Dallewal Health News : ਸੁਪਰੀਮ ਕੋਰਟ ਦੇ ਆਦੇਸ਼ ਪਿੱਛੋਂ ਕਿਸਾਨ ਆਗੂਆਂ 'ਚ 'ਸਰਕਾਰੀ ਡਰ', ਡੱਲੇਵਾਲ ਦੀ ਵਧਾਉਣਗੇ ਸੁਰੱਖਿਆ
Khanauri Border News : ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 34 ਦਿਨਾਂ ਤੋਂ ਲਗਾਤਾਰ ਜਾਰੀ ਹੈ। ਉਹ ਸਿਰਫ਼ ਪਾਣੀ 'ਤੇ ਜੀਅ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਡਿੱਗਦੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਜਾਨ 'ਤੇ ਵੀ ਖਤਰਾ ਲਗਾਤਰ ਮੰਡਰਾਅ ਰਿਹਾ ਹੈ। ਕਿਸਾਨ ਆਗੂ ਦੀ ਜਾਨ ਨੂੰ ਲੈ ਕੇ ਸੁਪਰੀਮ ਕੋਰਟ ਵੀ ਚਿੰਤਾ 'ਚ ਹੈ, ਜਿਸ ਨੂੰ ਲੈ ਕੇ ਅਦਾਲਤ 'ਚ ਲਗਾਤਾਰ ਸੁਣਵਾਈ ਵੀ ਚੱਲ ਰਹੀ ਹੈ।
ਡੱਲੇਵਾਲ ਨੂੰ ਲੈ ਕੇ ਕਿਸਾਨ ਆਗੂਆਂ 'ਚ ਚਿੰਤਾ ਕਿਉਂ ?
ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿਸਾਨ ਆਗੂਆਂ ਦੀ ਇਹ ਵੱਡੀ ਚਿੰਤਾ ਸੁਪਰੀਮ ਕੋਰਟ ਦੇ ਬੀਤੇ ਦਿਨ ਹੁਕਮਾਂ ਤੋਂ ਬਾਅਦ ਸਾਹਮਣੇ ਆਈ ਹੈ। ਕਿਸਾਨ ਆਗੂਆਂ ਕਿਸਾਨ ਆਗੂ ਅਭਿਮੰਨਿਊ ਕੋਹਾੜ, ਲਖਵਿੰਦਰ ਸਿੰਘ ਔਲਖ ਅਤੇ ਕਾਕਾ ਸਿੰਘ ਕੋਟੜਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਡੱਲੇਵਾਲ ਦਾ ਮਰਨ ਵਰਤ ਦਾ 34ਵਾਂ ਦਿਨ ਹੈ ਅਤੇ ਉਨ੍ਹਾਂ ਦੀ ਸਿਹਤ ਲਗਾਤਾਰ ਡਿੱਗ ਰਹੀ ਹੈ। ਡੱਲੇਵਾਲ ਪਾਣੀ 'ਤੇ ਜੀਅ ਰਹੇ ਹਨ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਕਰਦੇ ਹੋਏ ਆਪਣੇ ਸਰੀਰ 'ਤੇ ਕਸ਼ਟ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਕਿਸਾਨਾਂ ਨੂੰ ਅੜੀਅਲ ਰਵੱਈਆ ਅਪਣਾਉਣ ਬਾਰੇ ਕਿਹਾ ਗਿਆ ਹੈ, ਜਦਕਿ ਅਸਲ ਵਿੱਚ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਨਹੀਂ ਛੱਡ ਰਹੀ।
ਕਿਸਾਨ ਆਗੂਆਂ ਨੇ ਇਸ ਦੌਰਾਨ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ। ਆਗੂਆਂ ਨੇ ਕਿਹਾ, ''ਸਾਨੂੰ ਡੱਲੇਵਾਲ ਦੀ ਸੁਰੱਖਿਆ ਦੀ ਚਿੰਤਾ ਹੈ। ਸਾਡਾ ਆਗੂ ਮਾਰਨ ਵਰਤ 'ਤੇ ਬੈਠਾ ਹੈ...ਕੀ ਪੰਜਾਬ ਸਰਾਕਰ ਸਾਡਾ ਸਟੈਂਡ ਕੇਂਦਰ ਕੋਲ ਰਖ ਸਕੀ ਹੈ ਜਾਂ ਨਹੀਂ ਇਹ ਦੱਸੇ...ਸਾਡੀ ਲੜਾਈ ਕੇਂਦਰ ਨਾਲ ਹੈ।''
ਆਗੂਆਂ ਨੇ ਕਿਹਾ, ''ਮਾਣਯੋਗ ਅਦਾਲਤ ਨੇ ਜੋ ਹਦਾਇਤ ਕੀਤੀ ਹੈ ਉਸ ਨਾਲ ਸਾਫ ਹੋ ਗਿਆ ਕਿ 29, 30, 31 ਤੱਕ ਡੱਲੇਵਾਲ ਨੂੰ ਚੁੱਕਣ ਦੀ ਗੱਲ ਹੋ ਸਕਦੀ ਹੈ...ਪੰਜਾਬ ਸਰਕਾਰ ਨੇ ਸਖ਼ਤੀ ਵਰਤੀ ਹੈ ਅਤੇ ਕਿਸੇ ਸਮੇਂ ਵੀ ਡੱਲੇਵਾਲ ਸਾਬ ਨੂੰ ਇਥੋਂ ਚੁੱਕ ਕੇ ਲਿਜਾਇਆ ਜਾ ਸਕਦਾ ਹੈ....ਲੋਕਾਂ ਨੂੰ ਅਪੀਲ ਹੈ ਕਿ ਡੱਲੇਵਾਲ ਦੀ ਸੁਰੱਖਿਆ ਦੇ ਲਈ ਮੋਰਚੇ 'ਤੇ ਪੁੱਜੋ''
ਕਿਸਾਨ ਆਗੂਆਂ ਨੇ ਕਿਹਾ ਕਿ ਡੱਲੇਵਾਲ ਸਾਬ ਨੇ ਖੁਦ ਬੋਲਿਆ ਹੈ ਕਿ ਆਪਣਾ ਡਿਫੈਂਸ ਨੂੰ ਹੋਰ ਪੱਕਾ ਕਰੋ, ਜਿਸ ਤੋਂ ਬਾਅਦ ਅੱਜ ਰਾਤ ਨੂੰ ਡੱਲੇਵਾਲ ਦੀ ਸੁਰੱਖਿਆ ਨੂੰ ਹੋਰ ਵੀ ਸਖ਼ਤ ਕੀਤਾ ਜਾਵੇਗਾ।
- PTC NEWS