Sun, Nov 24, 2024
Whatsapp

Kanya Pujan 2024 : ਕੰਨਿਆ ਪੂਜਾ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਖਾਸ ਧਿਆਨ ? ਜਾਣੋ ਇੱਥੇ

ਹਿੰਦੂ ਧਰਮ ਦੀਆਂ ਮਾਨਤਾਵਾਂ ਮੁਤਾਬਕ ਨਵਰਾਤਰੀ ਦੌਰਾਨ ਕੰਨਿਆ ਦੀ ਪੂਜਾ ਕਰਨ ਨਾਲ ਮਾਂ ਦੁਰਗਾ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

Reported by:  PTC News Desk  Edited by:  Aarti -- October 09th 2024 01:55 PM
Kanya Pujan 2024 : ਕੰਨਿਆ ਪੂਜਾ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਖਾਸ ਧਿਆਨ ? ਜਾਣੋ ਇੱਥੇ

Kanya Pujan 2024 : ਕੰਨਿਆ ਪੂਜਾ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਖਾਸ ਧਿਆਨ ? ਜਾਣੋ ਇੱਥੇ

Kanya Pujan 2024 : ਹਿੰਦੂ ਧਰਮ 'ਚ ਨਵਰਾਤਰੀ ਦੀ ਅਸ਼ਟਮੀ ਅਤੇ ਨਵਮੀ ਤਿਥੀ 'ਤੇ ਕੰਨਿਆ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦਿਨ ਕੰਨਿਆ ਨੂੰ ਸਤਿਕਾਰ ਨਾਲ ਬੁਲਾਇਆ ਜਾਂਦਾ ਹੈ ਅਤੇ ਪੂਜਾ ਕੀਤੀ ਜਾਂਦੀ ਹੈ ਅਤੇ ਭੋਜਨ ਚੜਾਇਆ ਜਾਂਦਾ ਹੈ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਕੰਨਿਆ ਪੂਜਾ ਤੋਂ ਬਾਅਦ ਹੀ ਨਵਰਾਤਰੀ ਦੀ ਪੂਜਾ ਜਾਂ ਵਰਤ ਪੂਰਾ ਹੁੰਦਾ ਹੈ। 

ਹਿੰਦੂ ਧਰਮ ਦੀਆਂ ਮਾਨਤਾਵਾਂ ਮੁਤਾਬਕ ਨਵਰਾਤਰੀ ਦੌਰਾਨ ਕੰਨਿਆ ਦੀ ਪੂਜਾ ਕਰਨ ਨਾਲ ਮਾਂ ਦੁਰਗਾ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਅਜਿਹੇ 'ਚ ਕੰਨਿਆ ਪੂਜਾ ਕਰਦੇ ਸਮੇਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਕੰਨਿਆ ਪੂਜਾ ਕਰਦੇ ਸਮੇਂ ਕਿਹੜੀਆਂ ਗਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ?


ਕੰਨਿਆ ਪੂਜਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲ੍ਹਾਂ ਦਾ ਖ਼ਾਸ ਧਿਆਨ 

  • ਕੰਨਿਆ ਪੂਜਾ ਕਰਦੇ ਸਮੇਂ ਕੰਨਿਆ ਨੂੰ ਫੁੱਲ ਚੜ੍ਹਾਉਣਾ ਸ਼ੁਭ ਮੰਨਿਆ ਜਾਂਦਾ ਹੈ। ਕੰਨਿਆ ਨੂੰ ਗੁਲਾਬ, ਚੰਪਾ, ਮੋਗਰਾ, ਮੈਰੀਗੋਲਡ, ਹਿਬਿਸਕਸ ਆਦਿ ਦੇ ਫੁੱਲ ਦਿੱਤੇ ਜਾ ਸਕਦੇ ਹਨ।
  • ਕੰਨਿਆ ਨੂੰ ਫਲ ਦੇ ਕੇ ਪੂਜਾ ਕਰਨੀ ਚਾਹੀਦੀ ਹੈ। ਧਿਆਨ ਰਹੇ ਕਿ ਫਲ ਖੱਟਾ ਨਹੀਂ ਹੋਣਾ ਚਾਹੀਦਾ।
  • ਕੰਨਿਆ ਪੂਜਾ ਕਰਦੇ ਸਮੇਂ ਕੰਨਿਆ ਨੂੰ ਖੀਰ ਜਾਂ ਹਲਵਾ ਆਦਿ ਖਿਲਾਉਣਾ ਚਾਹੀਦਾ ਹੈ। ਕਿਉਂਕਿ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਮਾਂ ਦੁਰਗਾ ਖੁਸ਼ ਹੁੰਦੀ ਹੈ।
  • ਕੰਨਿਆ ਨੂੰ ਕੱਪੜੇ ਗਿਫਟ ਕਰਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਤੁਸੀਂ ਆਪਣੀ ਸਮਰੱਥਾ ਮੁਤਾਬਕ ਰਿਬਨ ਆਦਿ ਵੀ ਦੇ ਸਕਦੇ ਹੋ।
  • ਕੰਨਿਆ ਨੂੰ ਮੇਕਅਪ ਦਾ ਸਮਾਨ ਦੇਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਨਵਰਾਤਰੀ ਦੌਰਾਨ ਕੰਨਿਆ ਨੂੰ ਮਾਂ ਦੁਰਗਾ ਦਾ ਰੂਪ ਮੰਨਿਆ ਜਾਂਦਾ ਹੈ।
  • ਕੰਨਿਆ ਪੂਜਾ ਕਰਦੇ ਸਮੇਂ ਕੰਨਿਆ ਨੂੰ ਉਸ ਦੀ ਸਮਰੱਥਾ ਮੁਤਾਬਕ ਭੋਜਨ ਅਤੇ ਦਕਸ਼ਨਾ ਦਿੱਤੀ ਜਾਣੀ ਚਾਹੀਦੀ ਹੈ।
  • ਧਿਆਨ ਰਹੇ ਕਿ ਕੰਨਿਆ ਪੂਜਾ ਹਮੇਸ਼ਾ ਸ਼ੁਭ ਸਮੇਂ 'ਚ ਹੀ ਕਰਨੀ ਚਾਹੀਦੀ ਹੈ। ਰਾਹੂਕਾਲ ਅਤੇ ਭਾਦਰ ਦਾ ਧਿਆਨ ਰੱਖਣਾ ਜ਼ਰੂਰੀ ਹੈ।
  • ਕੰਨਿਆ ਦੀ ਪੂਜਾ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਕੰਨਿਆ ਦੀ ਉਮਰ 2-10 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਗਿਣਤੀ 9 ਹੋਣੀ ਚਾਹੀਦੀ ਹੈ। ਕੰਨਿਆ ਦੇ ਨਾਲ ਲੜਕੇ ਨੂੰ ਵੀ ਬੁਲਾਇਆ ਜਾਵੇ। ਕਿਉਂਕਿ ਲੜਕੇ ਨੂੰ ਲੰਗੂਰਾ (ਬਟੁਕ ਭੈਰਵ) ਦਾ ਰੂਪ ਮੰਨਿਆ ਜਾਂਦਾ ਹੈ।

ਅਸ਼ਟਮੀ ਅਤੇ ਨਵਮੀ ਕਦੋਂ ਹੈ?

ਜੋਤਿਸ਼ਾ ਮੁਤਾਬਕ 11 ਅਕਤੂਬਰ 2024 ਨੂੰ ਨਵਰਾਤਰੀ 'ਚ ਅਸ਼ਟਮੀ ਅਤੇ ਨਵਮੀ ਇੱਕੋ ਦਿਨ ਮਨਾਈ ਜਾਵੇਗੀ। ਇਸ ਸਾਲ ਨਵਮੀ ਤਿਥੀ ਘਟੀ ਹੈ ਅਤੇ ਚਤੁਰਥੀ ਤਿਥੀ ਵਧੀ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਜੋਤਸ਼ੀਆਂ ਅਤੇ ਆਚਾਰੀਆ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Tuhade Sitare : ਕਿਸਦਾ ਬਣੇਗਾ ਨਵਾਂ ਕੰਮ, ਕਿਸ ਦੀਆਂ ਪ੍ਰੇਸ਼ਾਨੀਆਂ ਦਾ ਹੋਵੇਗਾ ਹੱਲ, ਸੁਣੋ ਕੀ ਕਹਿੰਦੇ ਹਨ ਤੁਹਾਡੇ ਸਿਤਾਰੇ ?

- PTC NEWS

Top News view more...

Latest News view more...

PTC NETWORK