Thu, Sep 19, 2024
Whatsapp

ਗੁਰੂ ਨਗਰੀ ਵਿੱਚ ਚੱਲੀ ਗੋਲੀ, ਇੱਕ ਔਰਤ ਜ਼ਖ਼ਮੀ, ਜਾਣੋ ਮਾਮਲਾ

ਗੁਰੂ ਨਗਰੀ ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਵਿੱਚ ਬੀਤੀ ਰਾਤ ਇੱਕ ਘਰ ਉੱਤੇ ਅਣਪਛਾਤੇ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਔਰਤ ਜ਼ਖ਼ਮੀ ਹੋ ਗਈ ਹੈ।

Reported by:  PTC News Desk  Edited by:  Dhalwinder Sandhu -- June 19th 2024 01:39 PM -- Updated: June 19th 2024 02:05 PM
ਗੁਰੂ ਨਗਰੀ ਵਿੱਚ ਚੱਲੀ ਗੋਲੀ, ਇੱਕ ਔਰਤ ਜ਼ਖ਼ਮੀ, ਜਾਣੋ ਮਾਮਲਾ

ਗੁਰੂ ਨਗਰੀ ਵਿੱਚ ਚੱਲੀ ਗੋਲੀ, ਇੱਕ ਔਰਤ ਜ਼ਖ਼ਮੀ, ਜਾਣੋ ਮਾਮਲਾ

ਅੰਮ੍ਰਿਤਸਰ : ਸੂਬੇ ਭਰ ਵਿੱਚ ਆਏ ਦਿਨੀਂ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਤਾਜ਼ਾ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਤੋਂ ਸਾਹਮਣੇ ਆਇਆ ਹੈ, ਜਿਥੇ ਬੀਤੀ ਰਾਤ ਇੱਕ ਘਰ ਉੱਤੇ ਅਣਪਛਾਤੇ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। 

ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਕੀਤੀ ਫਾਇਰਿੰਗ


ਦੱਸ ਦਈਏ ਕਿ ਇਹ ਫਾਇਰਿੰਗ ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਦੇ ਰਹਿਣ ਵਾਲੇ ਵਜ਼ੀਰ ਸਿੰਘ ਦੇ ਘਰ ਹੋਈ ਹੈ ਜੋ ਕਿ ਟੈਂਟ ਦਾ ਕੰਮ ਕਰਦਾ ਹੈ। ਇਸ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਔਰਤ ਜ਼ਖ਼ਮੀ ਹੋ ਗਈ ਹੈ, ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ।

ਗੋਲੀਬਾਰੀ ਦੌਰਾਨ ਇੱਕ ਔਰਤ ਹੋਈ ਜ਼ਖ਼ਮੀ

ਟੈਂਟ ਹਾਊਸ ਦੇ ਮਾਲਕ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਚੀਚਾ ਵਿਖੇ ਪ੍ਰੋਗਰਾਮ ਸੀ ਜਿਥੇ ਉਸ ਨੇ ਆਪਣਾ ਟੈਂਟ ਲਗਾਇਆ ਹੋਇਆ ਸੀ। ਜਦੋਂ ਪ੍ਰੋਗਰਾਮ ਖ਼ਤਮ ਹੋਇਆ ਤਾਂ ਉਸ ਨੇ ਮਾਲਕਾਂ ਤੋਂ ਪੈਸੇ ਮੰਗੇ, ਪਰ ਮਾਲਕਾਂ ਨੇ ਕਿਹਾ ਕਿ ਉਹ ਕੱਲ੍ਹ ਨੂੰ ਪੈਸੇ ਦੇਣਗੇ। ਪੀੜਤ ਵਜ਼ੀਰ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਮਾਲਕਾਂ ਨੂੰ ਕਿਹਾ ਕਿ ਮੈਂ ਲੇਬਰ ਨੂੰ ਪੈਸੇ ਦੇਣੇ ਹਨ ਤਾਂ ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਹ ਘਰ ਨੂੰ ਆ ਗਏ। ਪੀੜਤ ਨੇ ਦੱਸਿਆ ਕਿ ਇਸ ਘਟਨਾ ਤੋਂ ਤਕਰੀਬਨ ਰਾਤ 11:30 ਵਜੇ ਗੋਲੀਆਂ ਚੱਲਣ ਦੀ ਆਵਾਜ਼ ਆਈ ਜੋ ਕਿ ਉਸ ਦੇ ਘਰ ਉੱਤੇ ਚਲਾਈਆਂ ਗਈਆਂ ਸਨ। ਇਸ ਗੋਲੀਬਾਰੀ ਵਿੱਚ ਪੀੜਤ ਵਜ਼ੀਰ ਸਿੰਘ ਦੀ ਪਤਨੀ ਜ਼ਖ਼ਮੀ ਹੋ ਗਈ ਜੋ ਕਿ ਰਸੋਈ ਵਿੱਚ ਦੁੱਧ ਗਰਮ ਕਰ ਰਹੀ ਸੀ। ਪੀੜਤ ਵਜ਼ੀਰ ਸਿੰਘ ਦੀ ਪਤਨੀ ਦੀ ਬਾਂਹ ਵਿੱਚ ਗੋਲੀ ਵੱਜੀ ਹੈ। 

ਪੀੜਤ ਨੇ ਇਨਸਾਫ਼ ਦੀ ਕੀਤੀ ਮੰਗ

ਪੀੜਤ ਵਜ਼ੀਰ ਸਿੰਘ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਅਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ ਤੇ ਸੀਸੀਟੀਵੀ ਦੇ ਅਧਾਰ ਉੱਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਪੁਣੇ ਪੋਰਸ਼ ਤੋਂ ਬਾਅਦ ਚੇਨਈ 'ਚ BMW ਕਾਂਡ, ਰਾਜ ਸਭਾ ਮੈਂਬਰ ਦੀ ਕੁੜੀ ਨੇ ਕੁਚਲਿਆ ਵਿਅਕਤੀ, ਥਾਣੇ 'ਚੋਂ ਹੀ ਮਿਲੀ ਜ਼ਮਾਨਤ 

- PTC NEWS

Top News view more...

Latest News view more...

PTC NETWORK