ਏਅਰ ਇੰਡੀਆ 'ਚ ਹੈਰਾਨ ਕਰਨ ਵਾਲੀ ਘਟਨਾ ! ਯਾਤਰੀ ਦੇ ਭੋਜਨ 'ਚ ਨਿਕਲਿਆ ਤਿੱਖਾ ਬਲੇਡ
Air India passenger finds metal blade in meal : ਹਾਲ ਹੀ ਵਿੱਚ ਬੈਂਗਲੁਰੂ ਤੋਂ ਸੈਨ ਫਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ AI 175 ਦੇ ਇੱਕ ਯਾਤਰੀ ਨੂੰ ਉਸਦੇ ਖਾਣੇ ਵਿੱਚੋਂ ਇੱਕ ਬਲੇਡ ਦਾ ਟੁਕੜਾ ਮਿਲਿਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਯਾਤਰੀ ਨੇ ਸੋਸ਼ਲ ਮੀਡੀਆ 'ਤੇ ਇਸ ਦੀਆਂ ਫੋਟੋਆਂ ਸਾਂਝੀਆਂ ਕਰਕੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ।
ਏਅਰ ਇੰਡੀਆ ਨੇ ਯਾਤਰੀ ਨਾਲ ਸਮਝੌਤਾ ਕਰਨ ਦੀ ਕੀਤੀ ਕੋਸ਼ਿਸ਼
ਇਸ ਘਟਨਾ ਤੋਂ ਤੁਰੰਤ ਬਾਅਦ ਏਅਰ ਇੰਡੀਆ ਨੇ ਯਾਤਰੀ ਨਾਲ ਸੰਪਰਕ ਕੀਤਾ ਤੇ ਆਪਣੇ ਗਲਤੀ ਮੰਨਦੇ ਹੋਏ ਯਾਤਰੀ ਨੂੰ ਸਮਝੌਤਾ ਕਰਨ ਲਈ ਕਿਹਾ ਤੇ ਯਾਤਰੀ ਨੂੰ ਆਫਰ ਦਿੱਤਾ ਗਿਆ ਕਿ ਇੱਕ ਸਾਲ ਲਈ ਕਿਸੇ ਵੀ AI ਫਲਾਈਟ 'ਤੇ ਰੀਡੈਂਪਸ਼ਨ ਲਈ ਇੱਕ ਤਰਫਾ ਬਿਜ਼ਨਸ ਕਲਾਸ ਟਿਕਟ ਮੁਫ਼ਤ ਵਿੱਚ ਦਿੱਤੀ ਜਾਵੇਗੀ। ਹਾਲਾਂਕਿ, ਯਾਤਰੀ ਨੇ ਕਥਿਤ ਤੌਰ 'ਤੇ ਏਅਰਲਾਈਨ ਦੇ ਇਸ ਆਫ਼ਰ ਨੂੰ ਠੁਕਰਾ ਦਿੱਤਾ।
ਵਿਅਕਤੀ ਨੇ ਆਪਣੇ ਪੋਸਟ ਵਿੱਚ ਲਿਖਿਆ, "ਏਅਰ ਇੰਡੀਆ ਦਾ ਭੋਜਨ ਚਾਕੂ ਦੀ ਤਰ੍ਹਾਂ ਕੱਟ ਸਕਦਾ ਹੈ। ਮੇਰੇ ਖਾਣੇ ਵਿੱਚ ਇੱਕ ਧਾਤ ਦਾ ਟੁਕੜਾ ਸੀ ਜੋ ਇੱਕ ਬਲੇਡ ਵਰਗਾ ਲੱਗਦਾ ਸੀ। ਮੈਨੂੰ ਕੁਝ ਸਕਿੰਟਾਂ ਲਈ ਭੋਜਨ ਚਬਾਉਣ ਤੋਂ ਬਾਅਦ ਹੀ ਇਸਦਾ ਅਹਿਸਾਸ ਹੋਇਆ। ਸ਼ੁਕਰ ਹੈ, ਕੋਈ ਨੁਕਸਾਨ ਨਹੀਂ ਹੋਇਆ।"
ਏਅਰ ਇੰਡੀਆ ਨੇ ਅਜੇ ਤੱਕ ਇਸ ਘਟਨਾ 'ਤੇ ਜਨਤਕ ਤੌਰ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਘਟਨਾ ਨੇ ਏਅਰਲਾਈਨ ਦੇ ਕੇਟਰਿੰਗ ਮਾਪਦੰਡਾਂ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ ਅਤੇ ਕੰਪਨੀ ਨੂੰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਸੁਧਾਰਾਤਮਕ ਉਪਾਅ ਕਰਨ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜੋ: ਪਰਾਂਠੇ ਤੇ ਦਾਲ ਨਾਲ ਘਿਓ ਖਾਣ ਵਾਲੇ ਹੋ ਜਾਓ ਸਾਵਧਾਨ ! ਸੁਆਦ ਦੇ ਚੱਕਰ 'ਚ ਹੋ ਜਾਵੇਗਾ ਵੱਡਾ ਨੁਕਸਾਨ
- PTC NEWS