Sun, Sep 8, 2024
Whatsapp

ਗਾਇਕਾ ਅਫ਼ਸਾਨਾ ਖ਼ਾਨ ਹਸਪਤਾਲ 'ਚ ਦਾਖ਼ਲ, ਖ਼ੁਦ ਇੰਸਟ੍ਰਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ

Reported by:  PTC News Desk  Edited by:  Ravinder Singh -- January 14th 2023 02:26 PM
ਗਾਇਕਾ ਅਫ਼ਸਾਨਾ ਖ਼ਾਨ ਹਸਪਤਾਲ 'ਚ ਦਾਖ਼ਲ, ਖ਼ੁਦ ਇੰਸਟ੍ਰਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ

ਗਾਇਕਾ ਅਫ਼ਸਾਨਾ ਖ਼ਾਨ ਹਸਪਤਾਲ 'ਚ ਦਾਖ਼ਲ, ਖ਼ੁਦ ਇੰਸਟ੍ਰਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ

ਚੰਡੀਗੜ੍ਹ : ਮਸ਼ਹੂਰ ਗਾਇਕਾ ਅਫਸਾਨਾ ਖ਼ਾਨ (Afsana Khan) ਸਿਹਤ ਵਿਗੜਨ ਕਾਰਨ ਹਸਪਤਾਲ 'ਚ ਦਾਖ਼ਲ ਹੈ। ਇਸ ਸਬੰਧੀ ਜਾਣਕਾਰੀ ਖ਼ੁਦ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ। ਉਨ੍ਹਾਂ ਨੂੰ  ਜ਼ੀਰਕਪੁਰ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਸ ਵਿਚ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਤੇ ਉਨ੍ਹਾਂ ਨੂੰ ਡਰਿੱਪ ਲੱਗੀ ਹੋਈ ਹੈ।

ਅਫਸਾਨਾ ਖ਼ਾਨ ਪਹਿਲੀ ਤਸਵੀਰ 'ਚ ਹਸਪਤਾਲ ਦੇ ਬੈੱਡ 'ਤੇ ਪਈ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਨਾਲ ਅਫਸਾਨਾ ਖ਼ਾਨ ਨੇ 'Not Well' ਲਿਖਿਆ ਹੈ। ਦੂਜੀ ਤਸਵੀਰ ਅਫਸਾਨਾ ਖ਼ਾਨ ਨੇ ਆਪਣੇ ਹੱਥ ਦੀ ਸਾਂਝੀ ਕੀਤੀ ਹੈ, ਜਿਸ 'ਚ ਉਸ ਦੇ ਹੱਥ 'ਤੇ ਗਲੂਕੋਸ ਦੀ ਸੂਈ ਲੱਗੀ ਹੋਈ ਅਤੇ ਕਾਫੀ ਪਰੇਸ਼ਾਨੀ ਦੇ ਆਲਮ ਵਿਚ ਨਜ਼ਰ ਆ ਰਹੀ ਹੈ।


ਇਹ ਵੀ ਪੜ੍ਹੋ : ਪੁਖ਼ਤਾ ਸੁਰੱਖਿਆ ਪ੍ਰਬੰਧ ਹੇਠ ਲਾਡੋਵਾਲ ਤੋਂ ਅਗਲੇ ਪੜਾਅ ਲਈ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ

ਦੂਜੇ ਪਾਸੇ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੀ ਸਿਹਤ 'ਚ ਹੁਣ ਸੁਧਾਰ ਹੈ। ਚਰਚਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਹੀ ਅਫਸਾਨਾ ਖ਼ਾਨ ਮਾਨਸਿਕ ਤੌਰ ਉਤੇ ਪਰੇਸ਼ਾਨ ਹੈ। ਪਹਿਲਾਂ ਵੀ ਇਕ ਵਾਰ ਅਫਸਾਨਾ ਖ਼ਾਨ ਦੀ ਸਿਹਤ ਵਿਗੜ ਗਈ ਸੀ। ਮੀਡੀਆ ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਗਾਇਕਾ ਅਫਸਾਨਾ ਖਾਨ ਪਿਛਲੇ ਸਮੇਂ ਤੋਂ ਤਣਾਅ ਦਾ ਸ਼ਿਕਾਰ ਹੈ।  

- PTC NEWS

Top News view more...

Latest News view more...

PTC NETWORK