Mon, May 5, 2025
Whatsapp

ਗਾਇਕ ਨਿੰਜਾ ਪਹੁੰਚਿਆ ਕਾਸ਼ੀ ਵਿਸ਼ਵਨਾਥ ਮੰਦਰ

Ninja: ਮਸ਼ਹੂਰ ਪੰਜਾਬੀ ਗਾਇਕ ਨਿੰਜਾ ਅਕਸਰ ਆਪਣੇ ਗੀਤਾਂ ਤੇ ਸੁਰੀਲੀ ਗਾਇਕੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ।

Reported by:  PTC News Desk  Edited by:  Amritpal Singh -- June 27th 2023 02:26 PM
ਗਾਇਕ ਨਿੰਜਾ ਪਹੁੰਚਿਆ ਕਾਸ਼ੀ ਵਿਸ਼ਵਨਾਥ ਮੰਦਰ

ਗਾਇਕ ਨਿੰਜਾ ਪਹੁੰਚਿਆ ਕਾਸ਼ੀ ਵਿਸ਼ਵਨਾਥ ਮੰਦਰ

Ninja: ਮਸ਼ਹੂਰ ਪੰਜਾਬੀ ਗਾਇਕ ਨਿੰਜਾ ਅਕਸਰ ਆਪਣੇ ਗੀਤਾਂ ਤੇ ਸੁਰੀਲੀ ਗਾਇਕੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਨਿੰਜਾ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ ਕਿਉਂਕਿ ਉਹ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਲਈ ਕਾਸ਼ੀ ਵਿਸ਼ਵਨਾਥ ਪਹੁੰਚੇ ਹਨ। 


ਦੱਸ ਦਈਏ ਕਿ ਗਾਇਕ ਨਿੰਜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨਾਲ ਜੁੜੀਆਂ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।

ਹਾਲ ਹੀ 'ਚ  ਗਾਇਕ ਨਿੰਜਾ ਉੱਪਰ ਸ਼ਿਵ ਭਗਤੀ ਦਾ ਰੰਗ ਚੜ੍ਹਿਆ ਹੋਇਆ ਹੈ। ਇਸ ਵਿਚਾਲੇ ਉਹ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ। ਇਸ ਦੌਰਾਨ ਕਲਾਕਾਰ ਵੱਲ਼ੋਂ ਆਪਣੀ ਯਾਤਰਾ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।

ਤੁਸੀ ਇਨ੍ਹਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਗਾਇਕ ਨਿੰਜਾ ਇਨ੍ਹਾਂ ਤਸਵੀਰਾਂ ਵਿੱਚ ਸਾਦੇ ਪਹਿਰਾਵੇ ਦੇ ਨਾਲ-ਨਾਲ ਆਪਣੇ ਪ੍ਰਸ਼ੰਸਕਾਂ ਵਿਚਾਲੇ ਘਿਰੇ ਨਜ਼ਰ ਆ ਰਹੇ ਹਨ। ਹਾਲਾਂਕਿ ਇੱਕ ਨਜ਼ਰ ਵਿੱਚ ਤੁਸੀ ਵੀ ਉਨ੍ਹਾਂ ਨੂੰ ਪਛਾਣ ਨਹੀਂ ਸਕੋਗੇ।

ਦੱਸ ਦੇਈਏ ਕਿ ਨਿੰਜਾ ਕਈ ਵਾਰ ਸ਼ਿਵ ਮੰਦਰ ਪਹੁੰਚ ਭੋਲੇਨਾਥ ਦੇ ਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਕਈ ਤਸਵੀਰਾਂ ਅਤੇ ਵੀ਼ਡੀਓ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੇ ਕੀਤੇ ਗਏ ਹਨ। ਇਸ ਦੌਰਾਨ ਉਹ ਆਪਣੇ ਫੈਨਜ਼ ਨਾਲ ਬੇਹੱਦ ਪਿਆਰ ਨਾਲ ਤਸਵੀਰਾਂ ਕਲਿੱਕ ਕਰਵਾਉਂਦੇ ਹੋਏ ਵੀ ਨਜ਼ਰ ਆਏ। 

ਨਿੰਜਾ ਵੱਲੋਂ ਸਾਂਝੀ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ। ਫੈਨਜ਼ ਗਾਇਕ ਦੀਆਂ ਤਸਵੀਰਾਂ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਭਰਪੂਰ ਪਿਆਰ ਲੁੱਟਾ ਰਹੇ ਹਨ। ਇੱਕ ਨੇ ਲਿਖਿਆ, ਭਰਾ ਤੁਹਾਡੇ ਲੁੱਕ ਨੇ ਸਾਡਾ ਦਿਲ ਜਿੱਤ ਲਿਆ। ਇੱਕ ਹੋਰ ਨੇ ਲਿਖਿਆ, 'ਆਪਣੇ ਆਪ ਨੂੰ ਫੈਨਜ਼ ਪ੍ਰਤੀ ਚੰਗਾ ਰੱਖਣਾ ਹੀ ਅਸਲ ਸੈਲੀਬ੍ਰੀਟੀ ਹੋਣਾ ਹੈ , ਨਿੰਜਾ ਬਾਈ ਲਵ ਯੂ। '


- PTC NEWS

Top News view more...

Latest News view more...

PTC NETWORK