Shambhu Border News : ਸ਼ੰਭੂ ਬਾਰਡਰ ’ਤੇ ਹੋਈ ਹਲਚਲ ਤੇਜ਼, ਕਿਸਾਨਾਂ ਨੂੰ ਦਿੱਲੀ ਕੂਚ ਲਈ ਦਿੱਤਾ ਜਾ ਸਕਦਾ ਹੈ ਰਸਤਾ !
ਰਾਜਪੁਰਾ (ਅਮਰਜੀਤ ਸਿੰਘ ਪੰਨੂ) : ਸ਼ੰਬੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਵੱਲੋਂ 6 ਦਸੰਬਰ ਨੂੰ ਸ਼ੰਭੂ ਹਰਿਆਣੇ ਵਿੱਚ ਜਾਣ ਦਾ ਫੈਸਲਾ ਕੀਤਾ ਹੈ ਅਤੇ ਸ਼ੰਭੂ ਬਾਰਡਰ ਪਾਰ ਕਰਕੇ ਜਾਣਗੇ। ਕਿਸਾਨਾਂ 'ਚ ਆਪਣੀ ਹੱਕੀ ਮੰਗਾਂ ਦੇ ਹੱਲ ਲਈ ਦਿੱਲੀ ਜਾਣ ਵਾਸਤੇ ਸਵੇਰ ਤੋਂ ਹੀ ਸ਼ੰਭੂ ਬਾਰਡਰ 'ਤੇ ਗਰਮਾ-ਗਰਮੀ ਦਾ ਮਾਹੌਲ ਹੈ। ਹਰਿਆਣਾ ਸਰਕਾਰ ਵੱਲੋਂ ਪਿਛਲੀ ਵਾਰ ਕਿਸਾਨਾਂ ਦੇ ਦਿੱਲੀ ਚੱਲੋ ਪ੍ਰੋਗਰਾਮ ਨੂੰ ਰੋਕਣ ਲਈ ਸਰਹੱਦ ਦੇ ਉੱਪਰ ਜਿਹੜੀ ਕੰਧ ਬਣਾਈ ਗਈ ਸੀ, ਉਸ ਨੂੰ ਹੁਣ ਹਥੌੜਿਆਂ ਨਾਲ ਤੋੜੇ ਜਾਣ ਬਾਰੇ ਕਨਸੋਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਇਸ ਸਬੰਧੀ ਪੂਰੀ ਸਥਿਤੀ ਦਾ ਮੁਆਇਨਾ ਵੀ ਕੀਤਾ ਜਾ ਰਿਹਾ ਹੈ।
ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਹਰਿਆਣਾ ਸਰਕਾਰ ਵੱਲੋਂ ਇੱਕ ਪਾਸੇ ਦਾ ਰਸਤਾ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਦੀ ਸਰਹੱਦ 'ਚ ਖੜੇ ਕਿਸਾਨ ਆਗੂ ਜੈ ਸਿੰਘ ਜਲਵੇੜਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਹਰਿਆਣਾ ਦੀ ਸਰਹੱਦ 'ਤੇ ਕੁੱਝ ਹਲਚਲ ਹੋ ਰਹੀ ਹੈ, ਹੋ ਸਕਦਾ ਹੈ ਇੱਕ ਪਾਸੇ ਦਾ ਰਸਤਾ ਖੋਲ੍ਹਿਆ ਜਾ ਰਿਹਾ ਹੈ, ਪਰੰਤੂ ਅਜੇ ਇਸ ਬਾਰੇ ਕੁੱਝ ਵੀ ਸਪੱਸ਼ਟ ਨਹੀਂ ਹੈ। ਪਰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ 6 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਨੂੰ ਲੈ ਕੇ ਸ਼ਾਇਦ ਇਹ ਰਸਤਾ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਜੈ ਸਿੰਘ ਜਲਵੇੜਾ ਭਾਰਤੀ ਕਿਸਾਨ ਸ਼ਹੀਦ ਭਗਤ ਸਿੰਘ ਅੰਬਾਲਾ ਨੇ ਕਿਹਾ ਕਿ ਕਿਸਾਨ 6 ਦਸੰਬਰ ਨੂੰ ਪੂਰੀ ਤਿਆਰੀ ਨਾਲ ਦਿੱਲੀ ਵੱਲ ਕੂਚ ਕਰਨਗੇ ਅਤੇ ਉਨ੍ਹਾਂ ਦੀ ਵੀ ਪੂਰੀ ਤਿਆਰੀ ਹੈ।
- PTC NEWS