ਸ਼ੋਏਬ ਮਲਿਕ ਦੀ ਭੈਣ ਦਾ ਦਾਅਵਾ, 'ਸ਼ੋਏਬ ਦੇ ਬਾਹਰਲੇ ਸਬੰਧਾਂ ਤੋਂ ਤੰਗ ਆ ਚੁੱਕੀ ਸੀ ਸਾਨੀਆ ਮਿਰਜ਼ਾ'
Shoaib Malik-Sania Mirza: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ (Shoaib Malik) ਨੇ ਸ਼ਨੀਵਾਰ 20 ਜਨਵਰੀ ਨੂੰ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ (Sana Javed) ਨਾਲ ਵਿਆਹ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। 41 ਸਾਲਾ ਸਾਬਕਾ ਕ੍ਰਿਕਟਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੈਪਸ਼ਨ, "ਅਲਹਮਦੁਲਿਲਾਹ" ਦੇ ਨਾਲ ਆਪਣੇ ਵਿਆਹ ਦੀ ਖਬਰ ਦੀ ਪੁਸ਼ਟੀ ਕੀਤੀ।
ਸ਼ੋਏਬ ਮਲਿਕ ਨੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਤੋਂ ਤਲਾਕ ਤੋਂ ਬਾਅਦ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾ ਲਿਆ ਹੈ। ਸ਼ੋਏਬ ਅਤੇ ਸਾਨੀਆ ਦਾ ਇੱਕ ਪੰਜ ਸਾਲ ਦਾ ਬੇਟਾ ਵੀ ਹੈ ਜੋ ਸਾਨੀਆ ਦੇ ਨਾਲ ਰਹਿੰਦਾ ਹੈ। ਸਨਾ ਜਾਵੇਦ ਨੇ ਪਾਕਿਸਤਾਨ ਦੇ ਕਈ ਡਰਾਮਾ ਸੀਰੀਅਲਾਂ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸ ਨੇ 2020 ਵਿੱਚ ਪਾਕਿਸਤਾਨੀ ਗਾਇਕ ਉਮਰ ਜੈਸਵਾਲ ਨਾਲ ਵਿਆਹ ਕਰਵਾ ਲਿਆ ਸੀ ਪਰ ਦੋ ਮਹੀਨਿਆਂ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ।
ਇਹ ਵੀ ਪੜ੍ਹੋ: 1000 ਸਾਲ ਤੋਂ ਵੱਧ ਸਮੇਂ ਤੱਕ ਸੁਰੱਖਿਅਤ ਰਹੇਗਾ ਰਾਮ ਮੰਦਿਰ, ਇਨ੍ਹੀ ਤੀਬਰਤਾ ਦੇ ਭੂਚਾਲ ਨੂੰ ਆਸਾਨੀ ਨਾਲ ਸਕਦਾ ਸਹਿ
ਸਾਬਕਾ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਤੋਂ ਤਲਾਕ ਦੀਆਂ ਅਟਕਲਾਂ ਦੇ ਵਿਚਕਾਰ, ਇਹ ਦਾਅਵਾ ਕੀਤਾ ਗਿਆ ਹੈ ਕਿ ਸ਼ੋਏਬ ਮਲਿਕ ਨੇ ਤੀਜੀ ਵਾਰ ਵਿਆਹ ਕੀਤਾ ਹੈ। ਮਲਿਕ ਅਤੇ ਮਿਰਜ਼ਾ ਪਿਛਲੇ ਕੁਝ ਸਾਲਾਂ ਤੋਂ ਆਪਣੇ ਵੱਖ ਹੋਣ ਦੀਆਂ ਅਫਵਾਹਾਂ ਤੋਂ ਬਾਅਦ ਸੁਰਖੀਆਂ ਵਿੱਚ ਸਨ। ਦੱਸਿਆ ਜਾ ਰਿਹਾ ਸੀ ਕਿ ਦੋਵੇਂ ਇੱਕ ਸਾਲ ਤੋਂ ਅਲੱਗ ਰਹਿ ਰਹੇ ਸਨ।
ਸਾਲ 2022 ਤੋਂ ਸ਼ੋਏਬ ਅਤੇ ਸਾਨੀਆ ਦੇ ਰਿਸ਼ਤਿਆਂ ਵਿੱਚ ਦਰਾਰ ਦੀਆਂ ਖਬਰਾਂ ਆ ਰਹੀਆਂ ਸਨ ਅਤੇ ਪਿਛਲੇ ਦੋ ਸਾਲਾਂ ਵਿੱਚ ਦੋਵਾਂ ਨੂੰ ਇਕੱਠੇ ਨਹੀਂ ਦੇਖਿਆ ਗਿਆ ਸੀ। ਕੁਝ ਸਮਾਂ ਪਹਿਲਾਂ ਸ਼ੋਏਬ ਨੇ ਸਾਨੀਆ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਵੀ ਕਰ ਦਿੱਤਾ ਸੀ। ਸਾਨੀਆ ਅਤੇ ਸ਼ੋਏਬ ਦਾ ਵਿਆਹ ਅਪ੍ਰੈਲ 2010 ਵਿੱਚ ਹੈਦਰਾਬਾਦ ਵਿੱਚ ਹੋਇਆ ਸੀ ਅਤੇ ਦੋਵੇਂ ਦੁਬਈ ਵਿੱਚ ਰਹਿੰਦੇ ਸਨ।
ਇਹ ਵੀ ਪੜ੍ਹੋ: ਜੇਲ੍ਹ 'ਚੋਂ ਮੁੜ ਬਾਹਰ ਆਇਆ ਡੇਰਾ ਮੁਖੀ, 50 ਦਿਨਾਂ ਦੀ ਮਿਲੀ ਪੈਰੋਲ
ਸ਼ੋਏਬ ਮਲਿਕ ਨੇ ਜਿੱਥੇ ਆਪਣੀ ਨਵੀਂ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਹੈ, ਉੱਥੇ ਹੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਮਲਿਕ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋਇਆ ਕਿਉਂਕਿ ਉਹ ਸਾਬਕਾ ਪਾਕਿਸਤਾਨੀ ਕ੍ਰਿਕਟਰ ਦੇ ਦੁਬਾਰਾ ਵਿਆਹ ਕਰਨ ਦੇ ਫੈਸਲੇ ਤੋਂ ਨਿਰਾਸ਼ ਸਨ।
ਪਾਕਿਸਤਾਨ ਡੇਲੀ ਦੀ ਰਿਪੋਰਟ ਮੁਤਾਬਕ ਸ਼ੋਏਬ ਮਲਿਕ ਦੀਆਂ ਭੈਣਾਂ ਨੇ ਸਾਨੀਆ ਮਿਰਜ਼ਾ ਤੋਂ ਉਸ ਦੇ ਤਲਾਕ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਭਾਰਤੀ ਟੈਨਿਸ ਖਿਡਾਰੀਨ ਮਲਿਕ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਤੋਂ ਨਾਖੁਸ਼ ਸੀ। ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦਾ ਵਿਆਹ 2010 ਵਿੱਚ ਇੱਕ ਰਵਾਇਤੀ ਹੈਦਰਾਬਾਦੀ ਮੁਸਲਿਮ ਰਸਮ ਵਿੱਚ ਹੋਇਆ ਸੀ। ਹਾਲਾਂਕਿ ਉਨ੍ਹਾਂ ਦਾ ਵਿਆਹ ਉਦੋਂ ਵਿਵਾਦਗ੍ਰਸਤ ਹੋ ਗਿਆ ਜਦੋਂ ਇੱਕ ਹੋਰ ਭਾਰਤੀ ਮਹਿਲਾ ਆਇਸ਼ਾ ਸਿੱਦੀਕੀ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਦੀ ਪਹਿਲੀ ਪਤਨੀ ਹੋਣ ਦਾ ਦਾਅਵਾ ਕੀਤਾ ਸੀ।
ਇਹ ਵੀ ਪੜ੍ਹੋ: ਹੁਣ ਕੋਚਿੰਗ ਸੈਂਟਰਾਂ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ No Entry, ਪੜ੍ਹੋ 10 ਜ਼ਰੂਰੀ ਪੁਆਇੰਟ
ਸਾਨੀਆ ਨੇ ਪਿਛਲੇ ਸਾਲ ਪੇਸ਼ੇਵਰ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਸੀ। ਆਪਣੇ 20 ਸਾਲਾਂ ਦੇ ਕਰੀਅਰ ਵਿੱਚ ਉਸ ਨੇ 43 ਡਬਲਯੂ.ਟੀ.ਏ. ਡਬਲਜ਼ ਖਿਤਾਬ ਅਤੇ ਇੱਕ ਸਿੰਗਲ ਖਿਤਾਬ ਜਿੱਤਿਆ। ਉਨ੍ਹਾਂ ਨੂੰ ਭਾਰਤੀ ਮਹਿਲਾ ਟੈਨਿਸ ਦੀ ਮੋਢੀ ਕਿਹਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਸਾਨੀਆ ਨੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਕਿਹਾ, "ਵਿਆਹ ਅਤੇ ਤਲਾਕ ਦੋਵੇਂ ਮੁਸ਼ਕਲ ਹਨ, ਹਰ ਕਿਸੇ ਨੂੰ ਸਮਝਦਾਰੀ ਨਾਲ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪੋਸਟ 'ਚ ਲਿਖਿਆ ਕਿ ਜ਼ਿੰਦਗੀ ਆਸਾਨ ਨਹੀਂ ਹੋਵੇਗੀ, ਹਮੇਸ਼ਾ ਮੁਸ਼ਕਲ ਰਹੇਗੀ। ਪਰ ਅਸੀਂ ਆਪਣੀ ਮੁਸ਼ਕਲ ਚੁਣ ਸਕਦੇ ਹਾਂ। ਸਮਝਦਾਰੀ ਨਾਲ ਚੁਣੋ"
ਇਹ ਵੀ ਪੜ੍ਹੋ: ਪੰਜਾਬ 'ਚ ਵੱਧ ਰਹੇ ਨਸ਼ੇ 'ਤੇ ਹਾਈਕੋਰਟ ਨੇ ਚੁੱਕੇ ਸਵਾਲ, ਕੇਂਦਰ ਤੋਂ ਵੀ ਮੰਗੀ ਜਾਣਕਾਰੀ
-