Fri, Sep 27, 2024
Whatsapp

Side Effects of Alcohol : ਰੋਜ਼ਾਨਾਂ ਸ਼ਰਾਬ ਪੀਣ ਨਾਲ ਸਿਹਤ ਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ? ਜਾਣੋ

Side Effects of Alcohol : ਇੱਕ ਅਧਿਐਨ ਜਿਸ 'ਚ ਕੁਝ ਲੋਕਾਂ ਦਾ ਨਿਰੀਖਣ ਕੀਤਾ ਗਿਆ ਸੀ, ਨੇ ਪਾਇਆ ਕਿ ਜੋ ਲੋਕ ਹਰ ਰੋਜ਼ ਦੋ ਜਾਂ ਇਸ ਤੋਂ ਵੱਧ ਡ੍ਰਿੰਕ ਪੀਂਦੇ ਸਨ ਉਨ੍ਹਾਂ 'ਚ ਓਸਟੀਓਪੋਰੋਸਿਸ ਹੋਣ ਦੀ ਸੰਭਾਵਨਾ 1.63 ਗੁਣਾ ਵੱਧ ਸੀ।

Reported by:  PTC News Desk  Edited by:  KRISHAN KUMAR SHARMA -- September 27th 2024 02:37 PM -- Updated: September 27th 2024 02:39 PM
Side Effects of Alcohol : ਰੋਜ਼ਾਨਾਂ ਸ਼ਰਾਬ ਪੀਣ ਨਾਲ ਸਿਹਤ ਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ? ਜਾਣੋ

Side Effects of Alcohol : ਰੋਜ਼ਾਨਾਂ ਸ਼ਰਾਬ ਪੀਣ ਨਾਲ ਸਿਹਤ ਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ? ਜਾਣੋ

Side Effects of Alcohol : ਵੈਸੇ ਤਾਂ ਜ਼ਿਆਦਾਤਰ ਲੋਕ ਨਵੇਂ ਸਾਲ ਦੀ ਪਾਰਟੀ, ਜਨਮਦਿਨ, ਵਿਆਹ ਆਦਿ ਵਰਗੇ ਖਾਸ ਮੌਕੇ ਮਨਾਉਣ ਲਈ ਸ਼ਰਾਬ ਦਾ ਸੇਵਨ ਕਰਦੇ ਹਨ। ਪਰ, ਕੁਝ ਲੋਕ ਸ਼ਰਾਬ ਪੀਣ ਤੋਂ ਬਿਨਾਂ ਇੱਕ ਦਿਨ ਵੀ ਨਹੀਂ ਰਹਿ ਸਕਦੇ ਹਨ। ਅਜਿਹੇ ਲੋਕਾਂ ਨੂੰ ਸ਼ਰਾਬ ਪੀਣ ਦੀ ਭੈੜੀ ਲਤ ਲੱਗ ਜਾਂਦੀ ਹੈ। ਬੇਸ਼ੱਕ, ਭਾਵੇਂ ਤੁਸੀਂ ਕਦੇ-ਕਦਾਈਂ ਜਾਂ ਹਰ ਰੋਜ਼ ਪੀਂਦੇ ਹੋ, ਸ਼ਰਾਬ ਕਿਸੇ ਨਾ ਕਿਸੇ ਤਰੀਕੇ ਨਾਲ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਮਾਹਿਰਾਂ ਮੁਤਾਬਕ ਕਿਸੇ ਵੀ ਕਿਸਮ ਦਾ ਨਸ਼ਾ, ਚਾਹੇ ਉਹ ਸ਼ਰਾਬ ਦਾ ਸੇਵਨ, ਨਸ਼ੇ ਜਾਂ ਸਿਗਰਟਨੋਸ਼ੀ, ਇਹ ਸਭ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਸ਼ਰਾਬ ਪੀਣ ਦੇ ਆਦੀ ਹੋ, ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਕਸਾਨਾਂ ਬਾਰੇ ਦਸਾਂਗੇ, ਜੋ ਰੋਜ਼ਾਨਾਂ ਸ਼ਰਾਬ ਪੀਣ ਨਾਲ ਹੋ ਸਕਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਨੁਕਸਾਨਾਂ ਬਾਰੇ...

CDC ਦੀ ਰਿਪੋਰਟ ਮੁਤਾਬਕ ਸ਼ਰਾਬ ਦੀ ਖਪਤ ਔਰਤਾਂ ਲਈ ਪ੍ਰਤੀ ਦਿਨ ਸਿਰਫ ਇੱਕ ਪੀਣ ਅਤੇ ਪੁਰਸ਼ਾਂ ਲਈ ਦੋ ਪੀਣ ਤੱਕ ਸੀਮਿਤ ਹੋਣੀ ਚਾਹੀਦੀ ਹੈ। ਜਿਹੜੇ ਲੋਕ ਪ੍ਰਤੀ ਹਫ਼ਤੇ 8-15 ਸ਼ਰਾਬ ਪੀਂਦੇ ਹਨ ਜਾਂ ਇਸ ਤੋਂ ਵੱਧ ਸ਼ਰਾਬ ਪੀਣ ਵਾਲੇ ਮੰਨੇ ਜਾਣਦੇ ਹਨ ਅਤੇ ਇਹ ਆਦਤ ਕਈ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਤਾਂ ਆਓ ਜਾਣਦੇ ਹਾਂ ਰੋਜ਼ਾਨਾਂ ਸ਼ਰਾਬ ਪੀਣ ਨਾਲ ਕੀ-ਕੀ ਨੁਕਸਾਨ ਹੋ ਸਕਦੇ ਹਨ?


ਦਿਲ ਦੇ ਰੋਗ : ਮਾਹਿਰਾਂ ਮੁਤਾਬਕ ਜਿਹੜੇ ਲੋਕ ਹਰ ਰੋਜ਼ ਸ਼ਰਾਬ ਪੀਂਦੇ ਹਨ, ਉਨ੍ਹਾਂ 'ਚ ਦਿਲ ਦੀ ਬਿਮਾਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਦਸ ਦਈਏ ਕੀ ਅਜਿਹਾ ਉਨ੍ਹਾਂ ਲੋਕਾਂ ਨਾਲ ਨਹੀਂ ਹੁੰਦਾ ਜੋ ਸ਼ਰਾਬ ਨਹੀਂ ਪੀਂਦੇ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜੋ ਔਰਤਾਂ ਹਰ ਰੋਜ਼ ਸ਼ਰਾਬ ਪੀਂਦੀਆਂ ਹਨ, ਉਨ੍ਹਾਂ 'ਚ ਮਰਦਾਂ ਦੇ ਮੁਕਾਬਲੇ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜੌਹਨ ਹੌਪਕਿੰਸ ਮੈਡੀਸਨ 'ਚ ਪ੍ਰਕਾਸ਼ਿਤ ਇੱਕ ਲੇਖ ਮੁਤਾਬਕ, ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਦਿਲ ਨਾਲ ਸਬੰਧਤ ਕਈ ਸਮੱਸਿਆਵਾਂ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਅਸਫਲਤਾ, ਸਟ੍ਰੋਕ ਦੇ ਜੋਖਮ ਨੂੰ ਬਹੁਤ ਵਧਾ ਦਿੰਦਾ ਹੈ। ਨਾਲ ਹੀ ਨਿਯਮਿਤ ਤੌਰ 'ਤੇ ਸ਼ਰਾਬ ਪੀਣ ਨਾਲ ਵੀ ਭਾਰ ਵਧਦਾ ਹੈ। ਜ਼ਿਆਦਾ ਭਾਰ ਹੋਣ ਨਾਲ ਦਿਲ ਦੀ ਸਿਹਤ 'ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਸ਼ਰਾਬ ਵਾਧੂ ਕੈਲੋਰੀ ਦਾ ਇੱਕ ਸਰੋਤ ਹੈ, ਜੋ ਭਾਰ ਵਧਣ ਦਾ ਇੱਕ ਵੱਡਾ ਕਾਰਨ ਹੈ।

ਬਾਂਝਪਨ ਦਾ ਕਾਰਨ : ਕਈ ਅਧਿਐਨਾਂ 'ਚ ਇਹ ਦੱਸਿਆ ਗਿਆ ਹੈ ਕਿ ਗਰਭਵਤੀ ਔਰਤਾਂ ਦੁਆਰਾ ਸ਼ਰਾਬ ਪੀਣ ਨਾਲ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਗਰਭ 'ਚ ਮੌਜੂਦ ਬੱਚੇ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਸ ਨਾਲ ਸਮੇਂ ਤੋਂ ਪਹਿਲਾਂ ਡਿਲੀਵਰੀ, ਗਰਭਪਾਤ, ਭਰੂਣ ਅਲਕੋਹਲ ਸਿੰਡਰੋਮ ਡਿਸਆਰਡਰ (FASD) ਜਾਂ ਮਰੇ ਹੋਏ ਬੱਚੇ ਦਾ ਜਨਮ ਹੋ ਸਕਦਾ ਹੈ, ਅਰਥਾਤ ਡਿਲੀਵਰੀ ਦੇ ਸਮੇਂ ਮਰੇ ਹੋਏ ਬੱਚੇ ਦਾ ਜਨਮ।

ਨਾਲ ਹੀ ਇੱਕ ਅਧਿਐਨ 'ਚ 21-45 ਸਾਲ ਦੀ ਉਮਰ ਦੀਆਂ 6,120 ਔਰਤਾਂ ਨੂੰ ਦੇਖਿਆ ਗਿਆ। ਖੋਜਕਰਤਾਵਾਂ ਨੇ ਪਾਇਆ ਕਿ ਜੋ ਔਰਤਾਂ ਇੱਕ ਹਫ਼ਤੇ 'ਚ ਘੱਟ ਤੋਂ ਘੱਟ 14 ਸ਼ਰਾਬ ਵਾਲੇ ਪਦਾਰਥ ਪੀਂਦੀਆਂ ਸਨ। ਉਨ੍ਹਾਂ ਔਰਤਾਂ ਦੇ ਮੁਕਾਬਲੇ ਗਰਭਵਤੀ ਹੋਣ ਦੀ ਸੰਭਾਵਨਾ 18% ਘੱਟ ਸੀ ਜੋ ਘੱਟ ਸ਼ਰਾਬ ਪੀਂਦੀਆਂ ਸਨ ਜਾਂ ਬਿਲਕੁਲ ਨਹੀਂ ਪੀਂਦੀਆਂ ਸਨ।

ਲੀਵਰ ਨੂੰ ਨੁਕਸਾਨ : ਇਹ ਗੱਲ ਕਈ ਅਧਿਐਨਾਂ 'ਚ ਵੀ ਸਾਹਮਣੇ ਆਈ ਹੈ ਅਤੇ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਰਾਬ ਪੀਣ ਨਾਲ ਲੀਵਰ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਲੀਵਰ ਟੁੱਟਣ ਅਤੇ ਸਰੀਰ 'ਚੋਂ ਹਾਨੀਕਾਰਕ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਦਾ ਕੰਮ ਕਰਦਾ ਹੈ। ਵੈਸੇ ਤਾਂ ਨਿਯਮਤ ਅਧਾਰ 'ਤੇ ਵੱਡੀ ਮਾਤਰਾ 'ਚ ਸ਼ਰਾਬ ਪੀਣ ਨਾਲ ਲੀਵਰ ਦੀਆਂ ਇਨ੍ਹਾਂ ਸਾਰੀਆਂ ਮਹੱਤਵਪੂਰਣ ਪ੍ਰਕਿਰਿਆਵਾਂ 'ਚ ਵਿਘਨ ਪੈ ਸਕਦਾ ਹੈ ਅਤੇ ਇਹ ਲੀਵਰ ਦੀ ਸੋਜ ਅਤੇ ਲੀਵਰ ਦੀ ਬਿਮਾਰੀ ਦੇ ਜੋਖਮ ਨੂੰ ਵੀ ਵਧਾ ਸਕਦਾ ਹੈ। ਲੀਵਰ ਦੀ ਬੀਮਾਰੀ ਕਾਰਨ ਸਰੀਰ 'ਚ ਜ਼ਹਿਰੀਲੇ ਤੱਤ ਅਤੇ ਹਾਨੀਕਾਰਕ ਤੱਤ ਇਕੱਠੇ ਹੋਣੇ ਸ਼ੁਰੂ ਹੋ ਜਾਣਦੇ ਹਨ, ਜਿਸ ਨਾਲ ਮੌਤ ਵੀ ਹੋ ਸਕਦੀ ਹੈ।

ਬੋਲਣ ਵੇਲੇ ਸ਼ਬਦਾਂ ਦਾ ਅਸਪਸ਼ਟ ਉਚਾਰਨ : ਅਮਰੀਕੀ ਨਸ਼ਾ ਮੁਕਤੀ ਕੇਂਦਰਾਂ ਦੇ ਮੁਤਾਬਕ, ਜੋ ਲੋਕ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ, ਉਨ੍ਹਾਂ ਨੂੰ ਡਾਇਸਾਰਥਰੀਆ ਹੋਣ ਦਾ ਖ਼ਤਰਾ ਹੁੰਦਾ ਹੈ। ਇਹ ਸ਼ਬਦ ਬੋਲਣ 'ਚ ਮੁਸ਼ਕਲ ਲਈ ਇੱਕ ਡਾਕਟਰੀ ਸ਼ਬਦ ਹੈ। ਦਸ ਦਈਏ ਕਿ ਬੋਲਣ 'ਚ ਇਹ ਸਮੱਸਿਆ ਕਈ ਸਥਿਤੀਆਂ ਦੇ ਕਾਰਨ ਹੋ ਸਕਦੀ ਹੈ, ਜਿਵੇਂ ਕਿ ਦਿਮਾਗ ਦੀ ਸੱਟ, ਬ੍ਰੇਨ ਟਿਊਮਰ ਅਤੇ ਸਟ੍ਰੋਕ। ਵੈਸੇ ਤਾਂ ਸਮੇਂ ਦੇ ਨਾਲ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਦਿਮਾਗ ਨੂੰ ਨੁਕਸਾਨ ਹੁੰਦਾ ਹੈ, ਸਥਾਈ ਡਾਇਸਾਰਥਰੀਆ ਦੀ ਸੰਭਾਵਨਾ ਵਧ ਜਾਂਦੀ ਹੈ।

ਓਸਟੀਓਪੋਰੋਸਿਸ ਦਾ ਖਤਰਾ : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਜਿਹੜੇ ਲੋਕ ਬਹੁਤ ਜ਼ਿਆਦਾ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ, ਉਨ੍ਹਾਂ 'ਚ ਹੱਡੀਆਂ ਨਾਲ ਸਬੰਧਤ ਬਿਮਾਰੀ ਓਸਟੀਓਪੋਰੋਸਿਸ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇੱਕ ਅਧਿਐਨ ਜਿਸ 'ਚ ਕੁਝ ਲੋਕਾਂ ਦਾ ਨਿਰੀਖਣ ਕੀਤਾ ਗਿਆ ਸੀ, ਨੇ ਪਾਇਆ ਕਿ ਜੋ ਲੋਕ ਹਰ ਰੋਜ਼ ਦੋ ਜਾਂ ਇਸ ਤੋਂ ਵੱਧ ਡ੍ਰਿੰਕ ਪੀਂਦੇ ਸਨ ਉਨ੍ਹਾਂ 'ਚ ਓਸਟੀਓਪੋਰੋਸਿਸ ਹੋਣ ਦੀ ਸੰਭਾਵਨਾ 1.63 ਗੁਣਾ ਵੱਧ ਸੀ। ਅਜਿਹਾ ਇਸ ਲਈ ਹੈ ਕਿਉਂਕਿ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਕੈਲਸ਼ੀਅਮ ਅਤੇ ਵਿਟਾਮਿਨ ਡੀ ਵਰਗੇ ਪੌਸ਼ਟਿਕ ਤੱਤਾਂ ਦੇ ਸੋਖਣ 'ਚ ਰੁਕਾਵਟ ਆਉਂਦੀ ਹੈ। ਮਾਹਿਰਾਂ ਮੁਤਾਬਕ ਇਹ ਦੋਵੇਂ ਤੱਤ ਹੱਡੀਆਂ ਦੀ ਸਿਹਤ ਲਈ ਜ਼ਰੂਰੀ ਹੁੰਦੇ ਹਨ।

ਅਜਿਹੇ 'ਚ ਮੁੱਖ ਗੱਲ ਇਹ ਹੈ ਕਿ ਤੁਹਾਨੂੰ ਕਿਸੇ ਵੀ ਚੀਜ਼ ਦਾ ਸੇਵਨ ਕਰਨਾ ਚਾਹੀਦਾ ਹੈ, ਪਰ ਇੱਕ ਸੀਮਤ ਮਾਤਰਾ 'ਚ ਅਤੇ ਜ਼ਿਆਦਾ ਨਹੀਂ। ਇਸੇ ਤਰ੍ਹਾਂ ਜੇਕਰ ਤੁਸੀਂ ਕਦੇ-ਕਦਾਈਂ ਅਤੇ ਬਹੁਤ ਘੱਟ ਮਾਤਰਾ 'ਚ ਸ਼ਰਾਬ ਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਕਿਸੇ ਕਿਸਮ ਦੀ ਸਰੀਰਕ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਤੁਹਾਡੇ ਸਰੀਰ ਦੇ ਮਹੱਤਵਪੂਰਨ ਅੰਗ ਵੀ ਠੀਕ ਤਰ੍ਹਾਂ ਕੰਮ ਕਰਨਗੇ ਅਤੇ ਸਿਹਤਮੰਦ ਰਹਿਣਗੇ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...

PTC NETWORK