Ram Mandir: ਸ਼ਾਹਰੁਖ-ਸਲਮਾਨ ਸਮੇਤ ਇਨ੍ਹਾਂ ਨੂੰ ਨਹੀਂ ਮਿਲਿਆ ਸੱਦਾ, ਅਡਵਾਨੀ ਵੀ ਨਹੀਂ ਆਉਣਗੇ
ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰਤਿਸ਼ਠਾ (Pran Pratishtha) ਸਮਾਗਮ ਲਈ ਬਾਲੀਵੁੱਡ, ਰਾਜਨੀਤਕ ਅਤੇ ਉਦਯੋਗ ਸਮੇਤ ਤਮਾਮ ਜਗਤ ਦੀਆਂ ਸ਼ਖਸੀਅਤਾਂ ਪਹੁੰਚ ਚੁੱਕੀਆਂ ਹਨ ਅਤੇ ਪਹੁੰਚ ਰਹੀਆਂ ਹਨ, ਜਿਨ੍ਹਾਂ ਵਿੱਚ ਮਾਧੁਰੀ ਦੀਕਸ਼ਤ, ਅਮਿਤਾਬ ਬੱਚਨ ਤੋਂ ਲੈ ਕੇ ਅਨਿਲ ਅੰਬਾਨੀ, ਰਾਮਦੇਵ ਤੱਕ ਨੂੰ ਸੱਦਾ ਪੱਤਰ ਭੇਜੇ ਗਏ ਸਨ, ਪਰ ਕੁੱਝ ਸ਼ਖਸੀਅਤਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਸੱਦਾ ਪੱਤਰ ਨਹੀਂ ਭੇਜੇ ਗਏ। ਇਨ੍ਹਾਂ ਸ਼ਖਸੀਅਤਾਂ ਵਿੱਚ ਸ਼ਾਹਰੁਖ, ਸਲਮਾਨ ਅਤੇ ਆਮਿਰ ਖਾਨ ਸਮੇਤ ਕਈ ਸ਼ਖਸੀਅਤਾਂ ਦੇ ਨਾਂ ਸ਼ਾਮਲ ਹਨ। ਇਸਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਵੀ ਇਸ ਪ੍ਰੋਗਰਾਮ ਵਿੱਚ ਕਿਸੇ ਕਾਰਨ ਨਹੀਂ ਪਹੁੰਚ ਰਹੇ ਹਨ।
ਦੱਸ ਦਈਏ ਕਿ ਇਸ ਵਿਸ਼ੇਸ਼ ਸਮਾਗਮ ਲਈ 11000 ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਪਰ ਇਸ ਸੂਚੀ 'ਚ ਕਈ ਅਜਿਹੇ ਨਾਂ ਹਨ, ਜਿਨ੍ਹਾਂ ਨੂੰ ਇਸ ਸਮਾਗਮ 'ਚ ਹਿੱਸਾ ਲੈਣ ਲਈ ਸੱਦਾ ਨਹੀਂ ਦਿੱਤਾ ਗਿਆ ਹੈ। ਇਸ ਲਿਸਟ 'ਚ ਪਹਿਲਾ ਨਾਂ ਸ਼ਾਹਰੁਖ ਖਾਨ (shahrukh khan) ਦਾ ਹੈ। ਰਿਪੋਰਟ ਮੁਤਾਬਕ ਕਿੰਗ ਖਾਨ ਨੂੰ ਸੱਦਾ ਨਹੀਂ ਭੇਜਿਆ ਗਿਆ ਹੈ। ਇਸ ਸੱਦਾ ਪੱਤਰ ਨੂੰ ਨਾ ਭੇਜਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਸਲਮਾਨ ਖਾਨ (salman khan) ਵੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ (ram-lalla-pran-pratishtha) ਦਾ ਹਿੱਸਾ ਨਹੀਂ ਬਣ ਸਕਣਗੇ। ਉਨ੍ਹਾਂ ਨੂੰ ਵੀ ਸੱਦਾ ਨਹੀਂ ਦਿੱਤਾ ਗਿਆ ਹੈ।
ਇਸਤੋਂ ਬਾਲੀਵੁੱਡ ਦੀ ਸਭ ਤੋਂ ਰੋਮਾਂਟਿਕ ਜੋੜੀਆਂ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਅਤੇ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਵੀ ਇਸ ਵਿੱਚ ਸ਼ਾਮਲ ਨਹੀਂ ਹੋਣਗੇ। ਕਿਉਂਕਿ ਉਨ੍ਹਾਂ ਨੂੰ ਵੀ ਸੱਦਾ ਪੱਤਰ ਨਹੀਂ ਮਿਲਿਆ ਹੈ।
ਬਾਲੀਵੁੱਡ ਦੀਆਂ ਇਨ੍ਹਾਂ ਹੋਰ ਸ਼ਖਸੀਅਤਾਂ ਵਿੱਚ ਸ਼ਿਲਪਾ ਸ਼ੈੱਟੀ ਅਤੇ ਅਕਸ਼ੈ ਕੁਮਾਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਇਸ ਸਮਾਰੋਹ 'ਚ ਨਹੀਂ ਬੁਲਾਇਆ ਗਿਆ ਹੈ। ਉਨ੍ਹਾਂ ਨੇ ਇਸ ਖਾਸ ਦਿਨ ਲਈ ਸੋਸ਼ਲ ਮੀਡੀਆ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਲਾਂ ਤੋਂ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਅਤੇ ਅੱਜ ਇਹ ਉਡੀਕ ਖਤਮ ਹੋ ਰਹੀ ਹੈ।
ਉਧਰ, ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਨਹੀਂ ਹੋਣਗੇ। ਸੂਤਰਾਂ ਅਨੁਸਾਰ ਉਨ੍ਹਾਂ ਦੇ ਰਾਮ ਮੰਦਰ ਸਮਾਗਮ 'ਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਹੈ। ਮੰਨਿਆ ਜਾ ਰਿਹਾ ਹੈ ਕਿ ਠੰਡ ਕਾਰਨ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣਾ ਅਯੁੱਧਿਆ ਦੌਰਾ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਲਾਲ ਕ੍ਰਿਸ਼ਨ ਅਡਵਾਨੀ, ਰਾਮਲਲਾ ਦੇ ਸਮਾਰੋਹ 'ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ:
- ਰਾਮ ਨਾਮ 'ਚ ਡੁੱਬੀ ਦੁਨੀਆ, ਅਯੁੱਧਿਆ 'ਚ ਆਇਆ ਭਗਤਾਂ ਦਾ ਹੜ੍ਹ, ਦੇਖੋ ਤਸਵੀਰਾਂ
- 'ਪ੍ਰਾਣ ਪ੍ਰਤੀਸ਼ਠਾ' ਦੌਰਾਨ ਕਰੋ ਘਰ 'ਚ ਰਾਮਲਲਾ ਦੀ ਪੂਜਾ, ਇਥੇ ਜਾਣੋ ਵਿਧੀਵਤ ਢੰਗ
- ਅਯੁੱਧਿਆ ਦਾ ਕੀ ਹੈ ਗੁਰੂ ਨਾਨਕ ਨਾਲ ਕਨੈਕਸ਼ਨ? ਕੌਣ ਸੀ ਨਿਹੰਗ ਸਿੰਘ ਫ਼ਕੀਰ ਖਾਲਸਾ? ਸਭ ਜਾਣੋ
- ਮੌਸਮ ਵਿਭਾਗ ਨੇ ਜਾਰੀ ਕੀਤਾ ਰੈਡ ਅਲਰਟ, ਜਾਣੋ ਪੰਜਾਬ ਤੇ ਚੰਡੀਗੜ੍ਹ 'ਚ ਕਦੋਂ ਮਿਲੇਗੀ ਠੰਡ ਤੋਂ ਰਾਹਤ
-