦੇ ਮੂੰਹ ’ਚ ਕੀਤਾ ਪਿਸ਼ਾਬ

Woman Stripped And Beaten in Muzaffarpur: ਬਿਹਾਰ ਦੇ ਮੁਜ਼ੱਫਰਪੁਰ ਦੇ ਮਨਿਆਰੀ ਥਾਣਾ ਖੇਤਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਕੁਝ ਗੁੰਡਿਆਂ ਨੇ ਇੱਕ ਜੋੜੇ ਨੂੰ ਨੰਗਾ ਕਰਕੇ ਕੁੱਟਿਆ। ਇੰਨਾ ਹੀ ਨਹੀਂ ਪੀੜਤ ਪਰਿਵਾਰ ਨੇ ਗੁੰਡਿਆਂ ਨੇ ਮਹਿਲਾ ਦੇ ਪਤੀ ਦੇ ਮੂੰਹ ਵਿੱਚ ਪਿਸ਼ਾਬ ਕਰਨ ਦੇ ਵੀ ਇਲਜ਼ਾਮ ਲਗਾਏ ਹਨ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਮਾਮਲਾ ਮਨਿਆਰੀ ਥਾਣਾ ਖੇਤਰ ਦੇ ਸਿਲੌਤ ਵਿਸ਼ੂਨਪੁਰ ਦਾ ਹੈ।

ਪੀੜਤ ਨੇ ਦੱਸਿਆ ਕਿ ਉਹ ਗੁਆਂਢੀ ਦੀ ਲੜਕੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਬਰਾਤ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਕੁਝ ਲੋਕਾਂ ਨੇ ਇਕੱਠੇ ਹੋ ਕੇ ਪਾਣੀ ਨਾਲ ਭਰੇ ਫੁੱਟਪਾਥ 'ਤੇ ਮਿੱਟੀ ਪਾ ਕੇ ਲੰਘਣਯੋਗ ਬਣਾਇਆ। ਇਸੇ ਨੂੰ ਲੈ ਕੇ ਝਗੜਾ ਹੋ ਗਿਆ ਤੇ ਕੁਝ ਹਮਲਾਵਰਾਂ ਨੇ ਉਹਨਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਦੱਸਿਆ ਕਿ ਸਾਨੂੰ ਇਸੇ ਦੌਰਾਨ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਹਨ।


ਕੁੱਟਮਾਰ ਦੀ ਇਸ ਘਟਨਾ 'ਚ ਪੀੜਤ ਨੇ ਗੁੰਡਿਆਂ 'ਤੇ ਉਸ ਦੇ ਮੂੰਹ 'ਚ ਪਿਸ਼ਾਬ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ। ਪੀੜਤ ਦਾ ਰੌਲਾ ਸੁਣ ਕੇ ਪਿੰਡ ਵਾਸੀਆਂ ਨੂੰ ਆਉਂਦੇ ਦੇਖ ਸਾਰੇ ਗੁੰਡੇ ਸਾਰਿਆਂ ਦੇ ਘਰ ਸਾੜਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ। ਇਸ ਮਾਮਲੇ ਵਿੱਚ ਪਤੀ-ਪਤਨੀ ਨੇ ਮਨਿਆਰੀ ਥਾਣੇ ਵਿੱਚ ਤਿੰਨ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਇੱਕੋ ਪਿੰਡ ਦੇ ਤਾਕਤਵਰ ਪਿਉ-ਪੁੱਤ ਦਾ ਨਾਮ ਲੈ ਕੇ ਐਫਆਈਆਰ ਦਰਜ ਕਰਵਾਈ ਹੈ।

ਥਾਣੇ ਵਿੱਚ ਦਰਖਾਸਤ ਮਿਲਣ ਤੋਂ ਬਾਅਦ ਮਨਿਆਰੀ ਥਾਣੇ ਦੇ ਐਸਆਈ ਅਤੇ ਕੇਸ ਦੇ ਆਈਓ ਅਭਿਸ਼ੇਕ ਕੁਮਾਰ ਜਾਂਚ ਲਈ ਮੌਕੇ ’ਤੇ ਪੁੱਜੇ ਅਤੇ ਗਵਾਹਾਂ ਦੇ ਬਿਆਨ ਦਰਜ ਕੀਤੇ। ਉਨ੍ਹਾਂ ਦੱਸਿਆ ਕਿ ਸੜਕ ਉੱਤੇ ਮਿੱਟੀ ਪਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ। ਪੀੜਤ ਪਰਿਵਾਰ ਨੇ ਜੋ ਇਲਜ਼ਾਮ ਲਾਏ ਹਨ, ਫਿਲਹਾਲ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: America Gun Culture: ਡੋਨਾਲਡ ਟਰੰਪ 'ਤੇ ਗੋਲੀਬਾਰੀ ‘ਗੰਨ ਕਲਚਰ’ ਦਾ ਨਤੀਜਾ, ਜਾਣੋ ਅਮਰੀਕਾ 'ਚ 10 ਸਾਲ ਦੌਰਾਨ ਕਿੰਨੇ ਲੋਕਾਂ ਦੀ ਹੋਈ ਮੌਤ

- PTC NEWS

Top News view more...

Latest News view more...

PTC NETWORK