Tue, Sep 17, 2024
Whatsapp

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਭੇਂਟ ਕੀਤਾ 'ਸੱਚ, ਸਬਰ ਤੇ ਵਿਚਾਰ' ਦਾ ਥਾਲ, ਸਿੱਖ ਵਿਦਵਾਨ ਡਾ. ਰੰਧਾਵਾ ਤੋਂ ਜਾਣੋ ਕੀ ਹੈ ਖਾਸੀਅਤ

ਡਾ. ਰੰਧਾਵਾ ਨੇ ਦੱਸਿਆ ਕਿ ਇਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੀਲੇ ਰੰਗ ਦੇ ਵਿੱਚ ਫਿਰ ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਗੁਰੂ ਚੱਕਰ ਵਿੱਚ ਬਾਹਰੋਂ ਅੰਦਰ ਨੂੰ ਜਾਈਏ ਤੇ ਉਸ ਤੋਂ ਉਸ ਤਰ੍ਹਾਂ ਸਾਨੂੰ ਬਾਣੀ ਦਾ ਵੇਰਵਾ ਮਿਲਦਾ ਜਾਂਦਾ ਹੈ।

Reported by:  PTC News Desk  Edited by:  KRISHAN KUMAR SHARMA -- September 06th 2024 03:23 PM
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਭੇਂਟ ਕੀਤਾ 'ਸੱਚ, ਸਬਰ ਤੇ ਵਿਚਾਰ' ਦਾ ਥਾਲ, ਸਿੱਖ ਵਿਦਵਾਨ ਡਾ. ਰੰਧਾਵਾ ਤੋਂ ਜਾਣੋ ਕੀ ਹੈ ਖਾਸੀਅਤ

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਭੇਂਟ ਕੀਤਾ 'ਸੱਚ, ਸਬਰ ਤੇ ਵਿਚਾਰ' ਦਾ ਥਾਲ, ਸਿੱਖ ਵਿਦਵਾਨ ਡਾ. ਰੰਧਾਵਾ ਤੋਂ ਜਾਣੋ ਕੀ ਹੈ ਖਾਸੀਅਤ

Sri Guru Granth Sahib Ji : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਢਲੀ ਜਾਣਕਾਰੀ ਇੱਕੋ ਨਜ਼ਰ ਵਿੱਚ ਦੇਣ ਲਈ ਸਿੱਖ ਵਿਦਵਾਨ ਡਾਕਟਰ ਗੁਰਸ਼ਰਨ ਸਿੰਘ ਰੰਧਾਵਾ ਨੇ ਕਈ ਮਹੀਨੇ ਦੀ ਸਖਤ ਮਿਹਨਤ ਤੋਂ ਬਾਅਦ 'ਸੱਚ, ਸਬਰ ਤੇ ਵਿਚਾਰ' ਦਾ ਥਾਲ ਤਿਆਰ ਕੀਤਾ ਹੈ, ਜੋ ਕਿ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਭੇਟ ਕਰਨ ਲਈ ਪੁੱਜੇ ਸਨ।

ਉਨ੍ਹਾਂ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ ਅੰਕ ਤੋਂ ਲੈ ਕੇ 1430 ਅੰਕ ਤੱਕ ਸਾਰੀ ਬਾਣੀ ਕਿਸ ਤਰ੍ਹਾਂ ਦੀਆਂ ਬਾਣੀਆਂ ਰਾਗਾਂ ਵਿੱਚ ਬਾਣੀ ਬਿਨਾਂ ਰਾਗਾਂ ਤੋਂ ਬਾਣੀ ਤੇ ਉਹ ਸਾਰੇ ਰਾਗਾਂ ਦੇ ਨਾਮ ਨੇ ਉਸੇ ਤਰਤੀਬ ਵਿੱਚ ਤੇ ਕਿਹੜਾ ਰਾਗ ਕਿੰਨੇ ਅੰਗ ਤੋਂ ਸ਼ੁਰੂ ਹੁੰਦਾ ਕਿੰਨੇ ਤੇ ਖਤਮ ਹੁੰਦਾ, ਉਸ ਤੋਂ ਬਾਅਦ ਸਾਰੇ ਰਚਨਹਾਰਿਆ ਦੀ ਜਿਹੜੀ ਬਾਣੀ ਹੈ, ਉਸ ਦੀ ਪੂਰੀ ਦੀ ਪੂਰੀ ਤਰਤੀਬ ਵੱਖ-ਵੱਖ ਰੰਗਾਂ ਦੇ ਹਿਸਾਬ ਨਾਲ ਦਿਖਾਈ ਹੈ।


ਡਾ. ਰੰਧਾਵਾ ਨੇ ਦੱਸਿਆ ਕਿ ਇਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੀਲੇ ਰੰਗ ਦੇ ਵਿੱਚ ਫਿਰ ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਗੁਰੂ ਚੱਕਰ ਵਿੱਚ ਬਾਹਰੋਂ ਅੰਦਰ ਨੂੰ ਜਾਈਏ ਤੇ ਉਸ ਤੋਂ ਉਸ ਤਰ੍ਹਾਂ ਸਾਨੂੰ ਬਾਣੀ ਦਾ ਵੇਰਵਾ ਮਿਲਦਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਬਣਾਉਣ ਵਿੱਚ ਉਨ੍ਹਾਂ ਨੂੰ ਕਈ ਮਹੀਨੇ ਲੱਗੇ ਹਨ। ਪਹਿਲਾਂ ਉਨ੍ਹਾਂ ਨੇ ਇਸ ਨੂੰ ਖੁਦ ਕੱਚਾ ਬਣਾਇਆ ਅਤੇ ਬਾਅਦ ਵਿੱਚ ਡਿਜੀਟਲ ਕਰਵਾ ਕੇ ਤਿਆਰ ਕੀਤਾ ਹੈ। ਉਨ੍ਹਾ ਦੱਸਿਆ ਕਿ ਇਹ ਕਾਪੀਆਂ ਤਿਆਰ ਕਰਕੇ ਵੱਖ-ਵੱਖ ਵਿਦਿਅਕ ਅਦਾਰਿਆਂ ਅਤੇ ਗੁਰਦੁਆਰਾ ਸਾਹਿਬਾਨਾਂ ਵਿੱਚ ਭੇਟ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗੈਰ-ਸਿੱਖ ਵੀ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਉਨ੍ਹਾ ਤੋਂ ਇਸਦੀ ਕਾਪੀ ਦੀ ਮੰਗ ਕੀਤੀ ਜਾ ਰਹੀ।

ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਵਾਈਸ ਚਾਂਸਲਰ ਬੂਟਾ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਜਿੱਥੇ ਸਿੰਘ ਸਾਹਿਬ ਨੂੰ ਇਹ ਭੇਟ ਕੀਤਾ, ਉਥੇ ਹੀ ਇਸਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਿੰਘ ਸਾਹਿਬ ਨਾਲ ਵਿਚਾਰਾਂ ਵੀ ਕੀਤੀਆਂ, ਤਾਂ ਜੋ ਇਸ ਨੂੰ ਗੁਰਦੁਆਰਾ ਸਾਹਿਬਾਨਾਂ ਵਿੱਚ ਲਗਾ ਕੇ ਵੱਧ ਤੋਂ ਵੱਧ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਦਿੱਤੀ ਜਾਵੇ।

- PTC NEWS

Top News view more...

Latest News view more...

PTC NETWORK