Thu, Jul 4, 2024
Whatsapp

Ginger In Summer: ਗਰਮੀਆਂ ਦੇ ਮੌਸਮ 'ਚ ਲੋੜ ਤੋਂ ਜ਼ਿਆਦਾ ਅਦਰਕ ਦਾ ਸੇਵਨ ਕਰਨਾ ਪੈ ਸਕਦਾ ਹੈ ਭਾਰੀ, ਜਾਣੋ ਕਿਵੇਂ

ਦਸ ਦਈਏ ਕਿ ਸਰਦੀਆਂ ਹੋਣ ਜਾਂ ਗਰਮੀਆਂ ਲੋਕ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਇਸ ਦੀ ਭਰਪੂਰ ਵਰਤੋਂ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਨਾ ਸਿਰਫ ਫਾਇਦੇਮੰਦ ਹੁੰਦਾ ਹੈ

Reported by:  PTC News Desk  Edited by:  Aarti -- July 01st 2024 06:03 PM
Ginger In Summer: ਗਰਮੀਆਂ ਦੇ ਮੌਸਮ 'ਚ ਲੋੜ ਤੋਂ ਜ਼ਿਆਦਾ ਅਦਰਕ ਦਾ ਸੇਵਨ ਕਰਨਾ ਪੈ ਸਕਦਾ ਹੈ ਭਾਰੀ, ਜਾਣੋ ਕਿਵੇਂ

Ginger In Summer: ਗਰਮੀਆਂ ਦੇ ਮੌਸਮ 'ਚ ਲੋੜ ਤੋਂ ਜ਼ਿਆਦਾ ਅਦਰਕ ਦਾ ਸੇਵਨ ਕਰਨਾ ਪੈ ਸਕਦਾ ਹੈ ਭਾਰੀ, ਜਾਣੋ ਕਿਵੇਂ

Eating Too Much Ginger In Summer: ਅਦਰਕ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਆਇਰਨ, ਕੈਲਸ਼ੀਅਮ, ਵਿਟਾਮਿਨ ਸੀ, ਫਾਸਫੋਰਸ, ਕਾਪਰ, ਜ਼ਿੰਕ ਅਤੇ ਮੈਂਗਨੀਜ਼ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਣਦੇ ਹਨ। 

ਦਸ ਦਈਏ ਕਿ ਸਰਦੀਆਂ ਹੋਣ ਜਾਂ ਗਰਮੀਆਂ ਲੋਕ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਇਸ ਦੀ ਭਰਪੂਰ ਵਰਤੋਂ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਨਾ ਸਿਰਫ ਫਾਇਦੇਮੰਦ ਹੁੰਦਾ ਹੈ, ਸਗੋਂ ਇਸ ਦੇ ਨੁਕਸਾਨ ਵੀ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਗਰਮੀਆਂ ਦੇ ਮੌਸਮ 'ਚ ਲੋੜ ਤੋਂ ਜ਼ਿਆਦਾ ਅਦਰਕ ਦਾ ਸੇਵਨ ਕਰਨ ਨਾਲ ਕਿਹੜੀਆਂ-ਕਿਹੜੀਆਂ ਸਿਹਤ ਸਮਸਿਆਵਾਂ ਹੋ ਸਕਦੀਆਂ ਹਨ?


ਬਲੱਡ ਪ੍ਰੈਸ਼ਰ ਦੀ ਸਮੱਸਿਆ : 

ਜੇਕਰ ਤੁਹਾਨੂੰ ਘਟ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਆਪਣੀ ਖੁਰਾਕ 'ਚ ਅਦਰਕ ਦੀ ਵਰਤੋਂ ਸੀਮਤ ਮਾਤਰਾ 'ਚ ਕਰਨੀ ਚਾਹੀਦੀ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਖੂਨ ਨੂੰ ਪਤਲਾ ਕਰਨ ਵਾਲੇ ਗੁਣ ਪਾਏ ਜਾਣਦੇ ਹਨ, ਜੋ ਬੀਪੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ।

ਪਾਚਨ ਸੰਬੰਧੀ ਸਮੱਸਿਆਵਾਂ : 

ਮਾਹਿਰਾਂ ਮੁਤਾਬਕ ਲੋੜ ਤੋਂ ਜ਼ਿਆਦਾ ਅਦਰਕ ਦਾ ਸੇਵਨ ਕਰਨ ਨਾਲ ਬਦਹਜ਼ਮੀ ਅਤੇ ਐਸੀਡਿਟੀ ਵਰਗੀਆਂ ਸਮਸਿਆਵਾਂ ਹੋ ਸਕਦੀਆਂ ਹਨ। ਨਾਲ ਹੀ ਇਸ ਦੇ ਸੇਵਨ ਨਾਲ ਪੇਟ 'ਚ ਜਲਣ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕਿਉਂਕਿ ਗਰਮੀਆਂ 'ਚ ਬਹੁਤੇ ਲੋਕਾਂ ਨੂੰ ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤੁਹਾਨੂੰ ਅਦਰਕ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ।

ਦਿਲ ਦੀ ਸਿਹਤ ਲਈ ਨੁਕਸਾਨਦੇਹ : 

ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਅਦਰਕ ਦਾ ਸੇਵਨ ਦਿਲ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਦਸ ਦਈਏ ਕਿ ਲੋੜ ਤੋਂ ਜ਼ਿਆਦਾ ਇਸ ਦਾ ਸੇਵਨ ਕਰਨ ਨਾਲ ਇਨਸੌਮਨੀਆ ਅਤੇ ਅਨਿਯਮਿਤ ਦਿਲ ਦੀ ਧੜਕਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਗਰਮੀਆਂ 'ਚ ਇਸ ਦਾ ਘੱਟ ਸੇਵਨ ਕਰਨਾ ਬਿਹਤਰ ਹੁੰਦਾ ਹੈ।

ਜਲਣ : 

ਗਰਮੀਆਂ ਦੇ ਮੌਸਮ 'ਚ ਲੋੜ ਤੋਂ ਜ਼ਿਆਦਾ ਅਦਰਕ ਦਾ ਸੇਵਨ ਕਰਨ ਨਾਲ ਵੀ ਜਲਨ ਹੋ ਸਕਦੀ ਹੈ। ਦਸ ਦਈਏ ਕਿ ਇਸ ਨਾਲ ਐਸਿਡ ਰਿਫਲਕਸ ਦੀ ਸਮੱਸਿਆ ਵੀ ਵਧ ਸਕਦੀ ਹੈ, ਅਜਿਹੇ 'ਚ ਜੇਕਰ ਤੁਹਾਨੂੰ ਵੀ ਚਾਹ ਤੋਂ ਲੈ ਕੇ ਸਬਜ਼ੀਆਂ ਅਤੇ ਪੂਲਾ ਆਦਿ ਹਰ ਚੀਜ਼ 'ਚ ਅਦਰਕ ਦੀ ਜ਼ਿਆਦਾ ਵਰਤੋਂ ਕਰਨ ਦੀ ਆਦਤ ਹੈ ਤਾਂ ਤੁਹਾਨੂੰ ਇਸ ਤੋਂ ਬਚਣਾ ਚਾਹੀਦਾ ਹੈ।

ਚਮੜੀ ਦੀ ਸਮੱਸਿਆ: 

ਗਰਮੀਆਂ ਦੇ ਮੌਸਮ 'ਚ ਖਾਣੇ 'ਚ ਅਦਰਕ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅੱਖਾਂ ਦੇ ਆਲੇ-ਦੁਆਲੇ ਸੋਜ, ਚਿਹਰੇ 'ਤੇ ਖਾਰਸ਼ ਜਾਂ ਲਾਲੀ ਹੋ ਸਕਦੀ ਹੈ। ਨਾਲ ਹੀ ਇਸ ਨਾਲ ਦਿਲ 'ਚ ਸੋਜ, ਸਾਹ ਲੈਣ 'ਚ ਤਕਲੀਫ ਅਤੇ ਗਲਾ ਖਰਾਬ ਹੋ ਸਕਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

 ਇਹ ਵੀ ਪੜ੍ਹੋ: How to use Curdled Milk: ਫਟੇ ਹੋਏ ਦੁੱਧ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ ? ਜਾਣੋ ਇੱਥੇ

- PTC NEWS

Top News view more...

Latest News view more...

PTC NETWORK