Fri, Dec 27, 2024
Whatsapp

Shaktimaan : 19 ਸਾਲ ਬਾਅਦ ਵਾਪਸੀ ਕਰ ਰਿਹਾ ਭਾਰਤ ਦਾ ਪਹਿਲਾ ਸੁਪਰਹੀਰੋ, ਮੁਕੇਸ਼ ਖੰਨਾ ਨੇ ਸਾਂਝੀ ਕੀਤੀ ਪਹਿਲਾ ਝਲਕ! ਦੇਖੋ ਟੀਜ਼ਰ

Shaktimaan is coming soon : ਮੁਕੇਸ਼ ਖੰਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਪਹਿਲਾ ਪੋਸਟਰ ਅਤੇ ਟੀਜ਼ਰ ਸਾਂਝਾ ਕੀਤਾ ਹੈ, ਜਿਸ ਵਿੱਚ 'ਸ਼ਕਤੀਮਾਨ' ਦੀ ਬਹੁਤ ਉਡੀਕੀ ਜਾ ਰਹੀ ਵਾਪਸੀ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਉਨ੍ਹਾਂ ਨੇ ਲਿਖਿਆ, ਹੁਣ ਉਸਦੀ ਵਾਪਸੀ ਦਾ ਸਮਾਂ ਆ ਗਿਆ ਹੈ...

Reported by:  PTC News Desk  Edited by:  KRISHAN KUMAR SHARMA -- November 10th 2024 03:31 PM -- Updated: November 10th 2024 03:32 PM
Shaktimaan : 19 ਸਾਲ ਬਾਅਦ ਵਾਪਸੀ ਕਰ ਰਿਹਾ ਭਾਰਤ ਦਾ ਪਹਿਲਾ ਸੁਪਰਹੀਰੋ, ਮੁਕੇਸ਼ ਖੰਨਾ ਨੇ ਸਾਂਝੀ ਕੀਤੀ ਪਹਿਲਾ ਝਲਕ! ਦੇਖੋ ਟੀਜ਼ਰ

Shaktimaan : 19 ਸਾਲ ਬਾਅਦ ਵਾਪਸੀ ਕਰ ਰਿਹਾ ਭਾਰਤ ਦਾ ਪਹਿਲਾ ਸੁਪਰਹੀਰੋ, ਮੁਕੇਸ਼ ਖੰਨਾ ਨੇ ਸਾਂਝੀ ਕੀਤੀ ਪਹਿਲਾ ਝਲਕ! ਦੇਖੋ ਟੀਜ਼ਰ

Shaktimaan is back coming soon : ਭਾਰਤ ਵਿੱਚ ਬੈਟਮੈਨ ਜਾਂ ਸਪਾਈਡਰ-ਮੈਨ ਨਹੀਂ ਸਗੋਂ 1990 ਦੇ ਦਹਾਕੇ ਦਾ ''ਸ਼ਕਤੀਮਾਨ'' ਸੁਪਰਹੀਰੋ ਹੈ, ਜੋ 1997 ਦੇ ਟੀਵੀ ਸੀਰੀਅਲ ''ਸ਼ਕਤੀਮਾਨ'' ਦਾ ਇੱਕ ਪਾਤਰ ਹੈ, ਜਿਸਦੀ ਵਾਪਸੀ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਆਪਣੀ ਨਵੀਂ ਪੋਸਟ 'ਚ ਸ਼ਕਤੀਮਾਨ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ ਅਭਿਨੇਤਾ ਮੁਕੇਸ਼ ਖੰਨਾ (Mukesh Khanna Serial Shaktiman) ਨੇ ਆਪਣੇ ਇੰਸਟਾਗ੍ਰਾਮ ਅਤੇ ਯੂਟਿਊਬ ਪੇਜ 'ਤੇ ਇੱਕ ਟੀਜ਼ਰ ਅਤੇ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੇ ਸ਼ੋਅ ਨੂੰ ਦੁਬਾਰਾ ਸ਼ੁਰੂ ਕਰਨ ਅਤੇ ਸੁਪਰਹੀਰੋ ਦੀ ਵਾਪਸੀ (First Indian SUPER HERO is back) ਦਾ ਐਲਾਨ ਕਰਦੇ ਨਜ਼ਰ ਆ ਰਹੇ ਹਨ।

ਮੁਕੇਸ਼ ਖੰਨਾ ਨੇ ਪੋਸਟ ਰਾਹੀਂ ਦਿੱਤੀ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ


ਮੁਕੇਸ਼ ਖੰਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਪਹਿਲਾ ਪੋਸਟਰ ਅਤੇ ਟੀਜ਼ਰ ਸਾਂਝਾ ਕੀਤਾ ਹੈ, ਜਿਸ ਵਿੱਚ 'ਸ਼ਕਤੀਮਾਨ' ਦੀ ਬਹੁਤ ਉਡੀਕੀ ਜਾ ਰਹੀ ਵਾਪਸੀ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਉਨ੍ਹਾਂ ਨੇ ਲਿਖਿਆ, ਹੁਣ ਉਸਦੀ ਵਾਪਸੀ ਦਾ ਸਮਾਂ ਆ ਗਿਆ ਹੈ...ਸਾਡਾ ਪਹਿਲਾ ਭਾਰਤੀ ਸੁਪਰ ਟੀਚਰ-ਸੁਪਰ ਹੀਰੋ...ਹਾਂ! ਜਿਵੇਂ ਕਿ ਹਨੇਰਾ ਅਤੇ ਬੁਰਾਈ ਅੱਜ ਦੇ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ...ਉਸਦੀ ਵਾਪਸੀ ਦਾ ਸਮਾਂ ਆ ਗਿਆ ਹੈ...ਉਹ ਇੱਕ ਸੰਦੇਸ਼ ਲੈ ਕੇ ਵਾਪਸ ਆ ਰਿਹਾ ਹੈ। ਉਹ ਸਬਕ ਲੈ ਕੇ ਵਾਪਸ ਆ ਰਿਹਾ ਹੈ। ਅੱਜ ਦੀ ਪੀੜ੍ਹੀ ਲਈ ਉਨ੍ਹਾਂ ਦਾ ਸੁਆਗਤ ਕਰੋ। ਦੋਹਾਂ ਹੱਥਾਂ ਨਾਲ !!!!! ਟੀਜ਼ਰ ਨੂੰ ਹੁਣੇ ਸਿਰਫ਼ ਭੀਸ਼ਮਾ ਇੰਟਰਨੈਸ਼ਨਲ ਯੂਟਿਊਬ ਚੈਨਲ 'ਤੇ ਦੇਖੋ।

ਪੋਸਟ ਸ਼ੇਅਰ ਹੁੰਦੇ ਹੀ ਫੈਨਜ਼ ਨੇ ਕੁਮੈਂਟ ਸੈਕਸ਼ਨ 'ਚ ਵੀ ਆਪਣਾ ਉਤਸ਼ਾਹ ਦਿਖਾਉਣਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ, ਮੈਂ ਇਸ ਨੂੰ ਦੇਖਣ ਲਈ ਕਈ ਵਾਰ ਸਕੂਲ ਨੂੰ ਮਿਸ ਕੀਤਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਉਡੀਕ ਕਰ ਰਹੇ ਹਾਂ, ਸਭ ਤੋਂ ਸ਼ਕਤੀਸ਼ਾਲੀ ਪਹਿਲਾ ਸੁਪਰਹੀਰੋ ਸਾਡਾ ਸ਼ਕਤੀਮਾਨ ਹੈ।

ਟੀਜ਼ਰ ਦੀ ਗੱਲ ਕਰੀਏ ਤਾਂ ਇਸ ਵਿੱਚ ਮੁੱਖ ਤੌਰ 'ਤੇ 'ਸ਼ਕਤੀਮਾਨ' ਦੇ ਪੁਰਾਣੇ ਐਪੀਸੋਡਜ਼ ਦੀ ਝਲਕ ਦਿਖਾਈ ਗਈ ਹੈ ਅਤੇ ਅੰਤ ਵਿੱਚ ਸ਼ਕਤੀਮਾਨ ਦੀ ਗਾਇਕੀ ਦੇ ਨਾਲ ਇੱਕ ਹੈਰਾਨੀਜਨਕ ਪਲ ਦਿਖਾਇਆ ਗਿਆ ਹੈ, ਜੋ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਰਿਹਾ ਹੈ।

ਦੱਸਣਾ ਬਣਦਾ ਹੈ ਕਿ ''ਸ਼ਕਤੀਮਾਨ'' ਇੱਕ ਭਾਰਤੀ ਹਿੰਦੀ ਭਾਸ਼ਾ ਦੀ ਸੁਪਰਹੀਰੋ ਟੀਵੀ ਸੀਰੀਜ਼ ਹੈ, ਜਿਸ ਨੂੰ ਮੁਕੇਸ਼ ਖੰਨਾ ਵੱਲੋਂ ਬਣਾਇਆ ਗਿਆ ਸੀ, ਜਿਸ 'ਚ ਉਹ ਮੁੱਖ ਭੂਮਿਕਾ ਵਿੱਚ ਸਨ। ਇਹ 13 ਸਤੰਬਰ 1997 ਤੋਂ 27 ਮਾਰਚ 2005 ਤੱਕ ਡੀਡੀ ਨੈਸ਼ਨਲ 'ਤੇ ਪ੍ਰਸਾਰਿਤ ਹੋਇਆ।

- PTC NEWS

Top News view more...

Latest News view more...

PTC NETWORK