Mon, Dec 23, 2024
Whatsapp

Shehnaaz Gill Item Song : ਸ਼ਹਿਨਾਜ਼ ਗਿੱਲ ਤੇ ਰਾਜਕੁਮਾਰ ਰਾਓ ਦੇ ਗੀਤ 'ਸਜਨਾ ਵੇ ਸੱਜਨਾ' ਲਈ ਫੈਨਜ਼ ਹੋਏ ਦੀਵਾਨੇ, ਕਿਹਾ- ਗੀਤ ਬਲਾਕਬਸਟਰ ਹੈ, ਦੇਖੋ ਵੀਡੀਓ

ਸ਼ਹਿਨਾਜ਼ ਗਿੱਲ ਆਪਣੇ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। 'ਸਜਨਾ ਵੇ ਸਜਨਾ' ਗੀਤ 'ਚ ਰਾਜਕੁਮਾਰ ਰਾਓ ਨਾਲ ਸ਼ਹਿਨਾਜ਼ ਦੀ ਜੋੜੀ ਚੰਗੀ ਲੱਗ ਰਹੀ ਹੈ।

Reported by:  PTC News Desk  Edited by:  Aarti -- October 07th 2024 04:03 PM
Shehnaaz Gill Item Song : ਸ਼ਹਿਨਾਜ਼ ਗਿੱਲ ਤੇ ਰਾਜਕੁਮਾਰ ਰਾਓ ਦੇ ਗੀਤ 'ਸਜਨਾ ਵੇ ਸੱਜਨਾ' ਲਈ ਫੈਨਜ਼ ਹੋਏ ਦੀਵਾਨੇ, ਕਿਹਾ- ਗੀਤ ਬਲਾਕਬਸਟਰ ਹੈ, ਦੇਖੋ ਵੀਡੀਓ

Shehnaaz Gill Item Song : ਸ਼ਹਿਨਾਜ਼ ਗਿੱਲ ਤੇ ਰਾਜਕੁਮਾਰ ਰਾਓ ਦੇ ਗੀਤ 'ਸਜਨਾ ਵੇ ਸੱਜਨਾ' ਲਈ ਫੈਨਜ਼ ਹੋਏ ਦੀਵਾਨੇ, ਕਿਹਾ- ਗੀਤ ਬਲਾਕਬਸਟਰ ਹੈ, ਦੇਖੋ ਵੀਡੀਓ

Shehnaaz Gill Item Song : ਰਾਜਕੁਮਾਰ ਰਾਓ ਨਾਲ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਮਿਊਜ਼ਿਕ ਵੀਡੀਓ ਰਿਲੀਜ਼ ਹੋ ਗਿਆ ਹੈ। ਰਾਜਕੁਮਾਰ ਰਾਓ ਅਤੇ ਤ੍ਰਿਪਤੀ ਡਿਮਰੀ ਦੀ ਫਿਲਮ 'ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ' ਦੇ ਇਸ ਚੌਥੇ ਗੀਤ 'ਸਜਨਾ ਵੇ ਸਜਨਾ' 'ਚ ਸ਼ਹਿਨਾਜ਼ ਗਿੱਲ ਨੇ ਧਮਾਲਾਂ ਪਾਈਆਂ ਹਨ। ਸ਼ਹਿਨਾਜ਼ ਦੇ ਪ੍ਰਸ਼ੰਸਕ ਉਨ੍ਹਾਂ ਦੇ ਇਸ ਮਿਊਜ਼ਿਕ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

ਸ਼ਹਿਨਾਜ਼ ਗਿੱਲ ਆਪਣੇ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। 'ਸਜਨਾ ਵੇ ਸਜਨਾ' ਗੀਤ 'ਚ ਰਾਜਕੁਮਾਰ ਰਾਓ ਨਾਲ ਸ਼ਹਿਨਾਜ਼ ਦੀ ਜੋੜੀ ਚੰਗੀ ਲੱਗ ਰਹੀ ਹੈ। ਜਦੋਂ ਤੋਂ ਸ਼ਹਿਨਾਜ਼ ਨੇ ਇਸ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਹੈ, ਉਦੋਂ ਤੋਂ ਹੀ ਇਸ ਗੀਤ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਸੀ। ਹੁਣ ਆਖਿਰਕਾਰ ਇਹ ਗੀਤ ਯੂਟਿਊਬ 'ਤੇ ਰਿਲੀਜ਼ ਹੋ ਗਿਆ ਹੈ।


ਦੱਸ ਦਈਏ ਕਿ ਸ਼ਹਿਨਾਜ ਗਿੱਲ ਪਹਿਲੀ ਵਾਰ ਕਿਸੇ ਫਿਲਮ ’ਚ ਆਈਟਮ ਸਾਂਗ ’ਚ ਨਜ਼ਰ ਆਈ ਹੈ। ਦੱਸ ਦਈਏ ਕਿ ਇਸ ਗਾਣੇ ਨੂੰ ਆਵਾਜ਼ ਸੁਨਿਧੀ ਚੌਹਾਨ ਤੇ ਦਿਵਿਆ ਕੁਮਾਰ ਨੇ ਦਿੱਤਾ ਹੈ। ਗਾਣੇ ਦੇ ਬੋਲ ਨੂੰ ਇਰਸਾਦ ਕਾਮਿਲ ਨੇ ਲਿਖੇ ਹਨ। 

ਉੱਥੇ ਹੀ ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਸ਼ਹਿਨਾਜ ਗਿੱਲ ਦੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਦੇ ਰੁਕ ਨਹੀਂ ਰਹੇ ਹਨ। ਫੈਨਜ਼ ਸ਼ਹਿਨਾਜ ਦਾ ਇਹ ਲੁੱਕ ਵੇਖ ਕੇ ਕਾਫੀ ਹੈਰਾਨ ਹਨ ਅਤੇ ਸ਼ਹਿਨਾਜ ਦੇ ਇਸ ਲੁੱਕ ਨੂੰ ਬੇਹੱਦ ਪਸੰਦ ਵੀ ਕਰ ਰਹੇ ਹਨ। ਕਈਆਂ ਨੇ ਇਹ ਤੱਕ ਕਹਿ ਦਿੱਤਾ ਕਿ ਇਹ ਫਿਲਮ ਦਾ ਸਭ ਤੋਂ ਹਿੱਟ ਗਾਣਾ ਸਾਬਿਤ ਹੋਵੇਗਾ। 

ਇਹ ਵੀ ਪੜ੍ਹੋ : Bigg Boss 18 : ਬਿੱਗ ਬੌਸ ਪਹੁੰਚੇ BJP ਆਗੂ ਤੇਜਿੰਦਰ ਬੱਗਾ, ਪਹਿਲੇ ਦਿਨ ਹੀ ਦੇ ਦਿੱਤੀ Rajat Dalal ਨੂੰ ਦੇ ਦਿੱਤੀ ਧਮਕੀ

- PTC NEWS

Top News view more...

Latest News view more...

PTC NETWORK